ਝਬਾਲ (ਲਾਲੂਘੁੰਮਣ) : ਤਰਨਤਾਰਨ ਦੇ ਕਸਬਾ ਝਬਾਲ ਦੇ ਪਿੰਡ ਗੱਗੋਬੂਆਂ 'ਚ ਵੋਟਾਂ ਦੌਰਾਨ ਮਾਮੂਲੀ ਤਰਕਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਝਬਾਲ ਦੇ ਬੂਥ ਨੰਬਰ 55,56 ਤੇ 57 'ਚ ਵੀਡੀਓਗ੍ਰਾਫੀ ਕਰਵਾਉਣ ਨੂੰ ਲੈ ਕੇ ਉਮੀਦਵਾਰਾਂ ਦੇ ਸਮਰਥਕਾਂ 'ਚ ਤਕਰਾਰ ਹੋ ਗਈ ਪਰ ਉਥੇ ਮੌਜੂਦ ਪੁਲਸ ਨੇ ਮਾਮਲੇ ਨੂੰ ਸੁਲਝਾਅ ਲਿਆ ਹੈ, ਜਿਸ ਤੋਂ ਵੋਟਿੰਗ ਪ੍ਰੀਕਿਰਿਆ ਫਿਰ ਤੋਂ ਜਾਰੀ ਹੋ ਗਈ ਹੈ। ਇਸ ਦੇ ਨਾਲ ਹੀ ਤਰਨਤਾਰਨ ਦੇ ਵੱਖ-ਵੱਖ ਪਿੰਡਾਂ 'ਚ ਸਖਤ ਸੁਰੱਖਿਆ 'ਚ ਵੋਟਿੰਗ ਪ੍ਰੀਕਿਰਿਆ ਜਾਰੀ ਹੈ। ਸੰਘਣੀ ਧੁੰਦ ਦੇ ਬਾਵਜੂਦ ਵੋਟਰਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
ਬਾਘਾਪੁਰਾਣਾ ਤੋਂ ਵਿਧਾਇਕ ਦਰਸ਼ਨ ਬਰਾੜ ਨੇ ਪਾਈ ਵੋਟ
NEXT STORY