ਗੁਰਦਾਸਪੁਰ, (ਵਿਨੋਦ, ਦੀਪਕ)- ਸਿਟੀ ਪੁਲਸ ਨੇ ਗੁਰਦਾਸਪੁਰ 'ਚ ਨਕਲੀ ਪਨੀਰ ਬਣਾਉਣ ਵਾਲੀ ਫੈਕਟਰੀ ਦੇ ਮਾਲਕ ਟੇਕ ਚੰਦ ਨੂੰ ਡਿਊਟੀ ਮੈਜਿਸਟਰੇਟ ਰਾਜਿੰਦਰ ਪਾਲ ਦੀ ਅਦਾਲਤ 'ਚ ਪੇਸ਼ ਕੀਤਾ, ਜਿਥੋਂ ਉਸ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਕੇਂਦਰੀ ਜੇਲ ਗੁਰਦਾਸਪੁਰ ਭੇਜ ਦਿੱਤਾ ਗਿਆ। ਟੇਕ ਚੰਦ ਵਾਸੀ ਪਠਾਨਕੋਟ ਵਿਰੁੱਧ ਸਿਟੀ ਪੁਲਸ ਗੁਰਦਾਸਪੁਰ ਨੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ। ਸੀ. ਜੇ. ਐੱਮ. ਮੋਹਿਤ ਬਾਂਸਲ ਦੀ ਅਦਾਲਤ ਨੇ ਟੇਕ ਚੰਦ ਦਾ ਦੋ ਦਿਨਾਂ ਦਾ ਰਿਮਾਂਡ ਦਿੱਤਾ ਸੀ, ਜਿਸ ਨੂੰ ਦੁਬਾਰਾ ਐਤਵਾਰ ਨੂੰ ਡਿਊਟੀ ਮੈਜਿਸਟਰੇਟ ਦੀ ਅਦਾਲਤ 'ਚ ਪੇਸ਼ ਕਰ ਕੇ ਜੇਲ ਭੇਜ ਦਿੱਤਾ ਗਿਆ।ਜ਼ਿਕਰਯੋਗ ਹੈ ਕਿ ਸਿਟੀ ਪੁਲਸ ਗੁਰਦਾਸਪੁਰ ਦੇ ਇੰਚਾਰਜ ਸ਼ਾਮ ਲਾਲ ਨੇ ਇਕ ਸੂਚਨਾ ਦੇ ਆਧਾਰ 'ਤੇ ਵੀਰਵਾਰ ਨੂੰ ਕ੍ਰਿਸ਼ਨਾ ਮੰਦਿਰ ਮੰਡੀ ਕੋਲ ਇਕ ਨਕਲੀ ਪਨੀਰ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼ ਕਰ ਕੇ 4 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਸੀ। 3 ਲੋਕਾਂ ਨੂੰ ਪਹਿਲਾਂ ਹੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਸੀ ਤੇ ਹੁਣ ਮੁੱਖ ਦੋਸ਼ੀ ਨੂੰ ਅੱਜ ਨਿਆਇਕ ਹਿਰਾਸਤ 'ਚ ਭੇਜਿਆ ਗਿਆ।
ਆਵਾਰਾ ਪਸ਼ੂ 'ਚ ਵੱਜਿਆ ਮੋਟਰਸਾਈਕਲ, ਪਸ਼ੂ ਤੇ ਚਾਲਕ ਦੀ ਮੌਤ
NEXT STORY