ਜਲੰਧਰ (ਵਿਸ਼ੇਸ਼) : ਪੰਜਾਬ ’ਚ ਕਾਂਗਰਸ ਦੇ ਸਾਬਕਾ ਉਪ-ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵਿਚਾਲੇ ਚੱਲ ਰਹੀ ਸਿਆਸੀ ਜੰਗ |ਚ ਰੰਧਾਵਾ ਨੇ ਇਕ ਵਾਰ ਮੁੜ ਕਿਹਾ ਹੈ ਕਿ ਤੁਸੀਂ ਆਪਣਾ ਮਾਨਸਿਕ ਸੰਤੁਲਨ ਨਾ ਗੁਆਓ। ਰੰਧਾਵਾ ਨੇ ਟਵੀਟ ਕਰ ਕੇ ਸੁਨੀਲ ਜਾਖੜ ਨੂੰ ਕਿਹਾ ਕਿ ਉਨ੍ਹਾਂ ਦਾ (ਜਾਖੜ) ਦਾ ਕਈ ਸਿਆਸੀ ਪਾਰਟੀਆਂ ਵਿਚ ਅਜੇ ਲੰਮਾ ਸਿਆਸੀ ਕਰੀਅਰ ਬਾਕੀ ਹੈ। ਇਸ ਲਈ ਉਨ੍ਹਾਂ ਨੂੰ ਵਿਅਰਥ ਦੀ ਬਿਆਨਬਾਜ਼ੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਰੰਧਾਵਾ ਨੇ ਕਿਹਾ,‘‘ ਜਾਖੜ ਸਾਹਿਬ, ਤੁਸੀਂ ਸ਼ਾਇਦ ਇਸ ਗੱਲ ਨੂੰ ਭੁੱਲ ਚੁੱਕੇ ਹੋ ਕਿ ਤੁਹਾਨੂੰ ਗੁਰਦਾਸਪੁਰ ਤੋਂ ਸੰਸਦ ਮੈਂਬਰ ਕਿਸ ਨੇ ਬਣਾਇਆ ਸੀ।’’ ਜਾਖੜ ਨੂੰ ਸੰਸਦ ਮੈਂਬਰ ਬਣਾਉਣ ’ਚ ਰੰਧਾਵਾ ਦੀ ਵੀ ਵੱਡੀ ਭੂਮਿਕਾ ਰਹੀ ਸੀ। ਵਰਣਨਯੋਗ ਹੈ ਕਿ ਸੁਨੀਲ ਜਾਖੜ ਨੇ ਸਾਬਕਾ ਕਾਂਗਰਸ ਸਰਕਾਰ ਵੇਲੇ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਉਪ-ਚੋਣ ਲੜੀ ਸੀ ਅਤੇ ਉਸ ਸਮੇਂ ਮਾਝਾ ਬ੍ਰਿਗੇਡ ਜਿਸ ਦੇ ਮੁਖੀ ਸੁਖਜਿੰਦਰ ਰੰਧਾਵਾ ਸਨ, ਨੇ ਜਾਖੜ ਦੀ ਉਪ-ਚੋਣ ਵਿਚ ਜਿੱਤ ਨੂੰ ਯਕੀਨੀ ਬਣਾਇਆ ਸੀ। ਉਸ ਸਮੇਂ ਮਾਝਾ ਬ੍ਰਿਗੇਡ ਅਤੇ ਜਾਖੜ ਦੇ ਆਪਸੀ ਸਬੰਧ ਕਾਫ਼ੀ ਚੰਗੇ ਸਨ। ਜਾਖੜ ਵਲੋਂ ਕਾਂਗਰਸ ਨੂੰ ਅਲਵਿਦਾ ਕਹਿਣ ਤੋਂ ਬਾਅਦ ਅਤੇ ਸੂਬੇ ਵਿਚ ਕਾਂਗਰਸ ਸਰਕਾਰ ਦੇ ਸਮੇਂ ਮੁੱਖ ਮੰਤਰੀ ਅਹੁਦੇ ਨੂੰ ਲੈ ਕੇ ਛਿੜੀ ਜੰਗ ਦੇ ਸਮੇਂ ਇਨ੍ਹਾਂ ਦੇ ਆਪਸੀ ਰਿਸ਼ਤਿਆਂ ਵਿਚ ਟਕਰਾਅ ਪੈਦਾ ਹੋ ਗਿਆ ਸੀ। ਹੁਣ ਜਾਖੜ ਭਾਜਪਾ ਵਿਚ ਹਨ, ਜਦੋਂਕਿ ਰੰਧਾਵਾ ਕਾਂਗਰਸ ਵਿਚ।
