ਮੋਹਾਲੀ : ਕਾਂਗਰਸ 'ਚੋਂ ਕੱਢੇ ਗਏ ਸਾਬਕਾ ਆਗੂ ਜਗਮੀਤ ਬਰਾੜ ਨੇ ਚੱਪੜ ਚਿੜੀ ਦੇ ਇਤਿਹਾਸਕ ਮੈਦਾਨ 'ਚ 'ਪੰਜਾਬੀਆਂ ਦਾ ਮਹਾਕੁੰਭ' ਰੈਲੀ ਦੌਰਾਨ ਬਾਦਲ ਪਰਿਵਾਰ ਅਤੇ ਕਾਂਗਰਸ ਖਿਲਾਫ ਜੰਗ ਦਾ ਐਲਾਨ ਕੀਤਾ ਹੈ। ਰੈਲੀ ਨੂੰ ਸੰਬੋਧਨ ਕਰਦੇ ਹੋਏ ਬਰਾੜ ਨੇ ਕਿਹਾ ਕਿ ਪੂਰੇ ਸੂਬੇ 'ਚ ਹਰ ਵਰਗ ਦਾ ਮਾੜਾ ਹਾਲ ਹੋਇਆ ਪਿਆ ਹੈ।
ਉਨ੍ਹਾਂ ਕਿਹਾ ਕਿ ਅੱਜ ਦੀ ਰੈਲੀ ਕੋਈ ਸਿਆਸੀ ਰੈਲੀ ਨਹੀਂ, ਸਗੋਂ ਪਰਿਵਾਰਵਾਦ ਅਤੇ ਰਜਵਾੜਸ਼ਾਹੀ ਦੇ ਖਿਲਾਫ ਜੰਗ ਦਾ ਐਲਾਨ ਹੈ। ਜਗਮੀਤ ਬਰਾੜ ਨੇ ਤਾਂ ਰੈਲੀ ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪਾਖੰਡੀ ਤੱਕ ਦੱਸ ਦਿੱਤਾ। ਨਸ਼ੇ 'ਤੇ ਮੁੱਦੇ 'ਤੇ ਬੋਲਦਿਆਂ ਬਰਾੜ ਨੇ ਕਿਹਾ ਕਿ ਕੈਪਟਨ ਅਤੇ ਬਾਦਲ ਇੱਕੋ ਹਨ, ਇਸ ਲਈ ਇਸ ਮਾਮਲੇ ਦੀ ਸੀ. ਬੀ. ਆਈ. ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ 2017 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਹ ਆਮ ਲੋਕਾਂ, ਕਿਸਾਨਾਂ, ਦਲਿਤਾਂ, ਮਜ਼ਦੂਰਾਂ ਅਤੇ ਸੂਝਵਾਨ ਲੋਕਾਂ ਦੀ ਮਦਦ ਨਾਲ ਬਾਦਲ ਅਤੇ ਕੈਪਟਨ ਨੂੰ ਸਿਆਸਤ ਤੋਂ ਬਾਹਰ ਦਾ ਰਸਤਾ ਦਿਖਾ ਦੇਣਗੇ।
ਕਾਂਗਰਸ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤੀ ਅਦਾਲਤ 'ਚ ਜਾਣ ਦੀ ਚੁਣੌਤੀ
NEXT STORY