ਜੈਤੋ (ਵੀਰਪਾਲ ਸ਼ਰਮਾ/ ਗੁਰਮੀਤਪਾਲ ਸ਼ਰਮਾ) - ਜੈਤੋ ਹਲਕੇ ’ਚ ਦਿਨ-ਬ-ਦਿਨ ਚੋਰੀ ਦੀਆਂ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਹਨ, ਜਿਸ ਕਾਰਨ ਦੁਕਾਨਦਾਰਾਂ ’ਚ ਡਰ ਦਾ ਮਾਹੌਲ ਹੈ। ਜੈਤੋ ’ਚ ਬੀਤੇ ਰਾਤ ਨੀਰਜ਼ ਮੈਡੀਕਲ ਸਟੋਰ ਦੇ ਸਾਹਮਣੇ ਨਹਿਰੂ ਮਾਰਕਿਟ ਵਿਖੇ ਚੋਰੀ ਹੋਣ ਦੀ ਸੂਚਨਾ ਮਿਲੀ ਹੈ। ਚੋਰਾਂ ਨੇ ਲੰਘੀ ਰਾਤ ਦੁਕਾਨ ਦਾ ਸ਼ਟਰ ਕਿਸੇ ਚੀਜ਼ ਨਾਲ ਚੁੱਕਿਆਂ ਅਤੇ ਅੰਦਰ ਦਾਖਲ ਹੋ ਕੇ ਚੋਰੀ ਦੀ ਘਟਨਾ ਨੂੰ ਇੰਜ਼ਾਮ ਦਿੱਤਾ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਨੀਰਜ਼ ਕੁਮਾਰ ਨੇ ਦੱਸਿਆ ਕਿ ਕਿਸੇ ਵਿਅਕਤੀ ਨੇ ਸਵੇਰ 5:45 ਦੇ ਕਰੀਬ ਉਨ੍ਹਾਂ ਦੀ ਦੁਕਾਨ ਦੇ ਅੱਗੇ ਚਿੱਟੇ ਰੰਗ ਦੀ ਕਾਰ ਖੜ੍ਹੀ ਦੇਖੀ, ਜਿਸ ’ਚ ਚੋਰ ਸਵਾਰ ਹੋ ਕੇ ਫਰਾਰ ਹੋ ਗਏ। ਸੂਚਨਾ ਮਿਲਣ ’ਤੇ ਪੁੱਜੀ ਥਾਣਾ ਪੁਲਸ ਜੈਤੋ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਦੁਕਾਨਦਾਰ ਨੇ ਦੱਸਿਆ ਕਿ ਚੋਰ 30 ਹਜ਼ਾਰ ਦੇ ਕਰੀਬ ਨਗਦੀ ਅਤੇ ਜਰੂਰੀ ਕਾਗਜ਼ ਪੱਤਰ ਲੈ ਗਏ। ਐੱਸ.ਐੱਚ.ਓ. ਜੈਤੋ ਮੁਖਤਿਆਰ ਸਿੰਘ ਗਿੱਲ ਨੇ ਕਿਹਾ ਕਿ ਨੀਰਜ਼ ਮੈਡੀਕਲ ਸਟੋਰ ’ਤੇ ਚੋਰੀ ਹੋਣ ਦਾ ਪਤਾ ਲੱਗਦੇ ਸਾਰ ਉਨ੍ਹਾਂ ਨੇ ਆਲੇ-ਦੁਆਲੇ ਦੇ ਕੈਮਰਿਆਂ ਦੀ ਫੁਟੇਜ਼ ਚੈੱਕ ਕੀਤੀ ਜਾ ਰਹੀ ਹੈ। ਚੋਰ ਕਾਗਜ਼ ਪੱਤਰ ਵਾਲੇ ਬੈਗ ਬਾਜਾਖਾਨਾ ਰੋਡ ਡਰੇਨ ਦੇ ਨੇੜੇ ਸੁੱਟ ਗਏ। ਮੈਡੀਕਲ ਯੂਨੀਅਨ ਜੈਤੋ ਦੇ ਪ੍ਰਧਾਨ ਜਗਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਪਿਛਲੇ 10 ਦਿਨਾਂ ’ਚ ਮੈਡੀਕਲ ਸਟੋਰ ’ਤੇ ਇਹ ਤੀਜੀ ਚੋਰੀ ਹੋਈ ਹੈ। ਚੋਰਾਂ ਨੇ 29 ਜਨਵਰੀ ਗੰਗਸਰ ਮੈਡੀਕਲ ਸਟੋਰ ਤੋਂ ਕਰੀਬ 65 ਹਜ਼ਾਰ ਦੇ ਕਰੀਬ ਅਤੇ ਕਾਗਜ਼ ਪੱਤਰ, ਬਲਦੇਵ ਮੈਡੀਕਲ ਸਟੋਰ ਤੋਂ ਸੀ.ਸੀ.ਟੀ.ਵੀ. ਚੋਰੀ ਕੀਤੀ ਸੀ। ਪੁਲਸ ਨੇ ਇਨ੍ਹਾਂ ਮਾਮਲਿਆਂ ਦੀ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਪੁਲਸ ਨੇ ਚੋਰੀ ਦੀ ਘਟਨਾ ਦੇ ਸਬੰਧ ’ਚ ਕੋਈ ਕਾਰਵਾਈ ਨਾ ਕੀਤੀ ਤਾਂ ਉਨ੍ਹਾਂ ਵਲੋਂ ਬੀਤੇ ਦਿਨ ਜੈਤੋ ਦੇ ਸਾਰੇ ਮੈਡੀਕਲ ਸਟੋਰ ਬੰਦ ਰੱਖੇ ਜਾਣਗੇ।
ਕੈਪਟਨ ਤੇ ਹਰਸਿਮਰਤ ਵਿਚਾਲੇ ਟਕਰਾਅ ਦਾ ਮਾਹੌਲ!
NEXT STORY