ਚੰਡੀਗੜ੍ਹ, (ਰਾਏ)- ਲੋਕਪ੍ਰਿਆ ਬਿਲਡਵੈੱਲ ਦੇ ਮੈਨੇਜਿੰਗ ਡਾਇਰੈਕਟਰ ਅੱਜ ਸੈਕਟਰ-3 'ਚ ਹੋਟਲ ਜੇ. ਡਬਲਿਊ. ਮੈਰੀਅਟ ਲਈ ਵਰਤੀ ਜਾਣ ਵਾਲੀ ਸਾਈਟ ਦੇ ਨੋਟਿਸ ਦਾ ਜਵਾਬ ਦੇਣ ਲਈ ਉਪ-ਡਵੀਜ਼ਨਲ ਮੈਜਿਸਟ੍ਰੇਟ ਸੌਰਭ ਮਿਸ਼ਰਾ ਦੇ ਸਾਹਮਣੇ ਪੇਸ਼ ਨਹੀਂ ਹੋਏ। ਇਸਦੀ ਥਾਂ ਲੋਕਪ੍ਰਿਆ ਬਿਲਡਵੈੱਲ ਦੇ ਮੈਨੇਜਿੰਗ ਡਾਇਰੈਕਟਰ ਹਰਪਾਲ ਸਿੰਘ ਨੇ ਪ੍ਰਸ਼ਾਸਨ ਦੇ ਮੁੱਖ ਪ੍ਰਸ਼ਾਸਕ ਤੇ ਵਿੱਤ ਸਕੱਤਰ ਏ. ਕੇ. ਸਿਨਹਾ ਕੋਲ ਅਪੀਲ ਦਾਇਰ ਕੀਤੀ ਤੇ ਇਸਦਾ ਫੈਸਲਾ ਅਪੀਲ ਦੀ ਸੁਣਵਾਈ ਤੋਂ ਬਾਅਦ ਹੋਵੇਗਾ ਤੇ ਇਸਦੀ ਸੁਣਵਾਈ 12 ਦਸੰਬਰ ਨੂੰ ਹੋਵੇਗੀ।
ਐੱਸ. ਡੀ. ਐੱਮ. ਸੌਰਭ ਮਿਸ਼ਰਾ ਨੇ ਦੱਸਿਆ ਕਿ ਲੋਕਪ੍ਰਿਆ ਬਿਲਡਵੈੱਲ ਦੇ ਵਕੀਲ ਨੇ ਅਪੀਲ ਕੀਤੀ ਤੇ ਉਨ੍ਹਾਂ ਨੂੰ ਅਪੀਲ ਬਾਰੇ ਜਾਣੂ ਕਰਵਾਇਆ ਗਿਆ। ਹੁਣ ਸੁਣਵਾਈ ਲਈ ਉਨ੍ਹਾਂ ਨੂੰ ਤਿੰਨ ਹਫਤਿਆਂ ਦਾ ਸਮਾਂ ਦਿੱਤਾ ਗਿਆ ਹੈ। ਸੁਣਵਾਈ ਦੀ ਅਗਲੀ ਤਰੀਕ 12 ਦਸੰਬਰ ਤੈਅ ਕਰ ਦਿੱਤੀ ਗਈ ਹੈ। ਮਿਸ਼ਰਾ ਨੇ ਕਿਹਾ ਕਿ ਜਨਤਕ ਪਰਿਸਰ ਐਕਟ-1971 ਅਨੁਸਾਰ ਸਬੰਧਤ ਅਧਿਕਾਰੀ ਅਪੀਲੈਂਟ ਅਥਾਰਟੀ ਕੋਲ ਅਪੀਲ ਦਰਜ ਹੋਣ ਤੋਂ ਬਾਅਦ ਪ੍ਰਤੀਕੂਲ ਫੈਸਲਾ ਨਹੀਂ ਲੈ ਸਕਦਾ।
