ਲੁਧਿਆਣਾ (ਰਾਜ)- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ AI ਜ਼ਰੀਏ ਫੇਕ ਅਸ਼ਲੀਲ ਵੀਡੀਓ ਬਣਾ ਕੇ ਉਨ੍ਹਾਂ ਨੂੰ ਬਦਨਾਮ ਕਰਨ ਲਈ ਸੋਸ਼ਲ ਮੀਡੀਆ ’ਤੇ ਵਾਇਰਲ ਕਰਨ ਵਾਲੇ NRI ਪਿਓ-ਪੁੱਤ ’ਤੇ ਪੁਲਸ ਨੇ ਵੱਡੀ ਕਾਰਵਾਈ ਕੀਤੀ ਹੈ। ਪੁਲਸ ਨੇ NRI ਜਗਮਨ ਸਮਰਾ ਅਤੇ ਉਸ ਦੇ ਬੇਟੇ ਹਰਕੀਰਤ ਸਿੰਘ ਖਿਲਾਫ ਲੁਕਆਊਟ ਸਰਕੂਲਰ ਜਾਰੀ ਕੀਤਾ ਹੈ। ਦੋਵਾਂ ਖਿਲਾਫ ਪਹਿਲਾਂ ਹੀ ਲੁਧਿਆਣਾ ਦੇ ਸਾਈਬਰ ਸੈੱਲ ’ਚ ਕ੍ਰਿਪਟੋ ਕਰੰਸੀ ਅਤੇ ਇਨਵੈਸਟਰ ਨਾਲ ਲੱਖਾਂ ਰੁਪਏ ਦੀ ਧੋਖਾਦੇਹੀ ਕਰਨ ਦਾ ਦੋਸ਼ ਹੈ। ਉਨ੍ਹਾਂ ਦੇ 4 ਸਾਥੀਆਂ ਨੂੰ ਪੁਲਸ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ, ਜਿਨ੍ਹਾਂ ਵਿਚ ਪਰਮੇਲ ਸਿੰਘ, ਗੁਰਪ੍ਰੀਤ ਸਿੰਘ ਚਹਿਲ, ਕਾਰਤਿਕ ਮਿੱਤਲ ਅਤੇ ਬਚਿੱਤਰ ਸਿੰਘ ਸ਼ਾਮਲ ਹਨ। ਸਾਰਿਆਂ ’ਤੇ ਸਾਈਬਰ ਸੈੱਲ ਵਿਚ 24 ਅਕਤੂਬਰ ਨੂੰ ਕੇਸ ਦਰਜ ਹੋਇਆ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀ ਸਿਆਸਤ 'ਚ ਨਵੀਂ ਹਲਚਲ! 2027 ਲਈ ਕਾਂਗਰਸ ਦਾ ਵੱਡਾ ਦਾਅ
ਦੋਸ਼ ਹੈ ਕਿ ਸਮਰਾ ਨੇ ਨਕਲੀ ਕ੍ਰਿਪਟੋ ਕੁਆਇਨ 5.ਕੇ ਲਾਂਚ ਕਰ ਕੇ ਲੋਕਾਂ ਨੂੰ ਭਾਰੀ ਮੁਨਾਫੇ ਦਾ ਝਾਂਸਾ ਦੇ ਕੇ ਠੱਗਿਆ ਸੀ ਅਤੇ ਹਵਾਲਾ ਜ਼ਰੀਏ ਕਨੈਡਾ ਵਿਚ ਪੈਸੇ ਟ੍ਰਾਂਸਫਰ ਕੀਤੇ। ਐੱਨ. ਆਰ. ਆਈ. ਜਗਮਨ ਸਮਰਾ ਅਤੇ ਉਸ ਦੇ ਬੇਟੇ ਨੇ ਲੁਧਿਆਣਾ ਸਮੇਤ ਪੰਜਾਬ ਦੇ ਹੋਰਨਾਂ ਜ਼ਿਲਿਆਂ ਵਿਚ ਇਨਵੈਸਟਮੈਂਟ ਸੈਂਟਰ ਵੀ ਖੋਲ੍ਹੇ ਸਨ। ਦੋਵਾਂ ਖਿਲਾਫ ਸਬ-ਇੰਸਪੈਕਟਰ ਹਰਿੰਦਰਪਾਲ ਸਿੰਘ ਦੇ ਬਿਆਨਾਂ ਤਹਿਤ ਕੇਸ ਦਰਜ ਹੈ।
