ਜਲੰਧਰ (ਨਰਿੰਦਰ ਮੋਹਨ)— ਪੰਜਾਬ ਸਰਕਾਰ ਨੇ ਸੂਬੇ ’ਚ ਰਾਹੂ ਗ੍ਰਹਿ ਨਾਲ ਪੀੜਤ ਲੋਕਾਂ ਨੂੰ ਬਚਾਉਣ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ। ਜੇਲ੍ਹ ਮਹਿਕਮੇ ਨੇ ਇਕ ਵਾਰ ਫਿਰ ਤੋਂ ਜੋਤਸ਼ੀ ’ਚ ਭਰੋਸਾ ਰੱਖਣ ਵਾਲੇ ਲੋਕਾਂ ਲਈ ਜੇਲ੍ਹ ਯਾਤਰਾ ਤੋਂ ਬਚਾਉਣ ਦੀ ਖਾਤਿਰ ਜੇਲ੍ਹ ਕੰਟੀਨ ਖੋਲ੍ਹਣ ਦੀ ਤਿਆਰੀ ਕਰ ਲਈ ਹੈ। ਇਸ ਵਾਰ ਫਿਰ ਜੇਲ੍ਹ ਕੰਟੀਨ ਪਟਿਆਲਾ ’ਚ ਖੋਲ੍ਹਣ ਦਾ ਪ੍ਰਸਤਾਵ ਹੈ। ਜੋ ਲੋਕ ਗ੍ਰਹਿ ਸ਼ਾਂਤੀ ਲਈ ਜੇਲ੍ਹ ਦਾ ਭੋਜਨ ਖਾਣਾ ਚਾਹੁੰਦੇ ਹਨ, ਉਨ੍ਹਾਂ ਨੂੰ ਹੁਣ ਜੇਲ੍ਹ ਅਧਿਕਾਰੀਆਂ ਦੇ ਅੱਗੇ ਪਿੱਛੇ ਭਟਕਣਾ ਨਹੀਂ ਪਵੇਗਾ ਸਗੋਂ ਲੋਕ ਜਲਦੀ ਹੀ ਕੰਟੀਨ ’ਚ ਬੈਠ ਕੇ ਜੇਲ੍ਹ ਦਾ ਖਾਣਾ ਖਾ ਸਕਣਗੇ।
ਪਹਿਲਾਂ ਦੀ ਸਰਕਾਰ ਦੇ ਕਾਰਜਕਾਲ ’ਚ ਪਟਿਆਲਾ ’ਚ ਹੀ ਜੇਲ੍ਹ ਕੰਟੀਨ ਖੋਲ੍ਹੀ ਗਈ ਸੀ। ਰਾਹੂ ਪੀੜਤ ਲੋਕਾਂ ਨੂੰ ਜੇਲ੍ਹ ਤੋਂ ਬੱਚਣ ਲਈ ਜੇਲ੍ਹ ਦੀ ਰੋਟੀ ਖਾਣ ਨੂੰ ਕਿਹਾ ਜਾਂਦਾ ਹੈ। ਅਜਿਹੇ ਲੋਕ ਜੇਲ੍ਹ ਦੀ ਰੋਟੀ ਲਈ ਕਈ ਤਰ੍ਹਾਂ ਦੇ ਜੁਗਾੜ ਲਗਾਉਂਦੇ ਹਨ। ਜੇਲ੍ਹ ’ਚ ਅਜਿਹੀ ਕੋਈ ਵਿਵਸਥਾ ਨਾ ਹੋਣ ਕਾਰਨ ਅਕਸਰ ਲੋਕਾਂ ਨੂੰ ਰੋਟੀ ਖਾਣ ਲਈ ਜੇਲ੍ਹ ਅਧਿਕਾਰੀਆਂ ਨੂੰ ਸਿਫ਼ਾਰਿਸ਼ ਲਗਾਉਣੀ ਪੈਂਦੀ ਹੈ। ਪੰਜਾਬ ’ਚ ਸ਼ਾਇਦ ਹੀ ਅਜਿਹੀ ਕੋਈ ਜੇਲ੍ਹ ਹੋਵੇਗੀ ਜਿੱਥੋਂ ਜੇਲ੍ਹ ਦਾ ਖਾਣਾ, ਜੇਲ੍ਹ ਦੇ ਛੋਲੇ ਅਤੇ ਹੋਰ ਸਾਮਾਨ ਬਾਹਰ ਨਾ ਆਉਂਦਾ ਹੋਵੇਗਾ।
