ਜਲੰਧਰ (ਬਿਊਰੋ): ਜਗਬਾਣੀ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਤੁਸੀਂ ਦੇਖਣਾ ਸ਼ੁਰੂ ਕਰ ਚੁੱਕੇ ਓ ਬਿਨ ਨਾਗਾ ਖਾਸ ਪੇਸ਼ਕਸ਼ ਇਤਿਹਾਸ ਦੀ ਡਾਇਰੀ ਦਾ ਨਵਾਂ ਐਪੀਸੋਡ 24 ਫਰਵਰੀ ਦਾ, ਅੱਜ ਗੱਲ ਕਰਾਂਗੇ ਸਟੀਵ ਜੌਬਸ ਦੀ ਜਿੰਨਾ ਦਾ ਅੱਜ ਜਨਮ ਦਿਨ ਹੈ, ਇਹ ਉਹ ਸ਼ਖਸ਼ ਨੇ ਜਿੰਨ੍ਹਾਂ ਦਾ ਬਰੈਂਡ ਨਾਮ ਐਪਲ ਹਰ ਕੋਈ ਜਾਣਦਾ, ਤੇ ਨੌਜਵਾਨ ਪੀੜੀ ਦਾ ਜ਼ਿਆਦਾਤਰ ਸੁਪਨਾ ਵੀ ਇਹੀ ਹੈ ਕਿ ਜੇਕਰ ਫੋਨ ਹੋਵੇ ਜਾਂ ਕੋਈ ਹੋਰ 7adget ਤਾਂ ਐਪਲ ਬ੍ਰੈਂਡ ਦਾ ਹੀ ਹੋਵੇ। ਇਸ ਮਸ਼ਹੂਰ ਬਰੈਂਡ ਐਪਲ ਪਿੱਛੇ ਸਟੀਵ ਜਾਬਸ ਦੀ ਦਿਲਚਸਪ ਤੇ ਸੰਘਰਸ਼ ਦੀ ਕਹਾਣੀ ਸ਼ੁਰੂ ਕਰਦੇ ਹਾਂ
ਸਟੀਵ ਜਾਬਸ ਦਾ ਜੀਵਨ
ਸਟੀਵ ਜਾਬਸ ਦਾ ਜਨਮ 24 ਫਰਵਰੀ 1955 ਨੂੰ ਕੈਲਫੋਰਨੀਆ ਦੇ ਸੇਂਟ ਫ੍ਰ੍ਰਾਂਸਿਸਕੋ 'ਚ ਹੋਇਆ ਸੀ, ਜਿਸ ਸਮੇਂ ਸਟੀਵ ਦਾ ਜਨਮ ਹੋਇਆ ਉਸ ਸਮੇਂ ਉਸ ਦੀ ਮਾਂ ਵਿਦਿਆਰਥਣ ਸੀ, ਜਿਸ ਕਾਰਨ ਉਹ ਸਟੀਵ ਨੂੰ ਆਪਣੇ ਨਾਲ ਰੱਖਣਾ ਨਹੀਂ ਚਾਹੁੰਦੀ ਸੀ। ਆਖਿਰ ਸਟੀਵ ਦੀ ਮਾਂ ਨੇ ਉਸ ਨੂੰ ਇਕ ਪੜ੍ਹੇ ਲਿਖੇ ਤੇ ਚੰਗੇ ਪਰਿਵਾਰ ਨੂੰ ਗੋਦ ਦੇਣ ਦਾ ਫੈਸਲਾ ਕੀਤਾ। ਸਟੀਵ ਦੀ ਮਾਂ ਜਿਸ ਪਰਿਵਾਰ ਨੂੰ ਸਟੀਵ ਨੂੰ ਸੌਂਪਣਾ ਚਾਹੁੰਦੀ ਸੀ, ਉਨ੍ਹਾਂ ਨੇ ਮੁੰਡੇ ਦੀ ਥਾਂ ਕਿਸੇ ਕੁੜੀ ਨੂੰ ਗੋਦ ਲੈਣ ਦਾ ਮੰਨ ਬਣਾ ਲਿਆ, ਜਿਸ ਤੋਂ ਬਾਅਦ ਸਟੀਵ ਨੂੰ ਕੈਲੇਫੋਰਨੀਆ ਦੇ ਰਹਿਣ ਵਾਲੇ ਪਾਲ ਤੇ ਕਾਲਰਾ ਜਾਬਸ ਨੇ ਗੋਦ ਲੈ ਲਿਆ।