ਜਲੰਧਰ (ਬਿਊਰੋ): ਸ਼ਹੀਦੀ ਤੋਂ ਪਹਿਲਾ ਇਹ ਆਖਰੀ ਸ਼ਬਦ ਸਨ ਮੇਜਰ ਸੋਮਨਾਥ ਸ਼ਰਮਾ ਦੇ, ਤੇ ਮੇਜਰ ਸੋਮਨਾਥ ਸ਼ਰਮਾ ਕੌਣ ਸਨ ਇਹ ਜਾਨਣ ਲਈ ਅੱਜ ਅਸੀਂ ਇਤਿਹਾਸ ਦੀ ਡਾਇਰੀ ਚੋ 31 ਜਨਵਰੀ ਦਾ ਪੰਨਾ ਫਰੋਲਾਂਗੇ।ਇਤਿਹਾਸ ਦੀ ਡਾਇਰੀ 'ਚੋਂ ਅੱਜ ਅਸੀਂ ਗੱਲ ਕਰ ਰਹੇ ਹਾਂ, ਆਜ਼ਾਦ ਭਾਰਤ ਦੇ ਪਹਿਲੇ ਪਰਮ ਵੀਰ ਚੱਕਰ ਨਾਲ ਨਿਵਾਜੇ ਗਏ ਮੇਜਰ ਸੋਮਨਾਥ ਸ਼ਰਮਾ ਦੀ। ਫਿਰ ਗੱਲ ਕਰਾਂਗੇ ਅਮਰੀਕਾ ਦੇ ਰਾਸ਼ਟਰਪਤੀ ਹੈਰੀ ਟਰੂਮੈਨ ਦੀ ਜਿੰਨ੍ਹਾਂ ਨੇ ਅੱਜ ਦੇ ਦਿਨ ਹੀ ਹਾਈਡਰੋਜਨ ਬੰਬ ਬਣਾਉਣ ਦਾ ਐਲਾਨ ਕੀਤਾ ਸੀ। ਉਹ ਹਾਈਡ੍ਰੋਜਨ ਬੰਬ ਜੋ ਪਰਮਾਣੂ ਬੰਬ ਤੋਂ ਵੀ ਕੀਤੇ ਖਤਰਨਾਕ ਹੈ। ਤਾਂ ਆਓ ਸ਼ੁਰੂ ਕਰਦੇ ਹਾਂ ਸ਼ਹੀਦ ਮੇਜਰ ਸੋਮਨਾਥ ਸ਼ਰਮਾ ਦੀ ਬਹਾਦਰੀ ਦੀ ਦਾਸਤਾਨ
31 ਜਨਵਰੀ 1923 ਨੂੰ ਮੇਜਰ ਸੋਮਨਾਥ ਸ਼ਰਮਾ ਦਾ ਜਨਮ ਹੋਇਆ
ਮੇਜਰ ਸੋਮਨਾਥ ਦਾ ਜਨਮ 31 ਜਨਵਰੀ 1923 ਨੂੰ ਕਾਂਗੜਾ 'ਚ ਹੋਇਆ ਸੀ, ਜੋ ਆਜ਼ਾਦੀ ਤੋਂ ਪਹਿਲਾਂ ਪੰਜਾਬ 'ਚ ਸੀ ਜਦਕਿ ਮੌਜੂਦਾਂ ਸਮੇਂ 'ਚ ਕਾਂਗੜਾ ਹਿਮਾਚਲ ਪ੍ਰਦੇਸ਼ 'ਚ ਸਥਿਤ ਹੈ। ਮੇਜਰ ਸੋਮਨਾਥ ਦੇ ਪਿਤਾ ਜੀ ਅਮਰ ਨਾਥ ਸ਼ਰਮਾ ਖੁਦ ਫੌਜ 'ਚ ਸਨ ਤੇ ਉਨ੍ਹਾਂ ਦੇ ਭਰਾਵਾਂ ਨੇ ਵੀ ਫੌਜ 'ਚ ਰਹਿ ਕੇ ਦੇਸ਼ ਦੀ ਸੇਵਾ ਕੀਤੀ ਸੀ । ਸੋਮਨਾਥ ਸ਼ਰਮਾ ਨੇ ਆਪਣੀ ਸਕੂਲੀ ਪੜ੍ਹਾਈ ਨੈਨੀਤਾਲ ਸ਼ਹਿਰ 'ਚ ਰਹਿ ਕੇ ਪੂਰੀ ਕੀਤੀ , ਤੇ ਉਸ ਤੋਂ ਬਾਅਦ ਰੋਇਲ ਮਿਲਟਰੀ ਨਾਂਅ ਦੇ ਕਾਲਜ 'ਚ ਦਾਖਲਾ ਲੈ ਲਿਆ । 