ਜਲੰਧਰ (ਸ਼ੋਰੀ, ਮ੍ਰਿਦੁਲ, ਸੋਨੂੰ ) - ਮੁਹੱਲਾ ਚਾਹੇਆਮ ਬਸਤੀ ਸ਼ੇਖ 'ਚ ਸ਼ੁੱਕਰਵਾਰ ਦੇਰ ਸ਼ਾਮ ਗੁੰਡਾਗਰਦੀ ਦਾ ਨਾਚ ਉਸ ਸਮੇਂ ਦੇਖਣ ਨੂੰ ਮਿਲਿਆ, ਜਦੋਂ ਕਥਿਤ ਬਦਮਾਸ਼ਾਂ ਦਾ ਇਕ ਆਟੋ ਚਾਲਕ ਨਾਲ ਲੜਾਈ-ਝਗੜਾ ਹੋ ਗਿਆ। ਝਗੜੇ ਦੌਰਾਨ ਕਰਿਆਨੇ ਦੀ ਦੁਕਾਨ 'ਤੇ ਬੋਤਲਾਂ ਬਰਸਾਈਆਂ ਗਈਆਂ ਅਤੇ ਸਾਮਾਨ ਦੀ ਤੋੜ-ਭੰਨ ਕੀਤੀ ਗਈ। ਇੰਨਾ ਹੀ ਨਹੀਂ ਉਕਤ ਹਮਲਾਵਰਾਂ ਨੇ ਗੁੱਸੇ 'ਚ ਆ ਕੇ ਇਕ ਮੋਟਰਸਾਈਕਲ ਨੂੰ ਅੱਗ ਵੀ ਲਗਾ ਦਿੱਤੀ। ਮੌਕੇ 'ਤੇ ਪੁੱਜੀ ਪੁਲਸ ਨੇ ਮੁਲਜ਼ਮ ਕਰਨ ਮੱਲੀ ਅਤੇ ਹੋਰਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਸ. ਐੱਚ. ਓ. ਰਵਿੰਦਰ ਕੁਮਾਰ ਅਨੁਸਾਰ ਮੁਲਜ਼ਮਾਂ ਦੀ ਤਲਾਸ਼ 'ਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਪੀੜਤ ਸਤਨਾਮ ਪੁੱਤਰ ਬਲਜੀਤ ਸਿੰਘ ਨੇ ਦੱਸਿਆ ਕਿ ਸਵੇਰੇ ਉਸ ਦਾ ਪਿਤਾ ਬਲਜੀਤ ਸਿੰਘ ਇੱਕ ਆਟੋ ਲੈ ਕੇ ਆਪਣੇ ਕੰਮ 'ਤੇ ਜਾ ਰਿਹਾ ਸੀ, ਤਾਂ ਅਚਾਨਕ ਪਿੱਛਿਓਂ ਇਲਾਕੇ ਦਾ ਕਰਨ ਮੱਲੀ ਨਾਂ ਦਾ ਇੱਕ ਬਦਮਾਸ਼ ਜੋ ਆਪਣੀ ਕਾਰ ਲੈ ਕੇ ਨਿਕਲ ਰਿਹਾ ਸੀ। ਉਸ ਨੇ ਪਿਤਾ ਬਲਜੀਤ ਸਿੰਘ ਨੂੰ ਆਟੋ ਸਾਈਡ 'ਤੇ ਕਰਨ ਲਈ ਕਿਹਾ ਅਤੇ ਦੇਖਦੇ ਹੀ ਦੇਖਦੇ ਝਗੜਾ ਕਰਨ ਲੱਗਾ। ਕਾਫੀ ਝਗੜੇ ਤੋਂ ਬਾਅਦ ਉਨ੍ਹਾਂ ਨੇ ਥਾਣਾ 5 'ਚ ਜਾ ਕੇ ਉਨ੍ਹਾਂ ਖਿਲਾਫ ਸ਼ਿਕਾਇਤ ਦੇ ਦਿੱਤੀ। ਕਰਨ ਮੱਲੀ ਖਿਲਾਫ ਸ਼ਿਕਾਇਤ ਦੇਣ 'ਤੇ ਉਸ ਨੇ ਰੰਜਿਸ਼ ਕਾਰਣ ਸ਼ਾਮ ਨੂੰ ਉਨ੍ਹਾਂ ਦੇ ਘਰ ਆ ਕੇ ਉਨ੍ਹਾਂ ਦੀ ਕਰਿਆਨੇ ਦੀ ਦੁਕਾਨ 'ਚ ਬੋਤਲਾਂ ਨਾਲ ਹਮਲਾ ਕਰ ਦਿੱਤਾ। ਉਸ ਨੇ ਆਪਣੇ ਸਾਥੀਆਂ ਨਾਲ ਆਟੋ ਦੀ ਵੀ ਤੋੜ-ਭੰਨ ਕੀਤੀ ਅਤੇ ਜਾਂਦੇ ਸਮੇਂ ਉਸ ਦੇ ਮੋਟਰਸਾਈਕਲ ਨੂੰ ਵੀ ਅੱਗ ਲਗਾ ਦਿੱਤੀ ਗਈ। ਕਿਸੇ ਤਰ੍ਹਾਂ ਉਨ੍ਹਾਂ ਨੇ ਦੁਕਾਨ ਦਾ ਸ਼ਟਰ ਡਾਊਨ ਕਰ ਕੇ ਆਪਣੀ ਜਾਨ ਬਚਾਈ। ਹਮਲਾ ਕਰਨ ਤੋਂ ਬਾਅਦ ਜਦੋਂ ਮੁਲਜ਼ਮ ਫਰਾਰ ਹੋ ਗਏ ਤਾਂ ਉਨ੍ਹਾਂ ਨੇ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਮੌਕੇ 'ਤੇ ਆ ਕੇ ਜਾਂਚ ਸ਼ੁਰੂ ਕਰ ਦਿੱਤੀ।
ਮੁਲਜ਼ਮ ਕਰਨ ਮੱਲੀ ਦੇ ਭਰਾ ਜੌਹਨ ਮੱਲੀ ਦੀ ਹੋਈ ਸੀ ਹੱਤਿਆ
ਕੁਝ ਸਾਲ ਪਹਿਲਾਂ ਮੁਲਜ਼ਮ ਕਰਨ ਮੱਲੀ ਦੇ ਭਰਾ ਜੌਹਨ ਮੱਲੀ ਨੂੰ ਅਰਬਨ ਅਸਟੇਟ ਇਲਾਕੇ 'ਚ ਹਮਲਾਵਰਾਂ ਨੇ ਮਾਰ ਦਿੱਤਾ ਸੀ, ਜਿਸ ਤੋਂ ਬਾਅਦ ਥਾਣਾ 7 ਦੀ ਪੁਲਸ ਨੇ ਕੇਸ ਦਰਜ ਕਰ ਲਿਆ ਸੀ। ਉਸ ਕੇਸ 'ਚ 5 ਲੋਕਾਂ ਨੂੰ ਉਮਰ ਕੈਦ ਹੋਈ ਸੀ।
ਡੀ.ਸੀ. ਤੇ ਐੱਸ.ਐੱਸ.ਪੀ. ਦੀ ਕਾਰਗੁਜ਼ਾਰੀ ਤੋਂ ਲੋਕ ਖੁਸ਼
NEXT STORY