ਜਲੰਧਰ (ਬਿਊਰੋ) - ਭਾਰਤੀ ਫਿਲਮ ਇੰਡਸਟਰੀ ’ਚ ਅੱਜ ਤੱਕ ਬਹੁਤ ਸਾਰਿਆਂ ਅਦਾਕਾਰਾਂ ਆਈਆਂ ਪਰ ਖੂਬਸੂਰਤੀ ਦਾ ਜੋ ਟੈਗ ਅਭਿਨੇਤਰੀ ਮਧੂਬਾਲਾ ਦੇ ਨਾਲ ਜੂੜਿਆ, ਉਹ ਅੱਜ ਤੱਕ ਕਾਇਮ ਹੈ। ਅੱਜ ਵੀ ਜਦੋਂ ਕਿਸੇ ਅਦਾਕਾਰਾ ਦੀ ਖੁਬਸੂਰਤੀ ਦੀ ਗੱਲ ਹੁੰਦੀ ਹੈ ਤਾਂ ਉਸ ਦਾ ਜ਼ਿਕਰ ਮਧੂਬਾਲਾ ਨਾਲ ਹੀ ਕੀਤਾ ਜਾਂਦਾ ਹੈ। ਬਾਲੀਵੁੱਡ ਦੀ ਅਨਾਰਕਲੀ ਮਧੂਬਾਲਾ ਦੀ ਅੱਜ ਦੇ ਦਿਨ ਮੌਤ ਹੋਈ ਸੀ। ਦੱਸ ਦੇਈਏ ਕਿ ਮਸ਼ਹੂਰ ਫਿਲਮ ਮੁਗਲੇ ਆਜ਼ਮ ’ਚ ਅਨਾਰਕਲੀ ਦੀ ਮੁੱਖ ਭੂਮੀਕਾ ਨਿਭਾਉਣ ਵਾਲੀ ਅਦਾਕਾਰ ਮਧੂਬਾਲਾ ਨੇ ਆਪਣੀ ਕਲਾ ਦੇ ਨਾਲ-ਨਾਲ ਆਪਣੀ ਖੂਬਸੂਰਤੀ ਦੇ ਨਾਲ ਦੇਸ਼ ਭਰ ’ਚ ਆਪਣੇ ਲੱਖਾਂ ਦੇ ਕਰੀਬ ਫੈਨ ਬਣਾਏ। 23 ਫਰਵਰੀ,1969 ਨੂੰ ਮਧੂਬਾਲਾ ਇਸ ਦੁਨੀਆ ਨੂੰ ਹਮੇਸ਼ਾ-ਹਮੇਸ਼ਾ ਲਈ ਅਲਵਿਦਾ ਕਹਿ ਗਈ। ਉਸ ਦੇ ਜਾਣ ਦੇ ਬਾਵਜੂਦ ਵੀ ਬਾਲੀਵੁੱਡ ਉਨ੍ਹਾਂ ਨੂੰ ਹਮੇਸ਼ਾ ਯਾਦ ਰਖੇਗਾ। ਭਾਰਤੀ ਫਿਲਮ ਇੰਡਸਟ੍ਰੀ ਨੇ ਮਧੂਬਾਲਾ ਦੀ ਯਾਦ ਨੂੰ ਇਕ ਵਾਰ ਫਿਰ ਉਸ ਸਮੇਂ ਤਾਜ਼ਾ ਕਰ ਦਿੱਤਾ ਸੀ, ਜਦੋਂ ਸਾਲ 2004 ’ਚ ਫਿਲਮ ਮੁਗਲੇ ਆਜ਼ਮ ਨੂੰ ਮੂੜ ਤੋਂ ਬਤੌਰ ਰੰਗੀਨ ਫਿਲਮ ਦੇ ਵੱਡੇ ਪਰਦੇ 'ਤੇ ਉਤਾਰਿਆ ਗਿਆ ਸੀ।
ਸਮਰਾਟ ਪੀ.ਸੀ. ਸਰਕਾਰ ਦਾ ਜਨਮ ਦਿਨ
ਜਾਦੂਈ ਖੂਬਸੂਰਤੀ ਵਾਲੀ ਮਧੂਬਾਲਾ ਮਗਰੋਂ ਹੁਣ ਗੱਲ ਕਰਾਂਗੇ, ਜਾਦੂ ਦੀ ਦੁਨੀਆਂ ਦੇ ਸਮਰਾਟ ਪੀ.ਸੀ. ਸਰਕਾਰ ਦੀ। ਪੀ.ਸੀ. ਸਰਕਾਰ ਦਾ ਅੱਜ ਦੇ ਦਿਨ ਜਨਮ ਹੋਇਆ ਸੀ। ਇਕ ਕੁੜੀ ਦੇ ਸਰੀਰ ਨੂੰ ਦੋ ਹਿੱਸਿਆਂ ’ਚ ਵੰਡ ਪੂਰੀ ਦੁਨੀਆਂ ਨੂੰ ਹੈਰਾਨ ਕਰਨ ਵਾਲੇ ਮਸ਼ਹੂਰ ਜਾਦੂਗਰ ਪੀ.