ਜਲਾਲਾਬਾਦ (ਸੇਤੀਆ): ਫ਼ਾਜ਼ਿਲਕਾ ਜ਼ਿਲ੍ਹੇ 'ਚ 6 ਹੋਰ ਨਵੇਂ ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ 'ਚੋਂ 2 ਬੀ.ਐੱਸ.ਐਫ. ਦੇ ਜਵਾਨ ਵੀ ਸ਼ਾਮਲ ਹਨ। ਨਵੇਂ ਆਏ ਮਾਮਲੇ 'ਚ 5 ਮਰਦ ਅਤੇ 1 ਔਰਤ ਸ਼ਾਮਲ ਹੈ।ਇਨ੍ਹਾਂ 6 ਕੇਸਾਂ 'ਚ 1 ਕੇਸ ਫ਼ਿਰੋਜ਼ਪੁਰ ਜ਼ਿਲ੍ਹੇ ਨਾਲ ਸਬੰਧਿਤ ਹੈ। ਜਾਣਕਾਰੀ ਦਿੰਦਿਆਂ ਫ਼ਾਜ਼ਿਲਕਾ ਜ਼ਿਲ੍ਹੇ ਦੇ ਸਿਵਲ ਸਰਜਨ ਡਾ.ਚੰਦਰ ਮੋਹਨ ਕਟਾਰੀਆ ਨੇ ਦੱਸਿਆ ਕਿ ਇਨ੍ਹਾਂ ਪਾਜ਼ੇਟਿਵ ਕੇਸਾਂ 'ਚ 30 ਅਤੇ 48 ਸਾਲ ਦੇ 2 ਬੀ.ਐੱਸ.ਐੱਫ. ਜਵਾਨ ਅਬੋਹਰ ਤੋਂ ਹਨ, ਇਕ 26 ਸਾਲਾਂ ਵਿਅਕਤੀ ਫ਼ਾਜ਼ਿਲਕਾ ਦੀ ਵਿਜੈ ਕਾਲੋਨੀ, ਇਕ ਮਰਦ ਅਤੇ ਇਕ ਔਰਤ ਪਿੰਡ ਚਿਰਾਗ਼ ਢਾਣੀ ਤੋਂ ਹਨ,1 ਕੇਸ ਫ਼ਿਰੋਜ਼ਪੁਰ ਜ਼ਿਲ੍ਹੇ ਦਾ ਹੈ, ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਦੀ ਕੋਈ ਟਰੈਵਲ ਹਿਸਟਰੀ ਨਹੀਂ ਹੈ ਅਤੇ ਪਾਜ਼ੇਟਿਵ ਕੇਸਾਂ ਦੇ ਸੰਪਰਕ 'ਚ ਸਨ। ਇਨ੍ਹਾਂ ਨੂੰ ਹਸਪਤਾਲ ਵਿਚ ਆਈਸੋਲੇਟ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਖੁਦ ਨੂੰ ਸੀ.ਐੱਮ. ਕੈਪਟਨ ਦਾ ਖਾਸ ਦੱਸ ਕੇ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ ਦਾ ਭਾਂਡਾ ਫੋੜੇਗਾ ਅਕਾਲੀ ਦਲ
ਪੰਜਾਬ 'ਚ ਕੋਰੋਨਾ ਦੇ ਹਾਲਾਤ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੀ ਗਿਣਤੀ 9807 ਤੋਂ ਪਾਰ ਹੋ ਗਈ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 1244, ਲੁਧਿਆਣਾ 'ਚ 1770, ਜਲੰਧਰ 'ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ 1641, ਸੰਗਰੂਰ 'ਚ 716 ਕੇਸ, ਪਟਿਆਲਾ 'ਚ 901, ਮੋਹਾਲੀ 'ਚ 513, ਗੁਰਦਾਸਪੁਰ 'ਚ 307 ਕੇਸ, ਪਠਾਨਕੋਟ 'ਚ 268, ਤਰਨਤਾਰਨ 222, ਹੁਸ਼ਿਆਰਪੁਰ 'ਚ 267, ਨਵਾਂਸ਼ਹਿਰ 'ਚ 258, ਮੁਕਤਸਰ 170, ਫਤਿਹਗੜ੍ਹ ਸਾਹਿਬ 'ਚ 196, ਰੋਪੜ 'ਚ 158, ਮੋਗਾ 'ਚ 194, ਫਰੀਦਕੋਟ 196, ਕਪੂਰਥਲਾ 149, ਫਿਰੋਜ਼ਪੁਰ 'ਚ 215, ਫਾਜ਼ਿਲਕਾ 149, ਬਠਿੰਡਾ 'ਚ 177, ਬਰਨਾਲਾ 'ਚ 79, ਮਾਨਸਾ 'ਚ 67 ਮਾਮਲੇ ਕੋਰੋਨਾ ਵਾਇਰਸ ਦੇ ਸਾਹਮਣੇ ਆ ਚੁੱਕੇ ਹਨ। ਇਥੇ ਰਾਹਤ ਦੀ ਗੱਲ ਇਹ ਹੈ ਕਿ ਸੂਬੇ ਭਰ 'ਚੋਂ 6681 ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਜਦਕਿ ਕੋਰੋਨਾ ਮਹਾਮਾਰੀ ਦੇ 2880 ਤੋਂ ਵੱਧ ਮਾਮਲੇ ਅਜੇ ਵੀ ਸਰਗਰਮ ਹਨ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਨਾਲ 246 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ: ਅੱਧੀ ਰਾਤ ਪੁਲਸ ਦੀ ਵਰਦੀ 'ਚ ਆਏ ਵਿਅਕਤੀਆਂ ਨੇ ਘਰੋਂ ਚੁੱਕਿਆ ਨੌਜਵਾਨ, ਪੁਲਸ ਲਈ ਬਣੀ ਬੁਝਾਰਤ
ਨੂੰਹ-ਸੱਸ ਵਿਚਾਲੇ ਹੋਈ ਤੂੰ-ਤੂੰ ਮੈਂ-ਮੈਂ ਦਾ ਨੂੰਹ ਨੇ ਦਿੱਤਾ ਖ਼ੌਫ਼ਨਾਕ ਅੰਜਾਮ, ਦਿਓਰ ਵੀ ਗਿਆ ਰਗੜਿਆ
NEXT STORY