ਜਲੰਧਰ (ਮਹੇਸ਼)— ਪੰਜਾਬ ਦੇ 4 ਕੈਬਨਿਟ ਮੰਤਰੀਆਂ, 2 ਲੋਕ ਸਭਾ ਮੈਂਬਰਾਂ, 3 ਵਿਧਾਇਕਾਂ ਅਤੇ ਮੇਅਰ ਤੋਂ ਇਲਾਵਾ ਆਈ. ਏ. ਐੱਸ. ਅਧਿਕਾਰੀਆਂ ਦੀ ਮੌਜੂਦਗੀ 'ਚ ਜਲੰਧਰ ਛਾਉਣੀ ਹਲਕੇ ਦੇ ਸਾਬਕਾ ਵਿਧਾਇਕ ਅਤੇ ਨਕੋਦਰ ਹਲਕੇ ਦੇ ਮੁਖੀ ਜਗਬੀਰ ਸਿੰਘ ਬਰਾੜ ਨੇ ਸੋਮਵਾਰ ਨੂੰ ਮੋਹਾਲੀ ਸਥਿਤ ਪੰਜਾਬ ਵਾਟਰ ਰਿਸੋਰਸਿਸ ਭਵਨ 'ਚ ਪੰਜਾਬ ਵਾਟਰ ਰਿਸੋਰਸਿਸ ਮੈਨੇਜਮੈਂਟ ਅਤੇ ਡਿਵੈੱਲਪਮੈਂਟ ਚੰਡੀਗੜ੍ਹ ਦਾ ਚਾਰਜ ਸੰਭਾਲਿਆ। ਉਨ੍ਹਾਂ ਦੇ ਨਾਲ ਸੀਨੀਅਰ ਵਾਈਸ ਚੇਅਰਮੈਨ ਹਰਪ੍ਰੀਤ ਸਿੰਘ ਹੀਰੋ ਅਤੇ ਵਾਈਸ ਚੇਅਰਮੈਨ ਸਵੇਰਾ ਸਿੰਘ ਨੇ ਵੀ ਆਪਣਾ ਚਾਰਜ ਸੰਭਾਲਿਆ ਹੈ। ਇਸ ਮੌਕੇ ਮੁੱਖ ਰੂਪ ਨਾਲ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਰਾਜਿੰਦਰ ਸਿੰਘ ਬਾਜਵਾ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਸਿੰਚਾਈ ਮੰਤਰੀ ਸੁਖਵਿੰਦਰ ਸਿੰਘ ਸੁੱਖ ਸਰਕਾਰੀਆ, ਰੈਵੇਨਿਊ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਸੰਤੋਖ ਸਿੰਘ ਚੌਧਰੀ, ਸੰਤੋਖ ਸਿੰਘ ਔਜਲਾ, ਮੋਹਿੰਦਰ ਸਿੰਘ ਕੇ. ਪੀ., ਵਿਧਾਇਕ ਰਾਜਿੰਦਰ ਬੇਰੀ, ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ, ਵਿਧਾਇਕ ਬਾਵਾ ਹੈਨਰੀ, ਵਿਧਾਇਕ ਚੌਧਰੀ ਸੁਰਿੰਦਰ ਸਿੰਘ, ਸਾਬਕਾ ਵਿਧਾਇਕ ਦੀਪਇੰਦਰ ਸਿੰਘ ਢਿੱਲੋਂ, ਮੇਅਰ ਜਗਦੀਸ਼ ਰਾਜਾ ਅਤੇ ਇਨ੍ਹਾਂ ਤੋਂ ਇਲਾਵਾ ਰਿਟਾਇਰਡ ਆਈ. ਜੀ. ਲੋਕ ਨਾਥ ਆਂਗਰਾ, ਜਲੰਧਰ ਕੰਟੋਨਮੈਂਟ ਬੋਰਡ ਦੇ ਕੌਂਸਲਰ ਸੁਰੇਸ਼ ਕੁਮਾਰ, ਸ਼ਸ਼ੀ ਭਾਰਦਵਾਜ, ਭਰਤ ਅਟਵਾਲ ਜੌਲੀ, ਕੌਂਸਲਰ ਪਵਨ ਕੁਮਾਰ, ਕੌਂਸਲਰ ਪਤੀ ਮਨੋਜ ਅਰੋੜਾ, ਕੌਂਸਲਰ ਪਤੀ ਅਮਰੀਕ ਬਾਗੜੀ, ਕੌਂਸਲਰ ਪਤੀ ਅਰੁਣ ਜੈਨ, ਨਕੋਦਰ ਤੋਂ ਹਰਦੇਵ ਸਿੰਘ ਔਜਲਾ, ਰੁਪਿੰਦਰ ਸਿੰਘ, ਬਿਲਗਾ ਤੋਂ ਅਮਰਜੀਤ ਕੌਰ, ਪਰਮਿੰਦਰ ਸਿੰਘ ਸੰਘੇੜਾ, ਗੁਰਨਾਮ ਸਿੰਘ ਜੱਖੂ, ਹਰੀਓਮ ਬਿਲਗਾ, ਨੂਰਮਹਿਲ ਤੋਂ ਬਲਵਿੰਦਰ ਬਾਲੂ, ਕੈਂਟ ਤੋਂ ਸਵਿੰਦਰ ਸਿੰਘ ਵੀਰੂ, ਅਨਿਲ ਚੌਹਾਨ, ਨਿਖਿਲ ਕੁਮਾਰ ਅਤੇ ਵਿਜਯ ਵੀ ਸਮਾਰੋਹ 'ਚ ਪੁੱਜੇ। ਮਨਪ੍ਰੀਤ ਸਿੰਘ ਬਾਦਲ ਅਤੇ ਸੁੱਖ ਸਰਕਾਰੀਆ, ਗੁਰਪ੍ਰੀਤ ਸਿੰਘ ਕਾਂਗੜ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੰਤੋਖ ਚੌਧਰੀ, ਗੁਰਜੀਤ ਔਜਲਾ, ਮੋਹਿੰਦਰ ਸਿੰਘ ਕੇ.ਪੀ. ਅਤੇ ਮੌਕੇ 'ਤੇ ਮੌਜੂਦ ਸਾਰੇ ਵਿਧਾਇਕਾਂ ਨੇ ਜਗਬੀਰ ਬਰਾੜ ਨੂੰ ਚੇਅਰਮੈਨ ਦੀ ਕੁਰਸੀ 'ਤੇ ਬਿਠਾਉਂਦੇ ਹੋਏ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ। ਬਰਾੜ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਨੂੰ ਵਧਾਈ ਦੇਣ ਆਏ ਸੀਨੀਅਰ ਸਿਟੀਜ਼ਨਾਂ ਦਾ ਧੰਨਵਾਦ ਕੀਤਾ।
ਮਨੀਸ਼ ਤਿਵਾੜੀ ਨੇ ਬੰਗਾ-ਅਨੰਦਪੁਰ ਸਾਹਿਬ-ਨੈਣਾ ਦੇਵੀ ਸੜਕ ਲਈ ਮੋਦੀ ਨੂੰ ਲਿਖੀ ਚਿੱਠੀ
NEXT STORY