ਸੀ ਸਰਕਾਰ ਦਾ ਜਨਮ 1913 ਨੂੰ ਬੰਗਲਾਦੇਸ਼ ਵਿਖੇ ਹੋਇਆ ਸੀ। ਜਾਦੂ ਦੀ ਦੁਨੀਆ 'ਚ ਪੀ.ਸੀ ਸਰਕਾਰ ਇਕ ਬਹੁਤ ਵੱਡਾ ਨਾਂ ਹੈ। ਪੀ.ਸੀ ਸਰਕਾਰ ਵਲੋਂ ਜਦੋਂ ਪਹਿਲੀ ਵਾਰ ਆਪਣਾ ਟੀ.ਵੀ 'ਤੇ ਜਾਦੂ ਵਿਖਾਇਆ ਗਿਆ ਸੀ ਤਾਂ ਲੋਕ ਇਹ ਸਮਝਦੇ ਰਹੇ ਸਨ ਕਿ ਸਟੇਜ 'ਤੇ ਕਤਲ ਕਰ ਦਿੱਤਾ ਗਿਆ ਪਰ ਉਨ੍ਹਾਂ ਨੂੰ ਇਹ ਨਹੀਂ ਸੀ ਪਤਾ ਕਿ ਉਹ ਇਕ ਜਾਦੂ ਸੀ।
ਕੌਮਾਂਤਰੀ ਮਾਨਕੀਕਰਣ ਸੰਗਠਨ ਇੰਟਰਨੈਸ਼ਨਲ ਆਰਗਨਾਈਜ਼ੇਸ਼ਨ ਫਾਰ ਸਟੈਂਡਰਾਈਜੇਸ਼ਨ (ਆਈ.ਐੱਸ.ਓ) ਦੀ ਸਥਾਪਨਾ 23 ਫਰਵਰੀ, 1947 ਨੂੰ ਜੇਨੇਵਾ ਵਿਖੇ ਹੋਈ । ਦੱਸ ਦੇਈਏ ਕਿ ਆਈ.ਐੱਸ.ਓ. ਇਕ ਗੈਰ ਸਰਕਾਰੀ ਸੰਗਠਨ ਹੈ, ਜੋ ਪੂਰੀ ਦੁਨੀਆਂ ’ਚ ਵਸਤੂਆਂ ਅਤੇ ਸੇਵਾਵਾਂ ਦੀ ਗੁਣਵੱਤਾ (ਕਵਾਲਟੀ ਦੇ ਮਾਪਦੰਡ) ਨਿਰਧਾਰਤ ਕਰ ਉਨ੍ਹਾਂ ਨੂੰ ਸਰਟੀਫੀਕੇਟ ਜਾਰੀ ਕਰਦੀ ਹੈ। ਹੁਣ ਤੱਕ ਆਈ.ਐੱਸ.ਓ. ਨੇ 22 ਹਜ਼ਾਰ ਤੋਂ ਵੱਧ ਕੌਮਾਂਤਰੀ ਮਾਨਕਾਂ ਨੂੰ ਪ੍ਰਕਾਸ਼ਤ ਕੀਤਾ ਹੈ। ਇਹ ਸੰਸਥਾ ਖੇਤੀਬਾੜੀ, ਇੰਡਸਟਰੀ, ਖਾਦ ਸੁਰੱਖੀਆ ਅਤੇ ਸਿਹਤ ਸੇਵਾਵਾਂ ਨਾਲ ਜੂੜੀ ਹੋਈ ਹੈ। ਦੁਨੀਆ ਭਰ ਦੇ 162 ਦੇਸ਼ ਆਈ.ਐੱਸ.ਓ. ਨਾਲ ਜੂੜੇ ਹੋਏ ਹਨ ਅਤੇ ਇਸ ਦਾ ਹੈਡਕਵਾਟਰ ਸਵਿਟਜ਼ਰਲੈਂਡ ਦੇ ਜੇਨੇਵਾ ਵਿਖੇ ਸਥਿਤ ਹੈ।
ਇਨ੍ਹਾਂ ਘਟਨਾਵਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰਿਆਂ ਮਹੱਤਵਪੂਰਣ ਘਟਨਾਵਾਂ ਹਨ, ਆਓ ਜਿਨ੍ਹਾਂ 'ਤੇ ਇਕ ਨਜ਼ਰ ਮਾਰ ਲੈਂਦੇ ਹਾਂ...
