ਗੁਰਦਾਸਪੁਰ (ਵਿਨੋਦ) : ਜ਼ਿਲ੍ਹਾ ਪੁਲਸ ਗੁਰਦਾਸਪੁਰ ਨੇ ਇਕ ਵਿਅਕਤੀ ਨੂੰ 29 ਕਿੱਲੋ 200 ਗ੍ਰਾਂਮ ਡੋਡਿਆਂ ਦੇ ਹਰੇ ਬੂਟਿਆਂ ਸਮੇਤ ਗ੍ਰਿਫਤਾਰ ਕਰਕੇ ਐੱਨ.ਡੀ.ਪੀ.ਐੱਸ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਇਹ ਖੇਤੀ ਜ਼ਮੀਨ ਮਾਲਿਕ ਆਪਣੇ ਨੌਕਰ ਦੇ ਨਾਲ ਮਿਲ ਕੇ ਕਰਦਾ ਸੀ। ਮੌਕੇ ਤੋਂ ਪੁਲਸ ਨੇ ਨੌਕਰ ਨੂੰ ਗ੍ਰਿਫਤਾਰ ਕਰ ਲਿਆ। ਜਦਕਿ ਮਾਲਕ ਅਜੇ ਫਰਾਰ ਹੈ। ਇਸ ਸਬੰਧੀ ਸਬ ਇੰਸਪੈਕਟਰ ਬਲਦੇਵ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਦੇ ਨਾਲ ਪਿੰਡ ਰਣੀਆਂ ਮਾਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਅਮਨਦੀਪ ਸਿੰਘ ਉਰਫ ਅਮਨ ਪੁੱਤਰ ਅਜਮੇਰ ਸਿੰਘ ਵਾਸੀ ਰਣੀਆ ਆਪਣੇ ਨੌਕਰ ਕਸ਼ਮੀਰ ਮਸੀਹ ਉਰਫ ਭੋਲਾ ਪੁੱਤਰ ਰਤਨ ਮਸੀਹ ਵਾਸੀ ਸਿੱਧਵਾ ਨਾਲ ਰਲ ਕੇ ਆਪਣੀ ਹਵੇਲੀ ਦੇ ਨਾਲ ਜ਼ਮੀਨ ਵਿਚ ਡੋਡਿਆਂ ਦੀ ਖੇਤੀ ਕਰਦਾ ਹੈ। ਜਿੰਨਾਂ ਨੇ ਆਪਣੀ ਜ਼ਮੀਨ ਵਿਚੋਂ ਡੋਡਿਆਂ ਦੀ ਖੇਤੀ ਦੇ ਬੂਟੇ ਵੱਢ ਕੇ ਆਪਣੀ ਹਵੇਲੀ ਵਿਚ ਸੁਕਾਉਣ ਲਈ ਰੱਖੇ ਹੋਏ ਹਨ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਇਤਲਾਹ ਮਿਲਣ ’ਤੇ ਤਫਤੀਸ਼ੀ ਅਫਸਰ ਅਤੇ ਪੁਲਸ ਪਾਰਟੀ ਦੇ ਨਾਲ ਦੋਸ਼ੀ ਅਮਨਦੀਪ ਸਿੰਘ ਦੀ ਹਵੇਲੀ ਵਿਚ ਰੇਡ ਕੀਤੀ ਤਾਂ ਦੋਸ਼ੀ ਕਸ਼ਮੀਰ ਮਸੀਹ ਉਰਫ ਭੋਲਾ ਮੌਕੇ ’ਤੇ ਹਾਜ਼ਰ ਸੀ ਅਤੇ ਮੌਕੇ ਤੋਂ ਡੋਡਿਆਂ ਦੇ 29 ਕਿੱਲੋ 200 ਗ੍ਰਾਂਮ ਹਰੇ ਬੂਟੇ ਬਰਾਮਦ ਕੀਤੇ ਗਏ। ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਕਸ਼ਮੀਰ ਮਸੀਹ ਉਰਫ ਭੋਲਾ ਨੂੰ ਤਾਂ ਗ੍ਰਿਫਤਾਰ ਕਰ ਲਿਆ ਹੈ, ਜਦਕਿ ਅਮਨਦੀਪ ਸਿੰਘ ਉਰਫ ਅਮਨ ਅਜੇ ਫਰਾਰ ਹੈ। ਜਿਸ ਨੂੰ ਛੇਤੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਵਿਧਵਾ ਨੂੰ ਵਿਆਹ ਦਾ ਝਾਂਸਾ ਦੇ ਕੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਸੱਚਾਈ ਜਾਣ ਉੱਡੇ ਹੋਸ਼
NEXT STORY