ਨੈਸ਼ਨਲ ਡੈਸਕ : ਕਾਂਗਰਸ ਦੇ ਨੌਜਵਾਨ ਆਗੂ ਜੈਵੀਰ ਸ਼ੇਰਗਿੱਲ ਸ਼ੁੱਕਰਵਾਰ ਨੂੰ ਭਾਜਪਾ 'ਚ ਸ਼ਾਮਲ ਹੋ ਗਏ। ਭਾਜਪਾ ਨੇ ਉਨ੍ਹਾਂ ਨੂੰ ਕੌਮੀ ਬੁਲਾਰਾ ਬਣਾਇਆ ਹੈ। ਸੁਨੀਲ ਜਾਖੜ ਨੇ ਜੈਵੀਰ ਸ਼ੇਰਗਿੱਲ ਨੂੰ ਮੈਂਬਰਸ਼ਿਪ ਦਿਵਾਈ। ਪਾਰਟੀ 'ਚ ਸ਼ਾਮਲ ਹੋਣ ਤੋਂ ਬਾਅਦ ਸ਼ੇਰਗਿੱਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਹੁਣ ਨਕਾਰਾਤਮਕ ਰਾਜਨੀਤੀ ਤੋਂ ਸਕਾਰਾਤਮਕ ਰਾਜਨੀਤੀ ਵੱਲ ਵਧ ਰਹੇ ਹਨ। ਚਮਚਾਗਿਰੀਪੱਥ ਤੋਂ ਫਰਜ਼ ਦੇ ਰਸਤੇ ਵੱਲ ਜਾ ਰਹੇ ਹਾਂ। ਦੱਸ ਦੇਈਏ ਕਿ ਕਾਂਗਰਸ ਦੇ ਇਸ ਨੌਜਵਾਨ ਆਗੂ ਨੇ ਅਗਸਤ ਵਿੱਚ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦੀ AGTF ਨੂੰ ਮਿਲੀ ਵੱਡੀ ਸਫ਼ਲਤਾ, ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਹਥਿਆਰਾਂ ਸਣੇ ਗ੍ਰਿਫ਼ਤਾਰ
ਨਿਊਜ਼ ਏਜੰਸੀ ਏਐੱਨਆਈ ਨਾਲ ਗੱਲਬਾਤ ਕਰਦਿਆਂ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਜੈਵੀਰ ਸ਼ੇਰਗਿੱਲ ਨੇ ਕਿਹਾ ਕਿ ਅੱਜ ਤੋਂ ਮੈਂ ਨਕਾਰਾਤਮਕ ਰਾਜਨੀਤੀ ਤੋਂ ਸਕਾਰਾਤਮਕ ਰਾਜਨੀਤੀ ਵੱਲ ਜਾ ਰਿਹਾ ਹਾਂ। ਮੈਂ ਹਨੇਰੇ ਤੋਂ ਚਾਨਣ ਵੱਲ ਜਾ ਰਿਹਾ ਹਾਂ। ਚਮਚਾਗਿਰੀਪੱਥ ਤੋਂ ਮੈਂ ਕਰਤੱਵ ਮਾਰਗ ਵੱਲ ਜਾ ਰਿਹਾ ਹਾਂ। ਉਨ੍ਹਾਂ ਅੱਗੇ ਕਿਹਾ ਕਿ ਉਹ ਦੇਸ਼ ਨੂੰ ਬਣਾਉਣ ਵਾਲੀ ਪਾਰਟੀ 'ਚ ਸ਼ਾਮਲ ਹੋਏ ਹਨ। ਸ਼ੇਰਗਿੱਲ ਨੇ ਕਿਹਾ ਕਿ ਅੱਜ ਨਰਿੰਦਰ ਮੋਦੀ 'ਤੇ ਸਵਾਲ ਉਠਾਉਣ ਦਾ ਸਮਾਂ ਨਹੀਂ, ਮੋਦੀ ਦੇ ਹੱਥ ਮਜ਼ਬੂਤ ਕਰਨ ਦਾ ਹੈ। ਮੈਂ ਆਪਣੇ ਫਰਜ਼ 'ਤੇ ਇਮਾਨਦਾਰੀ ਨਾਲ ਰਹਿਣ ਦੀ ਕੋਸ਼ਿਸ਼ ਕਰਾਂਗਾ। ਉਨ੍ਹਾਂ ਕਿਹਾ ਕਿ ਕਾਂਗਰਸ ਪੰਜਾਬ ਦਾ ਇਤਿਹਾਸ ਸੀ, ਆਮ ਆਦਮੀ ਪਾਰਟੀ ਵਰਤਮਾਨ ਹੈ ਤੇ ਭਾਜਪਾ ਪੰਜਾਬ ਦਾ ਭਵਿੱਖ ਹੈ।
ਇਹ ਵੀ ਪੜ੍ਹੋ : ਲੁਟੇਰਿਆਂ ਨੇ ਦਾਤ ਦਿਖਾ ਕੇ ਲੁੱਟੀ ਬਾਈਕ, ਦਿਨ-ਦਿਹਾੜੇ ਹੋਈ ਵਾਰਦਾਤ CCTV 'ਚ ਕੈਦ
ਸ਼ੇਰਗਿੱਲ ਨੇ ਕਿਹਾ ਕਿ ਅੱਜ ਭਾਰਤੀ ਜਨਤਾ ਪਾਰਟੀ ਨਾਲ ਦੇਸ਼ ਵਿਕਾਸ ਵੱਲ ਵਧ ਰਿਹਾ ਹੈ। ਕਾਂਗਰਸ 'ਤੇ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਨੇ 'ਲੈਫਟ ਟਰਨ' ਲੈ ਲਿਆ ਹੈ। ਉਸ ਦੀ ਸੋਚ ਹੁਣ ਖੱਬੇਪੱਖੀ ਸੋਚ ਵੱਲ ਜਾ ਰਹੀ ਹੈ। ਅੱਜ ਦੇਸ਼ ਦਾ ਨੌਜਵਾਨ ਪ੍ਰਧਾਨ ਮੰਤਰੀ ਵੱਲ ਦੇਖਦਾ ਹੈ। ਵਿਕਾਸ ਨੂੰ ਦੇਖਦਾ ਹੈ। ਮੇਰੇ ਵਰਗਾ ਨੌਜਵਾਨ, ਜੋ ਕਿਸੇ ਸਿਆਸੀ ਪਰਿਵਾਰ ਤੋਂ ਨਹੀਂ ਆਉਂਦਾ, ਅੱਜ ਆਪਣੀ ਵਿਚਾਰਧਾਰਾ ਨੂੰ ਆਲੋਚਨਾ ਦੀ ਰਾਜਨੀਤੀ ਤੋਂ ਬਦਲ ਕੇ ਵਿਕਾਸ ਦੀ ਰਾਜਨੀਤੀ ਵਿੱਚ ਬਦਲ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿੱਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਗੋਲਡੀ ਬਰਾੜ ਸਬੰਧੀ CM ਮਾਨ ਦਾ ਵੱਡਾ ਬਿਆਨ, ਹਥਿਆਰ ਪ੍ਰਮੋਟ ਕਰਨ ’ਤੇ ਗਾਇਕ ’ਤੇ ਮਾਮਲਾ ਦਰਜ, ਪੜ੍ਹੋ Top 10
NEXT STORY