. ਅੱਜ ਦੇ ਦਿਨ ਅਮਰੀਕਾ ਦੇ ਸਾਇੰਸਦਾਨ ਚਾਰਲਸ ਮਾਰਟਿਨ ਨੇ ਅਲਮਿਨੀਅਮ ਦੀ ਕੀਤੀ ਸੀ ਖੋਜ।
. 1886 ਨੂੰ ਐਲਮੁਨੀਯਮ ਹੌਂਦ ’ਚ ਆਇਆ ਸੀ। ਅਮਰੀਕੀ ਸਾਇੰਟੀਸਟ ਚਾਰਲਸ ਮਾਰਟਿਨ ਹਾਲ ਨੇ ਘੱਟ ਲਾਗਤ ’ਚ ਅਲਮਨੀਅਮ ਬਣਾਉਣ ਵਾਲੀ ਖਾਸ ਤਕਨੀਕ ਬਣਾਈ ਸੀ, ਜਿਸ ਮਗਰੋਂ ਅਲਮਿਨੀਅਮ ਹੌਂਦ ’ਚ ਆਇਆ।
. ਕੈਨੇਡਾ ਦੇ ਜਾਨ ਡੇਵਿਸਨ ਨੇ ਤੋੜਿਆ ਸੀ ਕਪਿਲ ਦੇਵ ਦਾ ਰਿਕਾਰਡ।
. ਵਰਲਡ ਕੱਪ ਕ੍ਰਿਕੇਟ ਦਾ ਸਭ ਤੋਂ ਤੇਜ਼ ਸ਼ਤਕ ਅੱਜ ਦੇ ਦਿਨ ਸਾਲ 2003 ਨੂੰ ਲੱਗਾ ਸੀ। ਕੈਨੇਡਾ ਦੇ ਜਾਨ ਡੇਵਿਸਨ ਨੇ ਵੈਸਟ ਇੰਡੀਜ਼ ਖਿਲ਼ਾਫ ਖੇਡੇ ਗਏ ਇਕ ਦਿਨੀ ਮੈਚ ਦੌਰਾਨ 67 ਗੇਂਦਾ ’ਚ ਸੈਂਕੜਾ ਮਾਰ ਕਪਿਲ ਦੇਵ ਦੇ ਰਿਕਾਰਡ ਨੂੰ ਤੋੜਿਆ ਸੀ।
. ਪਾਕਿਸਤਾਨ ਨੇ ਸ਼ਾਹੀਨ-2 ਦਾ ਕੀਤਾ ਪ੍ਰੀਖਣ
. 23 ਫਰਵਰੀ 2007 ਨੂੰ ਗੁਆਂਢੀ ਦੇਸ਼ ਪਾਕਿ ਨੇ ਆਪਣੀ ਡਿਫੈਂਸ ਲਾਈਨ ਨੂੰ ਮਜ਼ਬੂਤ ਕਰਦਿਆਂ ਦੂਜੀ ਵਾਰ ਸ਼ਾਹੀਨ ਮਿਜ਼ਾਇਲ ਦਾ ਪਰੀਖਨ ਕੀਤਾ।
. ਬਾਲੀਵੁੱਡ ਅਭਿਨੇਤਾ ਅਤੇ ਡਾਇਰੈਕਟਰ ਵਿਜੇ ਆਨੰਦ ਦੀ ਹੋਈ ਸੀ ਮੌਤ
. 23 ਫਰਵਰੀ 2004 ਨੂੰ ਭਾਰਤੀ ਸਿਨੇਮਾ ਦੇ ਅਭਿਨੇਤਾ ਵਿਜੇ ਆਨੰਦ ਦੀ ਮੌਤ ਹੋ ਗਈ। ਵਿਜੇ ਐਕਟਿੰਗ ਦੇ ਨਾਲ-ਨਾਲ ਡਾਇਰੈਕਟਰ-ਪ੍ਰਡਯੂਸਰ ਅਤੇ ਲੇਖਕ ਵੀ ਸਨ।
ਛਾਪੇਮਾਰੀ ਦੌਰਾਨ ਨਾਜਾਇਜ਼ ਅਸਲਾ ਵੇਚਣ ਵਾਲਾ ਕਾਬੂ
NEXT STORY