ਮੱਧ ਵਰਗੀ ਪਰਿਵਾਰ 'ਚ ਪਰਵਰਿਸ਼ ਹੋਣ ਕਾਰਨ ਸਟੀਵ ਨੂੰ ਬੇਹੱਦ ਮੁਸ਼ਕਿਲ ਸਮੇਂ 'ਚੋਂ ਲੰਘਣਾ ਪਿਆ, ਜਿਸ ਦੇ ਚੱਲਦੇ ਉਸ ਦੀ ਪੜ੍ਹਾਈ ਵਿਚਾਲੇ ਹੀ ਛੁੱਟ ਗਈ ਪਰ ਜ਼ਿੰਦਗੀ ਦੇ ਇਸ ਇਕ ਫੈਸਲੇ ਨੇ ਉਸ ਨੂੰ ਦੁਨੀਆ 'ਚ ਅਜਿਹੇ ਮੁਕਾਮ 'ਤੇ ਲਿਆ ਖੜ੍ਹਾ ਕੀਤਾ ਕਿ ਉਸ ਦਾ ਨਾਂ ਇਤਿਹਾਸ ਦੇ ਪੰਨਿਆ 'ਤੇ ਦਰਜ ਹੋ ਗਿਆ।
ਪਾਲ ਤੇ ਕਾਲਰਾ ਦੋਵੇਂ ਹੀ ਜ਼ਿਆਦਾ ਪੜ੍ਹੇ ਲਿਖੇ ਨਹੀਂ ਸਨ ਤੇ ਮੱਧ ਵਰਗੀ ਪਰਿਵਾਰ ਨਾਲ ਸੰਬਧ ਰੱਖਦੇ ਸਨ। ਜੀਵੀਕਾ ਚਲਾਉਣ ਲਈ ਪਾਲ ਨੇ ਇਕ ਗੈਰੇਜ ਖੋਲ੍ਹਿਆ ਤੇ ਸਟੀਵ ਨੂੰ ਚੰਗੇ ਭੱਵਿਖ ਲਈ ਸਕੂਲ ਤੇ ਫਿਰ ਕਾਲਜ ਭੇਜਿਆ। ਕਾਲਜ ਦੀ ਫੀਸ ਜ਼ਿਆਦਾ ਹੋਣ ਕਾਰਨ ਸਟੀਵ ਨੇ ਪਿਤਾ ਦਾ ਸਾਥ ਦਿੱਤਾ ਤੇ ਕੋਕ ਦੀਆਂ ਬੋਤਲਾਂ ਵੇਚੀਆਂ। ਕਾਲਜ ਦੀ ਫੀਸ ਪੂਰੀ ਨਾ ਹੁੰਦੀ ਦੇਖ ਉਨ੍ਹਾਂ ਨੇ ਆਪਣੇ ਦੋਸਤ ਦੀ ਮਦਦ ਲਈ ਤੇ ਉਸ ਦੇ ਕਮਰੇ 'ਚ ਜ਼ਮੀਨ 'ਤੇ ਸੌਣਾ ਸ਼ੁਰੂ ਕਰ ਦਿੱਤਾ। ਇੰਨਾ ਹੀ ਨਹੀਂ ਸਟੀਵ ਹਰ ਐਤਵਾਰ ਨੂੰ ਧਾਰਮਿਕ ਸਥਾਨ 'ਤੇ ਜਾਂਦੇ ਸਨ ਜਿੱਥੇ ਉਨ੍ਹਾਂ ਨੂੰ ਭਰ ਪੇਟ ਖਾਣਾ ਮਿਲਦਾ ਸੀ। ਇਸ ਸਭ ਦੇ ਬਾਵਜੂਦ ਜਦੋਂ ਸਟੀਵ ਕਾਲਜ ਦਾ ਖਰਚ ਨਹੀਂ ਕੱਢ ਸਕੇ ਤਾਂ ਉਨ੍ਹਾਂ ਨੇ ਕਾਲਜ ਦੀ ਪੜ੍ਹਾਈ ਵਿਚਾਲੇ ਹੀ ਛੱਡ ਦਿੱਤੀ ਤੇ ਆਪਣੇ ਸਕੂਲ ਦੇ ਦੋਸਤ ਬੋਜਨਿਆਕ ਨਾਲ ਮਿਲ ਕੇ ਆਪਣੇ ਪਿਤਾ ਦੇ ਗੈਰਾਜ 'ਚ ਆਪਰੇਟਿੰਗ ਸਿਸਟਮ ਮੈਕਿਨਟੋਸ਼ ਤਿਆਰ ਕੀਤਾ। ਇਸ ਆਪਰੇਟਿੰਗ ਸਿਸਟਮ ਨੂੰ ਵੇਚਣ ਲਈ। ਸਟੀਵ ਐਪਲ ਨਾਮ ਦੇ ਕੰਪਿਊਟਰ ਦਾ ਨਿਰਮਾਣ ਕਰਨਾ ਚਾਹੁੰਦੇ ਸਨ ਪਰ ਪੈਸਿਆਂ ਦੀ ਕਮੀ ਕਾਰਨ ਉਹ ਅਜਿਹਾ ਨਹੀਂ ਕਰ ਪਾ ਰਹੇ ਸਨ। ਸਟੀਵ ਦੀ ਪੈਸਿਆਂ ਦੀ ਸਮੱਸਿਆ ਨੂੰ ਉਨ੍ਹਾਂ ਦੇ ਇਕ ਦੋਸਤ ਮਾਈਕ ਨੇ ਦੂਰ ਕੀਤਾ,ਜਿਸ ਤੋਂ ਬਾਅਦ 'ਚ ਸਿਰਫ 20 ਸਾਲ ਦੀ ਉਮਰ 'ਚ ਉਨ੍ਹਾਂ ਨੇ ਐਪਲ ਕੰਪਨੀ ਦੀ ਸ਼ੁਰੂਆਤ ਕੀਤੀ। ਸਟੀਵ ਤੇ ਉਨ੍ਹਾਂ ਦੇ ਦੋਸਤਾਂ ਦੀ ਮਿਹਨਤ ਸਦਕਾ ਕੁਝ ਹੀ ਸਾਲਾਂ 'ਚ ਐਪਲ ਕੰਪਨੀ ਇਕ ਛੋਟੇ ਗੈਰਾਜ ਤੋਂ 2 ਅਰਬ ਡਾਲਰ ਤੇ 4000 ਕਰਮਚਾਰੀਆਂ ਵਾਲੀ ਕੰਪਨੀ ਬਣ ਚੁੱਕੀ ਸੀ ਪਰ ਸਟੀਵ ਦੀ ਇਹ ਉਪਲਬੱਧੀ ਜ਼ਿਆਦਾ ਦੇਰ ਤੱਕ ਨਹੀਂ ਰਹੀ। ਉਨ੍ਹਾਂ ਦੇ ਪਾਟਨਰ ਤੇ ਉਨ੍ਹਾਂ ਵਿਚਾਲੇ ਕਿਹਾ-ਸੁਨੀ ਹੋਣ ਕਾਰਨ ਐਪਲ ਕੰਪਨੀ ਦੀ ਲੋਕਪ੍ਰਿਯਤਾ ਘੱਟ ਹੋਣ ਲੱਗੀ ਤੇ ਹੌਲੀ-ਹੌਲੀ ਕੰਪਨੀ ਕਰਜ਼ 'ਚ ਡੁੱਬ ਗਈ।
ਜਿਸ ਤੋਂ ਬਾਅਦ ਬੋਰਡ ਆਫ ਡਾਈਰੇਕਟਰ ਦੀ ਮੀਟਿੰਗ 'ਚ ਕੰਪਨੀ ਦੇ ਡੁੱਬਣ ਪਿਛੇ ਸਟੀਵ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਤੇ 1985 'ਚ ਉਨ੍ਹਾਂ ਨੂੰ ਕੰਪਨੀ ਤੋਂ ਬਾਹਰ ਕਰ ਦਿੱਤਾ ਗਿਆ। ਇਹ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਦੁਖਦ ਪਲ ਸੀ। ਕਿਉਂਕਿ ਜਿਸ ਕੰਪਨੀ ਨੂੰ ਉਨ੍ਹਾਂ ਨੇ ਸਖਤ ਮਿਹਨਤ ਕਰਕੇ ਖੜ੍ਹੀ ਕੀਤਾ ਸੀ। ਉਸੇ 'ਚੋਂ ਉਨ੍ਹਾਂ ਨੂੰ ਕੱਢ ਦਿੱਤਾ ਗਿਆ ਸੀ। ਸਟੀਵ ਦੇ ਜਾਣ ਨਾਲ ਕੰਪਨੀ ਦੀ ਹਾਲਤ ਹੋਰ ਬੱਤਰ ਹੋ ਗਈ, ਦੂਜੇ ਪਾਸੇ ਐਪਲ 'ਚੋਂ ਨਿਕਲਣ ਤੋਂ ਬਾਅਦ ਸਟੀਵ ਨੇ ਨੈਕਸਟ ਇੰਕ ਤੇ ਪਿਕਸਲਰ ਨਾਮ ਦੀਆਂ ਦੋ ਕੰਪਨੀਆਂ ਦੀ ਸ਼ੁਰੂਆਤ ਕੀਤੀ ਤੇ ਉਹ ਵੀ ਕਾਫੀ ਸਫਲ ਰਹੀ।
ਐਪਲ ਹੁਣ ਹੌਲੀ-ਹੌਲੀ ਟੁੱਟਣ ਜਾ ਰਹੀ ਸੀ ਤੇ ਅਜਿਹਾ ਦੇਖਦੇ ਹੋਏ ਐਪਲ ਦੇ ਬੋਰਡ ਆਫ ਡਾਈਰੇਕਟਰ ਨੇ ਸਟੀਵ ਜਾਬਸ ਤੋਂ ਕੰਪਨੀ 'ਚ ਆਉਣ ਦੀ ਮਿੰਨਤ ਕੀਤੀ, ਜਿਸ ਤੋਂ ਬਾਅਦ 1996 'ਚ ਸਟੀਵ ਨੇ ਮੁੜ ਐਪਲ ਕੰਪਨੀ ਨੂੰ ਜੁਆਇੰਨ ਕਰ ਲਿਆ ਤੇ ਪਿਕਸਲਰ ਦੇ ਨਾਲ ਜੋੜ ਦਿੱਤਾ। ਸਟੀਵ ਹੁਣ ਐਪਲ ਦੇ ਸੀ.ਈ.ਓ. ਬਣ ਗਏ ਸਨ, ਜਦ ਸਟੀਵ ਵਾਪਸ ਐਪਲ 'ਚ ਆਏ ਸਨ। ਉਸ ਸਮੇਂ ਐਪਲ 'ਚ ਕਰੀਬ ਢਾਈ ਸੌ ਪ੍ਰੋਡਕਟ ਸਨ। ਉਨ੍ਹਾਂ ਨੇ ਐਪਲ 'ਚ ਆਉਣ ਤੋਂ ਬਾਅਦ ਕੁਝ ਸਾਲਾਂ 'ਚ ਉਨ੍ਹਾਂ ਦੀ ਗਿਣਤੀ ਸਿਰਫ ਦਸ ਕਰ ਦਿੱਤੀ ਤੇ ਸਿਰਫ ਦਸ ਪ੍ਰੋਡਕਟਸ 'ਤੇ ਹੀ ਆਪਣਾ ਧਿਆਨ ਕੇਂਦਰਿਤ ਕੀਤਾ।
Steve Jobs ਦਾ ਮੰਨਣਾ ਸੀ ਕਿ ਪ੍ਰੋਡਕਟ ਦੀ ਕੁਆਟਿੰਟੀ ਨਹੀਂ ਕੁਆਲਿਟੀ 'ਤੇ ਧਿਆਨ ਦੇਣਾ ਚਾਹੀਦਾ ਹੈ। ਸੰਨ 1998 'ਚ ਉਨ੍ਹਾਂ ਨੇ ਆਈ ਮੇਟ ਨੂੰ ਬਜ਼ਾਰ 'ਚ ਲਾਂਚ ਕੀਤਾ ਜੋ ਕਾਫੀ ਲੋਕਪ੍ਰਿਯ ਹੋਇਆ, ਜਿਸ ਤੋਂ ਬਾਅਦ ਐਪਲ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਫਿਰ ਆਈ.ਪੈਡ ਤੇ ਆਈ. ਫੋਨ ਵੀ ਲਾਂਚ ਕੀਤਾ। 5 ਅਕਤੂਬਰ 2011 ਨੂੰ ਪੇਨਕ੍ਰਿਏਟਿਕ ਕੈਂਸਰ ਕਾਰਨ ਕੈਲਿਫੋਰਨਿਆ 'ਚ ਸਟੀਵ ਦਾ ਦਿਹਾਂਤ ਹੋ ਗਿਆ ਪਰ ਅੱਜ ਵੀ ਉਨ੍ਹਾਂ ਦੀ ਲੋਕ ਪ੍ਰਿਯਤਾ ਪਹਿਲਾਂ ਵਾਂਗ ਹੀ ਬਰਕਰਾਰ ਹੈ।