ਇਹ ਵੀ ਪੜ੍ਹੋ: ਫਿਰ ਐਕਸ਼ਨ 'ਚ ਮਾਨ ਸਰਕਾਰ, ਹੁਣ ਸਾਬਕਾ ਭ੍ਰਿਸ਼ਟ ਮੰਤਰੀਆਂ ’ਤੇ ਪਾਏਗੀ ਹੱਥ
ਅਸਲ ਵਿਚ ਜੋਤਸ਼ੀ ’ਚ ਭਰੋਸਾ ਰੱਖਣ ਵਾਲੇ ਲੋਕਾਂ ਨੂੰ ਜੇਲ੍ਹ ਯਾਤਰਾ ਤੋਂ ਬੱਚਣ ਲਈ ਪਹਿਲਾਂ ਹੀ ਜੇਲ੍ਹ ਦਾ ਭੋਜਨ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਹਾਲਾਂਕਿ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਜੇਲ੍ਹ ਦਾ ਖਾਣਾ ਖਾਂਦੇ ਰਹੇ ਹਨ। ਉਨ੍ਹਾਂ ਨੂੰ ਉਨ੍ਹਾਂ ਦੇ ਜੋਤਸ਼ੀ ਮਿੱਤਰ ਨੇ ਅਜਿਹੀ ਸਲਾਹ ਦਿੱਤੀ ਸੀ ਪਰ ਲੱਗਦਾ ਹੈ ਕਿ ਉਨ੍ਹਾਂ ਦੀ ਕਿਸਮਤ ’ਚ ਜੇਲ੍ਹ ਦੀ ਰੋਟੀ ਖਾਣ ਦੀ ਮਿਆਦ ਜ਼ਿਆਦਾ ਲਿਖੀ ਸੀ। ਸਿਰਫ਼ ਵੱਡੇ ਲੋਕ ਹੀ ਨਹੀਂ ਸਗੋਂ ਜੇਲ੍ਹ ਮਹਿਕਮੇ ਦੇ ਕੋਲ ਅਜਿਹੇ ਅਧਿਕਾਰੀਆਂ ਅਤੇ ਹੋਰ ਨੇਤਾਵਾਂ ਦੇ ਵੀ ਜੇਲ੍ਹ ਕੈਂਟੀਨ ਖੋਲ੍ਹਣ ਦਾ ਸੁਝਾਅ ਆਉਂਦੇ ਰਹਿੰਦੇ ਹਨ। ਪਹਿਲਾਂ ਪਟਿਆਲਾ ’ਚ ਖੋਲ੍ਹੀ ਗਈ ਜੇਲ੍ਹ ਕੰਟੀਨ ’ਚ ਗਾਹਕਾਂ ਦੀ ਗਿਣਤੀ ਹੋਣ ਦੇ ਚਲਦਿਆਂ ਬਾਅਦ ’ਚ ਬੰਦ ਕਰ ਦਿੱਤੀ ਗਈ ਸੀ। ਇਹ ਆਪਣੀ ਤਰ੍ਹਾਂ ਦਾ ਦੇਸ਼ ’ਚ ਪਹਿਲਾ ਤਜ਼ਰਬਾ ਸੀ।
ਇਹ ਵੀ ਪੜ੍ਹੋ: ਦਰਬਾਰ ਸਾਹਿਬ ਤੋਂ ਪਰਤ ਰਹੇ ਪਰਿਵਾਰ ਨਾਲ ਗੰਨ ਪੁਆਇੰਟ ’ਤੇ ਜਲੰਧਰ-ਅੰਮ੍ਰਿਤਸਰ ਹਾਈਵੇਅ ’ਤੇ ਲੁੱਟ
