ਲੁਧਿਆਣਾ(ਮਹਿਰਾ)-ਨਸ਼ੀਲੇ ਪਦਾਰਥ ਪਾਏ ਜਾਣ ਦੇ ਦੋਸ਼ 'ਚ ਦੀਪਕ ਕੁਮਾਰ ਨਿਵਾਸੀ ਨਿਰਮਲ ਨਗਰ (ਲੁਧਿਆਣਾ) ਨੂੰ ਸਥਾਨਕ ਵਧੀਕ ਸੈਸ਼ਨ ਜੱਜ ਕੁਲਦੀਪ ਕੁਮਾਰ ਕਰੀਰ ਦੀ ਅਦਾਲਤ ਨੇ ਇਕ ਸਾਲ ਦੀ ਕੈਦ ਸਜ਼ਾ ਸੁਣਾਈ ਅਤੇ 10,000 ਰੁਪਏ ਜੁਰਮਾਨਾ ਕੀਤਾ ਹੈ। ਇਸ ਸਬੰਧੀ ਪੁਲਸ ਥਾਣਾ ਸਿਵਲ ਲਾਈਨਜ਼ ਨੇ 17 ਨਵੰਬਰ, 2014 ਨੂੰ ਦੋਸ਼ੀ ਖਿਲਾਫ ਨਸ਼ੇ ਵਾਲਾ ਪਦਾਰਥ ਪਾਏ ਜਾਣ ਦੇ ਦੋਸ਼ 'ਚ ਪਰਚਾ ਦਰਜ ਕੀਤਾ ਸੀ। ਪੁਲਸ ਮੁਤਾਬਕ ਪੁਲਸ ਪਾਰਟੀ ਜਦੋਂ ਮਿੱਢਾ ਚੌਕ ਕੋਲ ਨਾਕਾਬੰਦੀ ਕਰ ਕੇ ਚੈਕਿੰਗ ਕਰ ਰਹੀ ਸੀ ਤਾਂ ਉਨ੍ਹਾਂ ਨੇ ਦੋਸ਼ੀ ਨੂੰ ਮੋਟਰਸਾਈਕਲ 'ਤੇ ਆਉਂਦੇ ਹੋਏ ਦੇਖਿਆ। ਪੁਲਸ ਪਾਰਟੀ ਨੂੰ ਦੇਖਦੇ ਹੀ ਦੋਸ਼ੀ ਘਬਰਾ ਗਿਆ। ਸ਼ੱਕ ਪੈਣ 'ਤੇ ਜਦੋਂ ਦੋਸ਼ੀ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਨਸ਼ੇ ਵਾਲਾ ਪਦਾਰਥ ਬਰਾਮਦ ਹੋਇਆ। ਦੂਜੇ ਪਾਸੇ ਦੋਸ਼ੀ ਨੇ ਆਪਣੇ-ਆਪ ਨੂੰ ਬੇਕਸੂਰ ਦੱਸਿਆ ਅਤੇ ਕਿਹਾ ਕਿ ਉਸ ਨੂੰ ਪੁਲਸ ਨੇ ਇਸ ਕੇਸ ਵਿਚ ਝੂਠਾ ਫਸਾਇਆ ਹੈ ਪਰ ਆਪਣੇ ਪੱਖ 'ਚ ਕੋਈ ਠੋਸ ਗਵਾਹ ਪੇਸ਼ ਕਰਨ 'ਚ ਅਸਫਲ ਰਿਹਾ, ਜਿਸ ਕਾਰਨ ਅਦਾਲਤ ਨੇ ਉਸ ਨੂੰ ਉਪਰੋਕਤ ਸਜ਼ਾ ਸੁਣਾਈ। ਇਸ ਤੋਂ ਇਲਾਵਾ ਵਧੀਕ ਸੈਸ਼ਨ ਜੱਜ ਜਤਿੰਦਰ ਪਾਲ ਸਿੰਘ ਖੁਰਮੀ ਦੀ ਅਦਾਲਤ ਨੇ ਨਸ਼ੇ ਵਾਲੇ ਪਦਾਰਥ ਪਾਏ ਜਾਣ ਦੇ ਦੋਸ਼ੀ ਹਰਪ੍ਰੀਤ ਸਿੰਘ ਉਰਫ ਹੈਰੀ ਨੂੰ ਇਕ ਮਹੀਨੇ ਦੀ ਕੈਦ ਅਤੇ ਇਕ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਪੁਲਸ ਥਾਣਾ ਮੋਤੀ ਨਗਰ ਨੇ ਦੋਸ਼ੀ ਖਿਲਾਫ 20 ਦਸੰਬਰ, 2016 ਨੂੰ ਮੁਕੱਦਮਾ ਦਰਜ ਕੀਤਾ ਸੀ।
ਨਗਰ ਨਿਗਮ ਚੋਣ : ਚੋਣ ਕਮਿਸ਼ਨ ਜੇ ਗਿਣਤੀ ਕਰੇ ਤਾਂ ਪ੍ਰਚਾਰ ਸਮੱਗਰੀ 'ਚ ਹੀ ਪੂਰਾ ਹੋ ਜਾਵੇ ਉਮੀਦਵਾਰਾਂ ਦਾ ਖਰਚ
NEXT STORY