ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ)- ਸੀ.ਆਈ.ਏ. ਸਟਾਫ ਨਵਾਂਸ਼ਹਿਰ ਦੀ ਪੁਲਸ ਵੱਲੋਂ ਕਰੀਬ 1.5 ਲੱਖ ਰੁਪਏ ਦੀ ਅਫੀਮ ਸਮੇਤ ਗ੍ਰਿਫ਼ਤਾਰ ਵਿਅਕਤੀ ਨੂੰ ਅਦਾਲਤ 'ਚ ਪੇਸ਼ ਕਰਨ ਉਪਰੰਤ ਜੇਲ ਭੇਜਿਆ ਗਿਆ ਹੈ। ਜਾਣਕਾਰੀ ਦਿੰਦੇ ਹੋਏ ਏ.ਐੱਸ.ਆਈ. ਫੂਲ ਰਾਏ ਨੇ ਦੱਸਿਆ ਕਿ ਸੀ.ਆਈ.ਏ. ਸਟਾਫ ਦੀ ਪੁਲਸ ਪਾਰਟੀ ਨਵਾਂਸ਼ਹਿਰ ਤੋਂ ਪਿੰਡ ਕਰੀਹਾ ਵੱਲ ਜਾ ਰਹੀ ਸੀ ਕਿ ਉਨ੍ਹਾਂ ਪਿੰਡ ਵੱਲੋਂ ਆ ਰਹੀ ਇਕ ਸਫੈਦ ਰੰਗ ਦੀ ਇੰਡੀਕਾ ਕਾਰ ਨੂੰ ਰੋਕ ਕੇ ਜਦੋਂ ਜਾਂਚ ਕੀਤੀ ਤਾਂ ਚਾਲਕ ਕੋਲੋਂ 1.5 ਕਿਲੋਗ੍ਰਾਮ ਅਫੀਮ ਬਰਾਮਦ ਹੋਈ, ਜਿਸ ਦੀ ਕੀਮਤ 1.5 ਲੱਖ ਰੁਪਏ ਦੇ ਕਰੀਬ ਬਣਦੀ ਹੈ। ਥਾਣੇਦਾਰ ਨੇ ਦੱਸਿਆ ਕਿ ਗ੍ਰਿਫ਼ਤਾਰ ਵਿਅਕਤੀ ਦੀ ਪਛਾਣ ਓਂਕਾਰ ਸਿੰਘ ਉਰਫ ਬੌਬੀ ਪੁੱਤਰ ਅਮਰ ਸਿੰਘ ਨਿਵਾਸੀ ਪਿੰਡ ਪਧਿਆਣਾ ਥਾਣਾ ਆਦਮਪੁਰ ਜ਼ਿਲਾ ਜਲੰਧਰ ਵਜੋਂ ਹੋਈ, ਜਿਸ ਖਿਲਾਫ ਮਾਮਲਾ ਦਰਜ ਕਰ ਕੇ ਅੱਜ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੇ ਅਦਾਲਤ ਦੇ ਹੁਕਮਾਂ 'ਤੇ ਉਸ ਨੂੰ ਜੇਲ ਭੇਜ ਦਿੱਤਾ ਗਿਆ ਹੈ।
ਨੌਕਰੀਓਂ ਕੱਢਣ 'ਤੇ ਭੜਕੇ ਫੈਕਟਰੀ ਕਾਮਿਆਂ ਨੇ ਘੇਰਿਆ ਐੱਸ. ਡੀ. ਐੱਮ. ਦਾ ਦਫਤਰ
NEXT STORY