ਪਟਿਆਲਾ/ਸਨੌਰ (ਮਨਦੀਪ ਜੋਸਨ)- ਕਿਸਾਨੀ ਮੰਗਾਂ ਮਨਵਾਉਣ ਲਈ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 53ਵੇਂ ਦਿਨ ’ਚ ਪਹੁੰਚ ਗਿਆ ਹੈ। ਬੀਤੀ ਰਾਤ ਸਾਢੇ 12 ਵਜੇ ਡੱਲੇਵਾਲ ਦੀ ਸਿਹਤ ਅਚਾਨਕ ਵਿਗੜ ਗਈ। ਉਨ੍ਹਾਂ ਨੂੰ 4 ਵਾਰ ਉਲਟੀਆਂ ਆਈਆਂ। ਕੱਲ ਰਾਤ ਤੋਂ ਲੈ ਕੇ ਅੱਜ ਤੱਕ ਸਿਰਫ 150 ਮਿਲੀਮੀਟਰ ਪਾਣੀ ਚਮਚਿਆਂ ਦੇ ਰਾਹੀਂ ਦਿੱਤਾ ਗਿਆ।
ਅੱਜ ਡੱਲੇਵਾਲ ਦੀ ਸਿਹਤ ਬੇਹੱਦ ਚਿੰਤਾਜਨਕ ਬਣੀ ਰਹੀ। ਇਸ ਕਾਰਨ ਸਰਕਾਰੀ ਅਤੇ ਪ੍ਰਾਈਵੇਟ ਡਾਕਟਰਾਂ ਦੀ ਟੀਮ ਉਨ੍ਹਾਂ ਦਾ ਚੈੱਕਅਪ ਕਰਨ ’ਤੇ ਲੱਗੀ ਰਹੀ। ਕਿਸਾਨ ਨੇਤਾਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਡੱਲੇਵਾਲ ਦੀ ਸਿਹਤ ਸਬੰਧੀ ਸਹੀ ਪੱਖ ਲੋਕਾਂ ਅਤੇ ਸੁਪਰੀਮ ਕੋਰਟ ਦੇ ਸਾਹਮਣੇ ਰੱਖੇ ਤਾਂ ਜੋ ਪੂਰੀ ਦੁਨੀਆ ਨੂੰ ਅਸਲੀਅਤ ਪਤਾ ਚੱਲ ਸਕੇ ਕਿ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਬੇਹੱਦ ਨਾਜ਼ੁਕ ਹੋ ਚੁੱਕੀ ਹੈ ਅਤੇ ਕਿਸੇ ਵੀ ਸਮੇਂ ਕੋਈ ਹਾਦਸਾ ਹੋ ਸਕਦਾ ਹੈ।
ਇਹ ਵੀ ਪੜ੍ਹੋ- ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੋਕਾਂ ਨੂੰ ਜੰਗਲਾਂ 'ਚ ਛੱਡ ਰਹੇ 'ਡੌਂਕਰ', ਤਸ਼ੱਦਦ ਐਨਾ ਕਿ ਮੂੰਹੋਂ ਮੰਗ ਰਹੇ ਮੌਤ ਦੀ 'ਭੀਖ'
111 ਕਿਸਾਨਾਂ ਨਾਲ ਅੱਜ ਹਰਿਆਣਾ ਦੇ 10 ਕਿਸਾਨ ਵੀ ਮਰਨ ਵਰਤ ’ਤੇ ਬੈਠੇ
ਦੂਸਰੇ ਪਾਸੇ ਡੱਲੇਵਾਲ ਦੀ ਹਮਾਇਤ ਅਤੇ ਕਿਸਾਨਾਂ ਦੀਆਂ ਮੰਗਾਂ ਮਨਵਾਉਣ ਲਈ ਬੀਤੇ 2 ਦਿਨਾਂ ਤੋਂ 111 ਕਿਸਾਨਾਂ ਦਾ ਮਰਨ ਵਰਤ ਜਾਰੀ ਹੈ। ਅੱਜ 10 ਹੋਰ ਹਰਿਆਣਾ ਦੇ ਕਿਸਾਨ ਡੱਲੇਵਾਲ ਦੇ ਹੱਕ ’ਚ ਮਰਨ ਵਰਤ ’ਤੇ ਬੈਠ ਗਏ ਹਨ, ਜਿਨ੍ਹਾਂ ਦੇ ਨਾਂ ਦਸ਼ਰਥ ਮਲਿਕ ਹਿਸਾਰ, ਵਰਿੰਦਰ ਖੋਖਰ ਸੋਨੀਪਤ, ਹੰਸਬੀਰ ਖਰਬ ਸੋਨੀਪਤ, ਰਣਵੀਰ ਮੁਕਰ ਪਾਨੀਪਤ, ਰਾਮਪਾਲ ਉਝਾਨਾ ਜੀਂਦ, ਬੇਦੀ ਦਹਿਆ ਸੋਨੀਪਤ, ਸੁਰੇਸ਼ ਜਲਹੇੜਾ ਜੀਂਦ, ਜਗਬੀਰ ਬੇਰਵਾਲ ਹਿਸਾਰ, ਬਲਜੀਤ ਸਿੰਘ ਮਾਰ ਜੀਂਦ ਅਤੇ ਰੋਹਤਾਸ ਰਾਠੀ ਪਾਨੀਪਤ ਹਨ।
ਕਿਸਾਨ ਨੇਤਾਵਾਂ ਨੇ ਦੱਸਿਆ ਕਿ ਅੱਜ ਦੇਸ਼ ਦੇ ਕਿਸਾਨ ਜਗਜੀਤ ਸਿੰਘ ਡੱਲੇਵਾਲ ਦੇ ਦਿਖਾਏ ਰਾਹ ’ਤੇ ਚੱਲਦੇ ਹੋਏ ਕੁਰਬਾਨੀ ਦੇਣ ਨੂੰ ਤਿਆਰ ਹਨ। ਦੇਸ਼ ਦੇ ਕਿਸਾਨ ਇਸ ਗੱਲ ਨੂੰ ਸਮਝ ਰਹੇ ਹਨ ਕਿ ਜਗਜੀਤ ਸਿੰਘ ਡੱਲੇਵਾਲ ਉਨ੍ਹਾਂ ਦੀਆਂ ਜ਼ਮੀਨਾਂ, ਖੇਤੀ ਅਤੇ ਅਗਲੀ ਪੀੜੀ ਨੂੰ ਬਚਾਉਣ ਲਈ 53 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਹਨ ਅਤੇ ਅਸੀਂ ਸਾਰੇ ਉਨ੍ਹਾਂ ਦੇ ਨਾਲ ਹਾਂ।
ਇਹ ਵੀ ਪੜ੍ਹੋ- ਔਰਤ ਦਾ ਕਤਲ ਕਰਨ ਮਗਰੋਂ ਰੇਲਗੱਡੀ 'ਚ ਬੈਠ ਪੁੱਜ ਗਿਆ Airport, ਜਹਾਜ਼ 'ਚ ਬੈਠਣ ਤੋਂ ਪਹਿਲਾਂ ਹੀ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਔਰਤ ਦਾ ਕਤਲ ਕਰਨ ਮਗਰੋਂ ਰੇਲਗੱਡੀ 'ਚ ਬੈਠ ਪੁੱਜ ਗਿਆ Airport, ਜਹਾਜ਼ 'ਚ ਬੈਠਣ ਤੋਂ ਪਹਿਲਾਂ ਹੀ...
NEXT STORY