ਕਪੂਰਥਲਾ (ਭੂਸ਼ਣ) :ਕੇਂਦਰੀ ਜੇਲ ਜਲੰਧਰ ਅਤੇ ਕਪੂਰਥਲਾ ’ਚ ਬੀਤੀ ਰਾਤ ਸੀ.ਆਰ.ਪੀ.ਐੱਫ ਵੱਲੋਂ ਜੇਲ ਪੁਲਸ ਦੀ ਸਹਾਇਤਾ ਨਾਲ ਕੀਤੀ ਗਈ ਚੈਕਿੰਗ ਦੌਰਾਨ ਦੋ ਹਵਾਲਾਤੀਆਂ ਤੋਂ ਭਾਰੀ ਮਾਤਰਾ ’ਚ ਨਸ਼ੀਲਾ ਪਦਾਰਥ ਤੇ ਮੋਬਾਇਲ ਫੋਨ ਬਰਾਮਦ ਕੀਤਾ ਹੈ। ਦੋਵਾਂ ਮੁਲਜ਼ਮਾਂ ਖ਼ਿਲਾਫ਼ ਥਾਣਾ ਕੋਤਵਾਲੀ ’ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਏ.ਡੀ.ਜੀ.ਪੀ ਜੇਲ ਪ੍ਰਵੀਨ ਸਿਨਹਾ ਦੇ ਹੁਕਮਾਂ ’ਤੇ ਸੂਬੇ ਭਰ ਦੀਆਂ ਜੇਲ੍ਹਾਂ ’ਚ ਚੱਲ ਰਹੀ ਵਿਸ਼ੇਸ਼ ਚੈਕਿੰਗ ਮੁਹਿੰਮ ਤਹਿਤ ਕੇਂਦਰੀ ਜੇਲ੍ਹ ਜਲੰਧਰ ਤੇ ਕਪੂਰਥਲਾ ‘ਚ ਵੱਖ-ਵੱਖ ਬੈਰਕਾਂ ਦੀ ਤਲਾਸ਼ੀ ਦੌਰਾਨ ਬਲਜਿੰਦਰ ਸਿੰਘ ਉਰਫ ਬੱਲੂ ਪੁੱਤਰ ਗੁਰਦੇਵ ਸਿੰਘ ਵਾਸੀ ਕੋਟ ਕਿਸ਼ਨ ਚੰਦ ਜਲੰਧਰ ਤੋਂ 4 ਗ੍ਰਾਮ 75 ਮਿਲੀਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਜਦਕਿ ਦੂਜੇ ਪਾਸੇ ਪੁਲਸ ਟੀਮਾਂ ਨੇ ਰਗਵਿੰਦਰ ਸਿੰਘ ਉਰਫ ਰਾਜੂ ਪੁੱਤਰ ਰਾਮਧਾਰ ਵਾਸੀ ਰੁੜਕਾ ਗੁਰਾਇਆ ਕੋਲੋਂ 4 ਗ੍ਰਾਮ 50 ਮਿਲੀਗ੍ਰਾਮ ਨਸ਼ੀਲਾ ਪਦਾਰਥ ਅਤੇ ਇਕ ਮੋਬਾਇਲ ਫੋਨ ਬਰਾਮਦ ਕੀਤਾ।
ਦੋਵਾਂ ਮੁਲਜ਼ਜਮਾਂ ਤੱਕ ਜੇਲ ਕੰਪਲੈਕਸ ਦੇ ਅੰਦਰ ਨਸ਼ੀਲੇ ਪਦਾਰਥ ਤੇ ਮੋਬਾਇਲ ਫੋਨ ਕਿਵੇਂ ਪਹੁੰਚੇ ਅਤੇ ਇਨ੍ਹਾਂ ਨੂੰ ਪਹੁੰਚਾਉਣ ਵਾਲੇ ਵਿਅਕਤੀ ਕੌਣ ਸਨ ਇਸ ਸਬੰਧੀ ਪੁੱਛਗਿੱਛ ਲਈ ਜਲਦੀ ਹੀ ਦੋਵਾਂ ਨੂੰ ਥਾਣਾ ਕੋਤਵਾਲੀ ਲਿਆਂਦਾ ਜਾਵੇਗਾ। ਮੁਲਜ਼ਮਾਂ ਕੋਲੋਂ ਪੁੱਛਗਿੱਛ ਜਾਰੀ ਹੈ। ਪੁੱਛਗਿੱਛ ਦੌਰਾਨ ਕਾਫੀ ਖੁਲਾਸੇ ਹੋ ਸਕਦੇ ਹਨ। ਇਸ ਸਬੰਧੀ ਕਈ ਗ੍ਰਿ੍ਰ਼ਤਾਰੀਆਂ ਵੀ ਹੋ ਸਕਦੀਆਂ ਹਨ। ਗੌਰ ਹੋਵੇ ਕਿ ਜਦੋਂ ਤੋਂ ਸੀ.