22 ਫਰਵਰੀ 1942 ਨੂੰ ਰੋਇਲ ਮਿਲਟਰੀ ਕਾਲਜ ਤੋਂ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਦੀ ਭਰਤੀ ਬ੍ਰਿਟਿਸ਼ ਭਾਰਤੀ ਫੌਜ 'ਚ 8ਵੀ ਬਟਾਲੀਅਨ 19ਵੇਂ ਹੈਦਰਾਬਾਦ ਰੈਜੀਮੈਂਟ 'ਚ ਹੋ ਗਈ । ਸੋਮਨਾਥ ਸ਼ਰਮਾ ਆਪਣੇ ਬਚਪਨ ਦੌਰਾਨ ਭਗਵਾਨ ਕ੍ਰਿਸ਼ਨ ਦੇ ਨਾਲ ਅਰਜੁਨ ਦੀਆਂ ਕਹਾਣੀਆਂ ਤੇ ਗੀਤ ਦੇ ਉਪਦੇਸ਼ ਤੋਂ ਬਹੁਤ ਪ੍ਰਭਾਵਿਤ ਸਨ। 3 ਨਵੰਬਰ 1947 ਨੂੰ ਪਾਕਿਸਤਾਨ ਫੌਜ ਦੇ 700 ਜਵਾਨ ਸ਼੍ਰੀਨਗਰ ਏਅਰਪੋਟ 'ਤੇ ਕਬਜ਼ਾ ਕਰਨ ਲਈ ਅੱਗੇ ਵੱਧ ਰਹੇ ਸਨ। ਇਹ ਉਹ ਏਅਰਪੋਟ ਹੈ ਜੋ ਉਸ ਵੇਲੇ ਘਾਟੀ ਨੂੰ ਪੂਰੇ ਭਾਰਤ ਨਾਲ ਜੋੜਦਾ ਸੀ। ਉਸ ਵੇਲੇ ਇਸ ਹਵਾਈ ਅੱਡੇ ਨੂੰ ਹਾਰਨਾ ਮਤਲਬ ਕਸ਼ਮੀਰ ਨੂੰ ਹਾਰਨਾ ਸੀ,
ਮੇਜਰ ਸੋਮਨਾਥ ਸ਼ਰਮਾ ਚੰਗੀ ਤਰ੍ਹਾਂ ਜਾਣਦੇ ਸਨ, ਕਿ ਇਸ ਵੇਲੇ ਕਸ਼ਮੀਰ ਦੀ ਕਿਸਮਤ ਉਨ੍ਹਾਂ ਦੇ ਹੱਥ ਹੈ, ਉਹ ਜਿਸ ਤਰ੍ਹਾਂ ਚਾਹੁਣਗੇ ਇਤਿਹਾਸ ਉਸ ਤਰ੍ਹਾਂ ਦੀ ਕਰਵਟ ਲਏਗਾ। ਮੇਜਰ ਸੋਮਨਾਥ ਸ਼ਰਮਾ ਭਾਰਤੀ ਫੌਜ ਦੀ ਕੁਮਾਊਂ ਰੈਜਮੈਂਟ 'ਚ ਚੌਥੀ ਬਟਾਲੀਅਨ ਦੇ ਡੇਲਟਾ ਕੰਪਨੀ ਦੇ ਕਮਾਂਡਰ ਸਨ। ਮੇਜਰ ਸ਼ਰਮਾ ਨੇ ਬਡਗਾਮ 'ਚ ਆਪਣੀ ਡਿਊਟੀ ਜ਼ਬਰਦਸਤੀ ਲਈ ਸੀ। ਹਾਕੀ ਖੇਡਣ ਦੇ ਦੌਰਾਨ ਉਨ੍ਹਾਂ ਦੀ ਬਾਂਹ 'ਤੇ ਫਰੈਕਚਰ ਹੋਇਆ ਸੀ, ਜਿਸ ਕਾਰਨ ਉਨ੍ਹਾਂ ਦੀ ਬਾਂਹ 'ਤੇ ਪਲਸਤਰ ਲੱਗਾ ਸੀ। ਇਸ ਲਈ ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਸੀ ਪਰ ਮੇਜਰ ਸ਼ਰਮਾ ਆਪਣੀ 3 ਟੁਕੜੀਆਂ ਦੀ ਅਗਵਾਈ ਕਰ ਰਹੇ ਸਨ। ਪਹਿਲਾਂ ਬਡਗਾਮ 'ਚ ਸਹੀ ਹਾਲਾਤਾਂ ਨੂੰ ਦੇਖਦਿਆਂ ਉਨ੍ਹਾਂ ਸਿਰਫ ਡੇਲਟਾ ਕੰਪਨੀ ਨੂੰ ਰੋਕ ਬਾਕੀ ਦੀਆਂ 2 ਟੁਕੜੀਆਂ ਨੂੰ ਵਾਪਸ ਭੇਜ ਦਿੱਤਾ ਪਰ ਕੁੱਝ ਹੀ ਸਮੇਂ ਬਾਅਦ ਬਡਗਾਮ ਇਲਾਕੇ 'ਚ ਫਾਇਰਿੰਗ ਹੋਣ ਲੱਗੀ। ਇਸ ਦੌਰਾਨ ਉਨ੍ਹਾਂ ਪਾਕਿਸਤਾਨ ਫੌਜ 'ਤੇ ਕਾਊਂਟਰ ਫਾਇਰਿੰਗ ਕਰਨ ਦਾ ਹੁਕਮ ਦਿੱਤਾ। ਮੇਜਰ ਸ਼ਰਮਾ ਅਗਲਾ ਕਦਮ ਕੀ ਚੁੱਕਣ, ਇਹ ਸੋਚ ਹੀ ਰਹੇ ਸਨ, ਕਿ ਗੁਲਮਰਗ ਵਾਲੇ ਇਲਾਕੇ 'ਚੋਂ ਉਨ੍ਹਾਂ ਦੀ ਟੁਕੜੀ 'ਤੇ 3 ਤਰਫ਼ੋਂ ਹਮਲਾ ਹੋਣ ਲੱਗਾ। ਉਨ੍ਹਾਂ ਨੇ ਇਸ ਹਮਲੇ ਦੀ ਖਬਰ ਆਪਣੇ ਸੀਨੀਅਰ ਅਫਸਰਾਂ ਨੂੰ ਦੇ ਦਿੱਤੀ ਸੀ, ਅਫਸਰਾਂ ਦਾ ਜਵਾਬ ਆਇਆ ਕਿ ਜਦ ਤੱਕ ਹਵਾਈ ਜਹਾਜ਼ ਨਹੀਂ ਪਹੁੰਚੇਦੇ ਤੱਦ ਤੱਕ ਮੋਰਚਾ ਤੁਹਾਨੂੰ ਹੀ ਸੰਭਾਲਣਾ ਪਏਗਾ। ਮੇਜਰ ਸ਼ਰਮਾ ਪੂਰੀ ਜਾਨ ਲਗਾਕੇ ਆਪਣੀ ਟੁਕੜੀ ਦੀ ਮਦਦ ਨਾਲ ਦਿਨ ਭਰ ਪਾਕਿਸਤਾਨੀ ਫੌਜ ਨਾਲ ਲੜਦੇ ਰਹੇ, ਗੋਲੀਆਂ ਘਟਦੀਆਂ ਰਹੀਆਂ, ਮੈਦਾਨ ਲਾਸ਼ਾਂ ਨਾਲ ਭਰਦਾ ਰਿਹਾ, ਪਰ ਹੌਂਸਲਾ ਘੱਟ ਨਹੀਂ ਹੋਇਆ, ਹੱਥ 'ਤੇ ਪਲਸਤਰ ਚੜ੍ਹੇ ਹੋਣ ਦੇ ਬਾਵਜੂਦ ਮੇਜਰ ਸ਼ਰਮਾ ਆਪਣੇ ਜਵਾਨਾਂ ਦੀ ਕਦੇ ਮਦਦ ਕਰਦੇ, ਕਦੇ ਦੁਸ਼ਮਣਾਂ ਦੇ ਖਿਲਾਫ ਖੁਦ ਮੋਰਚਾ ਸੰਭਾਲਦੇ, ਦੇਰ ਸ਼ਾਮ ਮੇਜਰ ਸ਼ਰਮਾ ਦੀ ਮਦਦ ਲਈ ਕੁਮਾਊਂ ਰੈਜਮੈਂਟ ਦਾ ਪਹਿਲਾ ਬਟਾਲੀਅਨ ਉਨ੍ਹਾਂ ਦੀ ਮਦਦ ਲਈ ਪਹੁੰਚਿਆ ਪਰ ਤੱਦ ਤੱਕ ਮੇਜਰ ਸ਼ਰਮਾ ਆਪਣਾ ਫਰਜ਼ ਨਿਭਾਉਂਦੇ-ਨਿਭਾਉਂਦੇ ਸ਼ਹੀਦ ਹੋ ਚੁੱਕੇ ਸਨ। ਸ਼ਹੀਦ ਮੇਜਰ ਸ਼ਰਮਾ ਦੀ ਮ੍ਰਿਤਕ ਦੇਹ 3 ਦਿਨਾਂ ਬਾਅਦ ਬਰਾਮਦ ਹੋਈ, ਉਹ ਵੀ ਇੰਨੀ ਬੁਰੀ ਹਾਲਤ 'ਚ ਜਿਸਦੀ ਪਛਾਣ ਕਰਨੀ ਬਹੁਤ ਮੁਸ਼ਕਿਲ ਸੀ। ਫਿਰ ਉਨ੍ਹਾਂ ਦੀ ਜੇਬ 'ਚ ਪਏ ਗੀਤਾਂ ਦੇ ਕੁੱਝ ਪੰਨੇ ਤੇ ਰਿਵਾਲਵਰ ਦੇ ਲੈਦਰ ਕਵਰ ਤੋਂ ਮੇਜਰ ਸੋਮਨਾਥ ਸ਼ਰਮਾ ਪਹਿਚਾਣ ਹੋ ਸਕੀ।
ਬਡਗਾਮ ਦੀ ਲੜਾਈ 'ਚ ਆਪਣੀ ਬਹਾਦੁਰੀ ਨਾਲ ਦੁਸ਼ਮਣਾਂ ਦੇ ਦੰਦ ਖੱਟੇ ਵਾਲੇ ਮੇਜਰ ਸੋਮਨਾਥ ਸ਼ਰਮਾ ਆਪਣੀ ਸ਼ਹਾਦਤ ਦੇ ਨਾਲ ਹੀ ਇਤਿਹਾਸ ਦੇ ਪੰਨਿਆਂ 'ਚ ਦਰਜ ਹੋ ਗਏ। ਆਪਣੀ ਮੌਤ ਦੇ 2 ਸਾਲ ਬਾਅਦ ਬਹਾਦੁਰੀ ਦਾ ਸਭ ਤੋਂ ਵੱਡਾ ਸਨਮਾਨ ਪਰਮਵੀਰ ਚੱਕਰ ਪਾਉਣ ਵਾਲੇ ਉਹ ਪਹਿਲੇ ਭਾਰਤੀ ਬਣੇ। ਇਤੇਫਾਕ ਦੀ ਗੱਲ ਇਹ ਹੈ ਕਿ ਪਰਮਵੀਰ ਚੱਕਰ ਦਾ ਰੂਪ ਜਿਸ ਨੇ ਤਿਆਰ ਕੀਤਾ ਸੀ, ਉਹ ਉਨ੍ਹਾਂ ਦੇ ਭਰਾ ਦੀ ਸੱਸ ਸਾਵਿਤ੍ਰੀ ਖਾਨੋਲਕਰ ਸੀ।
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਹੈਰੀ ਟਰੂਮਾਨ ਨੇ 1950 'ਚ ਹਾਈਡਰੋਜਨ ਬੰਬ ਤਿਆਰਕਰਨ ਦਾ ਐਲਾਨ ਕੀਤਾ