ਜੇਲ੍ਹ ਮਹਿਕਮੇ ਦੇ ਅਧਿਕਾਰੀਆਂ ਮੁਤਾਬਕ ਜੇਲ੍ਹ ਕੰਟੀਨ ਦਾ ਪ੍ਰਚਾਰ ਨਾ ਹੋਣ ਨਾਲ ਇਹ ਕੰਟੀਨ ਲੋਕਾਂ ਦੀ ਨਜ਼ਰ ’ਚ ਨਹੀਂ ਆ ਸਕੀ। ਨਵੇਂ ਪ੍ਰਸਤਾਵ ’ਚ ਖੋਲ੍ਹੀ ਜਾਣ ਵਾਲੀ ਕੰਟੀਨ ਲਈ ਜੇਲ੍ਹ ਮਹਿਕਮਾ ਆਪਣੇ ਢੰਗ ਨਾਲ ਇਸ ਦਾ ਪ੍ਰਚਾਰ ਕਰੇਗਾ। ਜੇਲ੍ਹ ਮਹਿਕਮਾ ਇਸ ਕੰਟੀਨ ਨੂੰ ਜੇਲ੍ਹ ਦੀ ਹੋਰ ਆਮਦਨ ਨਾਲ ਸਰੋਤਾਂ ਦੇ ਨਾਲ ਇਸ ਕੰਟੀਨ ਨੂੰ ਵੀ ਸ਼ਾਮਲ ਕਰ ਰਿਹਾ ਹੈ। ਇਸ ਫੂਡ ਪੁਆਇੰਟ ’ਚ ਥਾਲੀ ਸਿਸਟਮ ’ਚ ਖਾਣਾ ਉਪਲੱਬਧ ਹੋਵੇਗਾ। ਭੋਜਨ ਦੇ ਨਾਲ-ਨਾਲ ਕੈਦੀਆਂ ਵੱਲੋਂ ਤਿਆਰ ਹੋਰ ਸਾਮਾਨ ਵੀ ਇਸ ਕੰਟੀਨ ’ਚ ਰੱਖਿਆ ਜਾਵੇਗਾ। ਚੰਡੀਗੜ੍ਹ ਦੀ ਬੁੜੈਲ ਮਾਡਰਨ ਜੇਲ੍ਹ ’ਚ ਅਜਿਹਾ ਤਜਰਬਾ ਸਫ਼ਲ ਰਿਹਾ ਹੈ। ਜੇਲ੍ਹ ਮਹਿਕਮਾ ਇਸ ਮਾਡਲ ਦਾ ਵੀ ਅਧਿਐਨ ਕਰ ਰਿਹਾ ਹੈ। ਜੇਲ੍ਹ ਮਹਿਕਮੇ ਦੇ ਸੂਤਰਾਂ ਮੁਤਾਬਕ ਇਕ ਕੰਟੀਨ ਦਾ ਤਜਰਬਾ ਸਫ਼ਲ ਹੋਣ ਦੇ ਬਾਅਦ ਇਸ ਸੂਬੇ ਦੀਆਂ ਹੋਰ ਜੇਲ੍ਹਾਂ ’ਚ ਵੀ ਇਕ-ਇਕ ਕਰਕੇ ਸਥਾਪਤ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਜੇਲ੍ਹਾਂ ’ਚ ਬੰਦ ਗੈਂਗਸਟਰਾਂ ’ਤੇ ਵੱਡੇ ਸ਼ਿਕੰਜੇ ਦੀ ਤਿਆਰੀ 'ਚ ਪੰਜਾਬ ਸਰਕਾਰ, ਮਦਦਗਾਰ ਵੀ ਹੋਣਗੇ ਤਲਬ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਘਰ ’ਚ ਰੱਖਿਆ ਡਰਾਈਵਰ ਹੀ ਨਿਕਲਿਆ ਚੋਰ, ਪੁਲਸ ਨੇ 24 ਘੰਟੇ ’ਚ ਸੁਲਝਾਈ ਚੋਰੀ ਦੀ ਵਾਰਦਾਤ
NEXT STORY