ਆਰ.ਪੀ.ਐਫ ਨੇ ਕੇਂਦਰੀ ਜੇਲ੍ਹ ’ਚ ਸਰਚ ਮੁਹਿੰਮ ਤੇਜ਼ ਕੀਤੀ ਹੈ, ਉਦੋਂ ਤੋਂ ਜੇਲ੍ਹ ਪਰਿਸਰ ’ਚੋਂ ਵੱਡੀ ਮਾਤਰਾ ’ਚ ਮੋਬਾਇਲ ਫੋਨ ਅਤੇ ਨਸ਼ੀਲੇ ਪਦਾਰਥ ਬਰਾਮਦ ਹੋਏ ਹਨ। ਇਸ ਦੌਰਾਨ ਇਨ੍ਹਾਂ ਮੁਲਜ਼ਮਾਂ ਦੇ ਖੁਲਾਸਿਆਂ ਨਾਲ ਕਪੂਰਥਲਾ ਪੁਲਸ ਨੇ ਕਈ ਨਸ਼ਾ ਸਮੱਗਲਰਾਂ ਨੂੰ ਕਾਬੂ ਕੀਤਾ ਹੈ।
ਕਿਸੇ ਵੱਡੇ ਗੈਂਗ ਦੀ ਹੋ ਸਕਦੀ ਹੈ ਗ੍ਰਿਫ਼ਤਾਰੀ
ਕੇਂਦਰੀ ਜੇਲ੍ਹ ’ਚ ਬੰਦ ਦੋ ਹਵਾਲਾਤੀਆਂ ਪਾਸੋਂ ਭਾਰੀ ਮਾਤਰਾ ’ਚ ਨਸ਼ੀਲੇ ਪਦਾਰਥ ਦੇ ਬਰਾਮਦ ਹੋਣ ਨੂੰ ਲੈ ਕੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਪੂਰੇ ਮਾਮਲੇ ’ਚ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਅਜਿਹੇ ਗੈਂਗ ਦਾ ਪਰਦਾਫਾਸ਼ ਹੋਣ ਦੀ ਸੰਭਾਵਨਾ ਵੱਧ ਗਈ ਹੈ ਜੋ ਜੇਲ੍ਹਾਂ ’ਚ ਨਸ਼ੀਲੇ ਪਦਾਰਥ ਸਪਲਾਈ ਕਰਕੇ ਮੋਟੀ ਕਮਾਈ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਪੂਰਥਲਾ ਪੁਲਸ ਜੇਲ੍ਹ ਦੇ ਅੰਦਰ ਨਸ਼ਾ ਸਪਲਾਈ ਕਰਨ ਵਾਲੇ ਇਕ ਗੈਂਗ ਦੀ ਗ੍ਰਿਫ਼ਤਾਰੀ ਕਰ ਚੁੱਕੀ ਹੈ। ਜਿਸ ਨੂੰ ਲੈ ਕੇ ਜਲਦੀ ਹੀ ਕਈ ਸਨਸਨੀਖੇਜ਼ ਖੁਲਾਸੇ ਸਾਹਮਣੇ ਆ ਸਕਦੇ ਹਨ।
ਨੂਰਮਹਿਲ 'ਚ ਵੱਡੀ ਵਾਰਦਾਤ, ਪਿਓ-ਪੁੱਤ ਦਾ ਬੇਰਹਿਮੀ ਨਾਲ ਕਤਲ, ਖ਼ੂਹ 'ਚੋਂ ਮਿਲੀਆਂ ਸੜੀਆਂ ਲਾਸ਼ਾਂ
NEXT STORY