ਪੁਲਸ ਬਿਆਨਾਂ ਮੁਤਾਬਕ ਸੰਗਰੂਰ ਜ਼ਿਲੇ ਦੇ ਫੱਗੁਵਾਲ ਪਿੰਡ ਦਾ ਰਹਿਣ ਵਾਲਾ ਅਤੇ ਮੌਜੂਦਾ ਵਿਚ ਕੈਨੇਡਾ ਵਿਚ ਰਹਿ ਰਿਹਾ ਜਗਮਨ ਸਮਰਾ ਨੇ 5.ਕੇ ਨਾਂ ਨਾਲ ਫਰਜ਼ੀ ਕ੍ਰਿਪਟੋ ਕਰੰਸੀ ਲਾਂਚ ਕੀਤੀ ਸੀ। ਉਸ ਨੇ ਨਿਵੇਸ਼ਕਾਂ ਨੂੰ ਭਾਰੀ ਮੁਨਾਫੇ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਠੱਗੇ ਅਤੇ ਹਵਾਲਾ ਨੈੱਟਵਰਕ ਜ਼ਰੀਏ ਇਹ ਰਕਮ ਕੈਨੇਡਾ ਟ੍ਰਾਂਸਫਰ ਕੀਤੀ। ਸਮਰਾ ਅਤੇ ਉਸ ਦੇ ਸਹਿਯੋਗੀਆਂ ਨੇ ਲੁਧਿਆਣਾ ਦੇ ਡੇਹਲੋਂ ਸਮੇਤ ਕਈ ਸ਼ਹਿਰਾਂ ਵਿਚ ਆਫਿਸ ਖੋਲ੍ਹ ਰੱਖੇ ਸਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਇਕ ਹੋਰ ਚੋਟੀ ਦੇ ਕਬੱਡੀ ਖ਼ਿਡਾਰੀ ਦੀ ਮੌਤ! ਖੇਡ ਜਗਤ 'ਚ ਪਸਰਿਆ ਮਾਤਮ
ਪੁਲਸ ਦੀ ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਸਮਰਾ ਅਤੇ ਉਸ ਦਾ ਗਿਰੋਹ ਮਨੁੱਖੀ ਸਮੱਗਲਿੰਗ ਵਿਚ ਸ਼ਾਮਲ ਸੀ। ਉਨ੍ਹਾਂ ਨੇ ਕੈਨੇਡੀਆਈ ਵੀਜ਼ਾ ਦਿਵਾਉਣ ਦੇ ਬਹਾਨੇ ਕਈ ਲੋਕਾਂ ਤੋਂ ਪੈਸੇ ਲਏ ਅਤੇ ਉਨ੍ਹਾਂ ਨੂੰ ਠੱਗਿਆ। ਹੁਣ ਪੁਲਸ ਇਹ ਪਤਾ ਲਗਾਉਣ ’ਚ ਜੁਟੀ ਹੈ ਕਿ ਇਸ ਨੈੱਟਵਰਕ ਦੇ ਜ਼ਰੀਏ ਕਿੰਨੈ ਲੋਕਾਂ ਨੂੰ ਅਤੇ ਕਿੰਨੀ ਰਕਮ ਦਾ ਨੁਕਸਾਨ ਹੋਇਆ ਹੈ। ਏ. ਡੀ. ਸੀ. ਪੀ. ਵੈਭਵ ਸਹਿਗਲ ਨੇ ਦੱਸਿਆ ਕਿ ਜਗਮਨ ਸਮਰਾ ਅਤੇ ਉਸ ਦੇ ਬੇਟੇ ਹਰਕੀਰਤ ਸਿੰਘ ਖਿਲਾਫ ਲੁਕਆਊਟ ਸਰਕੁੂਲਰ ਜਾਰੀ ਕੀਤਾ ਗਿਆ ਹੈ। ਹਾਲ ਦੀ ਘੜੀ ਮੁਲਜ਼ਮ ਕੈਨੇਡਾ ਵਿਚ ਹੈ।
World Cup ਜਿੱਤਣ ਵਾਲੀਆਂ ਪੰਜਾਬ ਦੀਆਂ ਧੀਆਂ ਦਾ ਜ਼ਬਰਦਸਤ ਸਵਾਗਤ, ਏਅਰਪੋਰਟ 'ਤੇ ਪਹੁੰਚੇ ਮੰਤਰੀ ਚੀਮਾ
NEXT STORY