ਇਹ ਵੀ ਪੜ੍ਹੋ : ਖਾਲਿਸਤਾਨੀਆਂ ਦੇ ਨਿਸ਼ਾਨੇ ’ਤੇ ਭਾਰਤੀ ਡਿਪਲੋਮੈਟ ਤੇ ਅੰਬੈਸੀ, ਸੋਸ਼ਲ ਮੀਡੀਆ ਨੂੰ ਬਣਾਇਆ ਹਥਿਆਰ
ਦੱਸਣਯੋਗ ਹੈ ਕਿ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਕਾਂਗਰਸ ਦੇ ਸੀਨੀਅਰ ਨੇਤਾ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਉਨ੍ਹਾਂ ਬਾਰੇ ਕੀਤੀ ਗਈ ਟਿੱਪਣੀ ’ਤੇ ਪਲਟਵਾਰ ਕਰਦਿਆਂ ਕਿਹਾ ਕਿ ਰੰਧਾਵਾ ਸੋਚ-ਸਮਝ ਕੇ ਉਨ੍ਹਾਂ ਬਾਰੇ ਬਿਆਨ ਦੇਣ। ਉਹ ਆਪਣਾ ਉਹ ਸਮਾਂ ਨਹੀਂ ਭੁੱਲਣ, ਜਦੋਂ ਗੈਂਗਸਟਰ ਭਗਵਾਨਪੁਰੀਆ ਦੇ ਮਾਮਲੇ ’ਚ ਉਨ੍ਹਾਂ ਨੇ ਖੁਦ ਦਾ ਮਜ਼ਾਕ ਬਣਵਾਇਆ ਹੋਇਆ ਸੀ, ਉਦੋਂ ਮੈਂ ਹੀ ਉਨ੍ਹਾਂ ਦੀ ਬੁਰੇ ਸਮੇਂ ’ਚ ਬਾਂਹ ਫੜ੍ਹਣ ਲਈ ਅੱਗੇ ਆਇਆ ਸੀ। ਜਾਖੜ ਨੇ ਕਿਹਾ ਕਿ ਰੰਧਾਵਾ ਉਨ੍ਹਾਂ ਦੇ ਪੁਰਾਣੇ ਮਿੱਤਰ ਰਹੇ ਹਨ ਪਰ ਜੇਕਰ ਸਿਰਫ਼ ਰਾਜਨੀਤੀ ਚਮਕਾਉਣ ਲਈ ਉਹ ਅਜਿਹੀਆਂ ਗੱਲਾਂ ਕਰਨਗੇ ਤਾਂ ਇਹ ਯਾਦ ਰੱਖਣ ਕਿ ਜੇਕਰ ਉਹ ਬੋਲਣ ’ਤੇ ਆਏ ਤਾਂ ਰੰਧਾਵਾ ਨੂੰ ਮੂੰਹ ਲੁਕਾਉਣ ਨੂੰ ਵੀ ਜਗ੍ਹਾ ਨਹੀਂ ਮਿਲੇਗੀ।
ਇਹ ਵੀ ਪੜ੍ਹੋ : ਸੁਖਜਿੰਦਰ ਰੰਧਾਵਾ ਦੇ ਬਿਆਨ ’ਤੇ ਸੁਨੀਲ ਜਾਖ਼ੜ ਦਾ ਪਲਟਵਾਰ, ‘ਮੈਂ ਕੁੱਝ ਕਿਹਾ ਤਾਂ ਮੂੰਹ ਲੁਕਾਉਂਦੇ ਫਿਰੋਂਗੇ’
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਧੀ ਨੂੰ ਕਤਲ ਕਰਕੇ ਲਾਸ਼ ਨੂੰ ਪਿੰਡ ’ਚ ਘੁਮਾਉਣ ਵਾਲੇ ਪਿਓ ਦਾ ਵੱਡਾ ਬਿਆਨ ਆਇਆ ਸਾਹਮਣੇ
NEXT STORY