ਬੀਤੀ 10 ਨਵੰਬਰ ਨੂੰ ਨਗਰ ਨਿਗਮ ਲੀਜ਼ ਮਨੀ ਦੇ ਰੂਪ 'ਚ 8 ਕਰੋੜ ਰੁਪਏ ਦਾ ਭੁਗਤਾਨ ਨਾ ਕਰਨ 'ਤੇ ਉਕਤ ਸਾਈਟ ਦੇ ਠੇਕੇ ਨੂੰ ਰੱਦ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਬੀਤੀ 16 ਨਵੰਬਰ ਨੂੰ ਐੱਸ. ਡੀ. ਐੱਮ. ਸੌਰਭ ਮਿਸ਼ਰਾ ਨੇ ਉਕਤ ਸਾਈਟ ਦੇ ਮਾਲਕਾਂ ਤੇ ਉਥੋਂ ਦੇ ਕਬਜ਼ਾਧਾਰਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਪੁੱਛਿਆ ਸੀ ਕਿ ਸਾਈਟ ਦੀ ਲੀਜ਼ ਮਨੀ ਜਮ੍ਹਾ ਨਾ ਕਰਵਾਉਣ ਬਦਲੇ ਉਨ੍ਹਾਂ ਦੀ ਉਥੋਂ ਬੇਦਖਲੀ ਕਿਉਂ ਨਹੀਂ ਕੀਤੀ ਜਾਣੀ ਚਾਹੀਦੀ? ਉਨ੍ਹਾਂ ਨੂੰ ਇਸਦੇ ਜਵਾਬ ਲਈ ਅੱਜ ਤਕ ਦਾ ਸਮਾਂ ਦਿੱਤਾ ਗਿਆ ਸੀ।
ਹਰਪਾਲ ਸਿੰਘ ਨੇ 2006 'ਚ 99 ਸਾਲਾਂ ਦੀ ਲੀਜ਼ 'ਤੇ 3 ਏਕੜ ਦੀ ਇਸ ਸਾਈਟ ਨੂੰ 160 ਕਰੋੜ ਰੁਪਏ 'ਚ ਖਰੀਦਿਆ ਸੀ। ਇਸ ਦੀ ਨੀਲਾਮੀ ਨਿਗਮ ਨੇ ਕੀਤੀ ਸੀ। 2012 ਤੋਂ ਬਾਅਦ ਸਾਈਟ ਦੀ ਲੀਜ਼ ਮਨੀ ਦੀ ਅਦਾਇਗੀ ਨਾ ਕਰਨ ਕਾਰਨ ਨਿਗਮ ਨੇ ਇਸਦਾ ਠੇਕਾ ਰੱਦ ਕਰ ਦਿੱਤਾ ਸੀ। ਲੀਜ਼ 'ਤੇ ਵੇਚੀ ਗਈ ਇਸ ਸਾਈਟ ਦੀ ਸਾਲਾਨਾ ਲੀਜ਼ ਰਾਸ਼ੀ 2.5 ਕਰੋੜ ਰੁਪਏ ਹੈ ਪਰ ਕੰਪਨੀ ਨੇ ਕਈ ਵਾਰ ਨੋਟਿਸ ਜਾਰੀ ਹੋਣ ਦੇ ਬਾਵਜੂਦ ਲੀਜ਼ ਮਨੀ ਜਮ੍ਹਾ ਨਹੀਂ ਕਰਵਾਈ ਹੈ। ਇਸ ਤੋਂ ਬਾਅਦ ਨਗਰ ਨਿਗਮ ਨੇ ਕੰਪਨੀ ਨੂੰ ਅੰਤਿਮ ਨੋਟਿਸ ਜਾਰੀ ਕਰਕੇ ਲੀਜ਼ ਖਾਰਿਜ ਕਰ ਦਿੱਤੀ।
ਸ੍ਰੀ ਮਣੀਕਰਨ ਸਾਹਿਬ ਗੁਰਦੁਆਰੇ 'ਚ ਮੱਥਾ ਟੇਕ ਲੈਂਦੇ ਤਾਂ ਨਾ ਹੁੰਦਾ ਹਾਦਸਾ
NEXT STORY