31 ਜਨਵਰੀ ਸਾਲ 1950 ਨੂੰ ਅਮਰੀਕਾ ਦੇ ਰਾਸ਼ਟਰਪਤੀ ਹੈਰੀ ਟਰੂਮਾਨ ਨੇ ਐਲਾਨ ਕੀਤਾ ਕਿ ਅਮਰੀਕਾ ਦੁਨੀਆ ਦਾ ਸਭ ਤੋਂ ਖਤਰਨਾਕ ਬੰਬ ਹਾਈਡ੍ਰੋਜਨ ਬੰਬ ਤਿਆਰ ਕਰੇਗਾ। 2 ਸਾਲ ਬਾਅਦ ਹੀ 1952 'ਚ ਪਹਿਲੇ ਹਾਈਡ੍ਰੋਜਨ ਬੰਬ ਦਾ ਵਿਸਫੋਟ ਕੀਤਾ ਗਿਆ, ਹਾਲਾਂਕਿ ਇਸ ਬੰਬ ਦਾ ਇਸਤਮਾਲ ਅਜੇ ਤੱਕ ਕਿਸੀ ਯੁੱਧ 'ਚ ਵੀ ਨਹੀਂ ਕੀਤਾ ਗਿਆ ਪਰ ਅਗਸਤ 1945 'ਚ ਪਰਮਾਣੂ ਬੰਬ ਦਾ ਇਸਤਮਾਲ ਅਮਰੀਕਾ ਨੇ ਜਪਾਨ ਦੇ ਹੀਰੋਸ਼ਿਮਾ ਅਤੇ ਨਾਗਾਸਾਕੀ ਸ਼ਹਿਰਾਂ 'ਤੇ ਹਮਲਾ ਕਰ ਕੇ ਕੀਤਾ ਸੀ। ਉਹ ਵੀ 16 ਜੁਲਾਈ 1945 ਨੂੰ ਕੀਤੇ ਗਏ, ਪਰਮਾਣੂ ਬੰਬ ਦੇ ਪ੍ਰੀਖਣ ਦੇ, ਇਕ ਮਹੀਨੇ ਦੇ ਘੱਟ ਸਮੇਂ ਤੋਂ ਬਾਅਦ ਹੀ।
ਇਸ ਤੋਂ ਇਲਾਵਾ ਅੱਜ ਦੇ ਦਿਨ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਵਾਪਰੀਆਂ ਜੋ ਇਤਿਹਾਸ ਦੇ ਪੰਨਿਆਂ 'ਤੇ ਸਦਾ ਲਈ ਦਰਜ ਹੋ ਗਈਆਂ। ਆਓ ਮਾਰਦੇ ਹਾਂ ਇਹਨਾਂ ਪੰਨਿਆਂ ਤੇ ਵੀ ਇਕ ਨਜ਼ਰ
ਅੱਜ ਦੇ ਦਿਨ ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ ਵਿੱਚ 1996 'ਚ ਹੋਏ ਆਤਮਘਾਤੀ ਹਮਲੇ ਵਿੱਚ 86 ਲੋਕ ਮਾਰੇ ਗਏ, ਤੇ 1,400 ਦੇ ਕਰੀਬ ਲੋਕ ਜ਼ਖਮੀ ਹੋਏ।
1953 ਚ ਅੱਜ ਦੇ ਦਿਨ ਆਇਰਿਸ਼ ਸਾਗਰ 'ਚ ਇੱਕ ਕਿਸ਼ਤੀ ਹਾਦਸੇ ਵਿੱਚ ਘੱਟੋ ਘੱਟ 130 ਯਾਤਰੀ ਅਤੇ ਮਲਾਹ ਮਾਰੇ ਗਏ।
ਵਾਪਰਿਆ ਉਸ ਵੇਲੇ ਬ੍ਰਿਟਿਸ਼ ਕਿਸ਼ਤੀ ਰਾਜਕੁਮਾਰੀ ਵਿਕਟੋਰੀਆ ਉੱਤਰੀ ਆਇਰਲੈਂਡ ਜਾ ਰਹੀ ਸੀ।