ਜਨਮ
1483: ਪਹਿਲੇ ਮੁਗਲ ਸ਼ਾਸਕ ਬਾਬਰ ਦਾ ਜਨਮ ਹੋਇਆ1939 : ਹਿੰਦੀ ਫਿਲਮਾਂ ਦੇ ਮਸ਼ਹੂਰ ਅਭਿਨੇਤਾ ਤੇ ਨਿਰਮਾਤਾ ਨਿਰਦੇਸ਼ਕ ਜਾਯ ਮੁਖਰਜੀ ਦਾ ਜਨਮ ਹੋਇਆ
1948 : ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਤੇ ਪ੍ਰਸਿੱਧ ਨੇਤਾ ਜੈ ਲਲਿਤਾ ਦਾ ਜਨਮ ਹੋਇਆ
ਦਿਹਾਂਤ
1998 : ਹਿੰਦੀ ਫਿਲਮਾਂ ਦੀ ਪ੍ਰਸਿੱਧ ਅਭਿਨੇਤਰੀ ਲਲਿਤਾ ਪਵਾਰ ਦਾ ਦਿਹਾਂਤ ਹੋਇਆ
2011: ਭਾਰਤੀ ਸਿੱਖਿਆ ਸ਼ਾਸਤਰੀ, ਅਮਰ ਚਿਤਰਕਥਾ ਦੇ ਸੰਸਥਾਪਕ ਅਨੰਤ ਪਾਈ ਦਾ ਦਿਹਾਂਤ ਹੋਇਆ
2018 : ਬਾਲੀਵੁੱਡ ਦੀ ਮਹਾਨ ਅਭਿਨੇਤਰੀ ਸ਼੍ਰੀਦੇਵੀ ਦਾ ਦਿਹਾਂਤ ਹੋਇਆ
ਦੇਸ਼ ਤੇ ਦੁਨੀਆ ਦਾ ਮਹੱਤਵਪੂਰਣ ਇਤਿਹਾਸ
1822 : ਦੁਨੀਆ ਦੇ ਪਹਿਲੇ ਸਵਾਮੀ ਨਾਰਾਇਣ ਮੰਦਰ ਦਾ ਅਹਿਮਦਾਬਾਦ, ਗੁਜ਼ਰਾਤ 'ਚ ਉਦਘਾਟਨ ਹੋਇਆ
1882: ਸੰਕ੍ਰਾਮਕ ਟੀ.ਬੀ. ਰੋਗ ਦੀ ਪਹਿਚਾਣ ਕੀਤੀ ਗਈ
1924 : ਮਹਾਤਮਾ ਗਾਂਧੀ ਨੂੰ ਜੇਲ ਤੋਂ ਰਿਹਾ ਕੀਤਾ ਗਿਆ
1942 : ਵਾਇਸ ਆਫ ਅਮਰੇਰਿਕਾ ਦਾ ਪ੍ਰਸਾਰਣ ਸ਼ੁਰੂ ਹੋਇਆ
1971: ਅਲਜੀਰੀਆ 'ਚ ਫ੍ਰਾਂਸੀਸੀ ਤੇਲ ਕੰਪਨੀਆਂ ਦਾ ਰਾਸ਼ਟਰੀਕਰਨ ਹੋਇਆ।
ਕੈਨੇਡਾ ਜਾਣ ਦੀ ਚਾਹਵਾਨ ਸੀ ਪੀ. ਜੀ. ਹਾਦਸੇ 'ਚ ਮਾਰੀ ਗਈ ਰੀਆ, ਤਸਵੀਰਾਂ 'ਚ ਰਹਿ ਗਈਆਂ ਯਾਦਾਂ
NEXT STORY