ਮੁਗਲ ਸਮਰਾਟ ਅਕਬਰ ਦਾ ਸਰਪ੍ਰਸਤ ਬੈਰਮ ਖ਼ਾਨ, ਗੁਜਰਾਤ ਦੇ ਪਾਟਨ ਵਿੱਚ ਅੱਜ ਦੇ ਹੀ ਦਿਨ 1561 ਵਿੱਚ ਮਾਰਿਆ ਗਿਆ ਸੀ। ਬੈਰਮ ਖਾਨ ਨੇ ਬਾਦਸ਼ਾਹ ਅਕਬਰ ਨੂੰ ਬਾਦਸ਼ਾਹੀ ਦੇ ਤਖ਼ਤ ਤੱਕ ਪਹੁੰਚਾਉਣ ਲਾਇ ਅਹਿਮ ਭੂਮਿਕਾ ਨਿਭਾਈ ਸੀ।
31 ਜਨਵਰੀ ਨੂੰ ਜਰਮਨੀ ਨੇ 1915 'ਚ 'ਪਹਿਲੇ ਵਿਸ਼ਵ ਯੁੱਧ' ਦੌਰਾਨ ਰੂਸ ਵਿਰੁੱਧ ਪਹਿਲੀ ਬਾਰ ਜ਼ਹਿਰੀਲੀ ਗੈਸ ਦੀ ਵਰਤੋਂ ਕੀਤੀ ਸੀ।
31 ਜਨਵਰੀ 1963 'ਚ ਮੋਰ ਨੂੰ ਭਾਰਤ ਦਾ ਰਾਸ਼ਟਰੀ ਪੰਛੀ ਘੋਸ਼ਿਤ ਕੀਤਾ ਗਿਆ ਸੀ।
ਅੱਜ ਦੇ ਦਿਨ 1958 ਵਿੱਚ ਅਮਰੀਕਾ ਦੁਆਰਾ ਐਕਸਪਲੋਰ-1 ਨਾਮ ਦਾ ਉਪਗ੍ਰਹਿ ਪੁਲਾੜ ਵਿੱਚ ਭੇਜਿਆ ਗਿਆ ।
31 ਜਨਵਰੀ 2004 ਵਿਚ,ਹਿੰਦੁਤਾਨੀ ਫਿਲਮਾਂ ਦੀ ਪ੍ਰਸਿੱਧ ਪਲੇਬੈਕ ਗਾਇਕਾ ਅਤੇ ਅਦਾਕਾਰਾ ਸੁਰਈਆ ਜਮਾਲ ਸ਼ੇਖ ਦਾ ਇੰਤਕਾਲ ਮੁੰਬਈ ਵਿਖੇ ਹੋਇਆ।
ਅੱਜ ਦੇ ਹੀ ਦਿਨ ਭਾਰਤੀ ਅਦਾਕਾਰਾ ਪ੍ਰੀਤੀ ਜ਼ਿੰਟਾ ਦਾ ਜਨਮ 31 ਜਨਵਰੀ 1975 ਵਿੱਚ ਹਿਮਾਚਲ ਦੇ ਸ਼ਿਮਲਾ ਸ਼ਹਿਰ ਵਿਖੇ ਹੋਇਆ।
ਹਾਲੀਵੁੱਡ ਫਿਲਮ “ਅਵਤਾਰ“ ਦੋ ਅਰਬ ਡਾਲਰ ਦੀ ਕਮਾਈ ਕਰਦਿਆਂ ਸਾਲ 2010 'ਚ 31 ਜਨਵਰੀ ਨੂੰ ਦੁਨੀਆ ਭਰ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ ਸੀ।
ਰਾਏਕੋਟ 'ਚ ਹਥਿਆਰਾਂ ਦੇ ਜ਼ੋਰ 'ਤੇ ਖੋਹੀ ਸਾਢੇ 3 ਲੱਖ ਰੁਪਏ ਦੀ ਨਗਦੀ, ਘਟਨਾ CCTV ’ਚ ਕੈਦ
NEXT STORY