ਜਲੰਧਰ— ਜਲੰਧਰ ਦੀ ਰਾਮਾਮੰਡੀ ਦੀ ਰਹਿਣ ਵਾਲੀ ਇਕ ਔਰਤ ਦੀ ਨਗਨ ਵੀਡੀਓ ਬਣਾਉਣ ਦੇ ਬਾਅਦ ਬਲੈਕਮੇਲ ਕਰਨ ਨੂੰ ਲੈ ਕੇ ਪੈਸੇ ਨਾ ਦੇਣ ’ਤੇ ਨਗਨ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ। ਨਗਨ ਵੀਡੀਓ ਬਣਾਉਣ ਦੇ ਮਾਮਲੇ ’ਚ ਰਾਮਾਮੰਡੀ ਦੀ ਰਹਿਣ ਵਾਲੀ ਕੁਸੁਮ ਸੋਂਧੀ ਖ਼ਿਲਾਫ਼ ਪੁਲਸ ਆਈ. ਟੀ. ਐਕਟ. ਦੀ ਧਾਰਾ-66 ਸੀ, ਡੀ ਅਤੇ 67 ਏ. ਦੇ ਤਹਿਤ ਕੇਸ ਦਰਜ ਕੀਤਾ ਹੈ।
ਪੀੜਤ ਔਰਤ ਨੇ ਦੋਸ਼ ਲਗਾਇਆ ਕਿ ਇਸ ਮਾਮਲੇ ’ਚ ਉਸ ਦਾ ਦਿਓਰ, ਭਾਬੀ ਅਤੇ ਚਾਚੀ ਵੀ ਸ਼ਾਮਲ ਸਨ। ਜਾਣਕਾਰੀ ਮੁਤਾਬਕ ਬੀਬੀ ਦੀ ਸਾਜਿਸ਼ ਦੇ ਤਹਿਤ ਨਗਨ ਵੀਡੀਓ ਬਣਾਈ ਗਈ। ਫਿਰ ਉਸ ਨੂੰ ਵਾਇਰਲ ਕਰਨ ਦੀ ਧਮਕੀ ਦੇ ਕੇ ਜਬਰਨ ਨਗਰ ਕਰਕੇ ਵੀਡੀਓ ਕਾਲ ਕਰਨ ਤੋਂ ਬਾਅਦ ਗਹਿਣੇ ਅਤੇ ਲੱਖਾਂ ਰੁਪਏ ਲੁੱਟ ਲਏ।
ਇਹ ਵੀ ਪੜ੍ਹੋ: ਸੁਖਮੀਤ ਡਿਪਟੀ ਕਤਲ ਕਾਂਡ 'ਚ ਸਾਹਮਣੇ ਆਈ ਨਵੀਂ ਗੱਲ, ਕਬੱਡੀ ਖਿਡਾਰੀ ਦੀ ਕਾਰ ਦਾ ਨੰਬਰ ਲਾ ਕੇ ਆਏ ਸਨ ਮੁਲਜ਼ਮ
ਮਿਲੀ ਜਾਣਕਾਰੀ ਮੁਤਾਬਕ ਪੀੜਤ ਬੀਬੀ ਦਾ ਦੋਸ਼ ਹੈ ਕਿ ਉਸ ਨੂੰ ਇਕ ਵਿਅਕਤੀ ਨੇ ਬਲੈਕਮੇਲ ਕਰਕੇ ਆਪਣੇ ਘਰ ਬੁਲਾਇਆ, ਜਿੱਥੇ ਉਸ ਦੀ ਭਾਬੀ ਵੀ ਮੌਦੂਦ ਸੀ। ਪਹਿਲਾਂ ਉਕਤ ਵਿਅਕਤੀ ਨਾਲ ਉਸ ਦੀ ਤਸਵੀਰ ਖਿੱਚੀ ਫਿਰ ਉਸ ਦੀ ਆੜ ਵਿਚ ਧਮਕੀ ਦੇ ਕੇ ਜਬਰਨ ਕੱਪੜੇ ਉਤਰਵਾ ਕੇ ਵੀਡੀਓ ਬਣਾ ਲਈ। ਵੀਡੀਓ ਡਿਲੀਟ ਕਰਨ ਲਈ ਉਸ ਨੇ ਹੱਥ ਜੋੜੇ ਪਰ ਦੋਸ਼ੀ ਨਹੀਂ ਮੰਨੇ ਅਤੇ ਬਲੈਕਮੇਲ ਕਰਨ ਲੱਗੇ। ਦੋਸ਼ੀਆਂ ਨੇ ਉਸ ਤੋਂ ਗਹਿਣ ਅਤੇ ਪੈਸੇ ਠੱਗ ਲਏ।
ਇਹ ਵੀ ਪੜ੍ਹੋ: ਜਲੰਧਰ ਦੀ ਇਸ ਬੀਬੀ ਨੇ ਵਿਦੇਸ਼ ’ਚ ਗੱਡੇ ਝੰਡੇ, ਕੈਨੇਡਾ ’ਚ ਮੰਤਰੀ ਬਣ ਕੇ ਚਮਕਾਇਆ ਪੰਜਾਬ ਦਾ ਨਾਂ
ਜਦੋਂ ਹੋਰ ਪੈਸੇ ਦੇਣ ਤੋਂ ਮਨ੍ਹਾ ਕੀਤਾ ਤਾਂ ਵੀਡੀਓ ਸੋਸ਼ਲ ਮੀਡੀਆ ’ਤੇ ਅਪਲੋਡ ਕਰਕੇ ਉਸ ਦੇ ਬੇਟੇ ਨੂੰ ਦੱਸ ਦਿੱਤਾ। ਬੀਬੀ ਨੇ ਦੱਸਿਆ ਕਿ ਬਦਨਾਮੀ ਦੇ ਡਰ ਤੋਂ ਉਹ ਖ਼ੁਦਕੁਸ਼ੀ ਕਰਨ ਲਈ ਜਾਣ ਲੱਗੀ ਤਾਂ ਉਸ ਦੇ ਬੇਟੇ ਨੇ ਆਪਣੇ ਪਿਤਾ ਨੂੰ ਦੱਸ ਦਿੱਤਾ। ਸਾਈਬਰ ਸੈੱਲ ਨੇ 2 ਮੋਬਾਇਲ ਨੰਬਰ ਟ੍ਰੇਸ ਕੀਤੇ, ਜੋ ਕੁਸੁਮ ਦੇ ਨਾਂ ’ਤੇ ਹਨ। ਪੁਲਸ ਬਾਕੀ ਦੋਸ਼ੀਆਂ ਨੂੰ ਜਾਂਚ ਦੇ ਦਾਇਰੇ ’ਚ ਲੈ ਕੇ ਅੱਗੇ ਦੀ ਕਾਰਵਾਈ ਕਰ ਰਹੀ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਸਮਰਾਲਾ 'ਚ ਬਿਜਲੀ ਸੰਕਟ ਮਗਰੋਂ 'ਕਿਸਾਨਾਂ' ਨੇ ਬਿਜਲੀ ਗਰਿੱਡ ਘੇਰ ਲਾਇਆ ਜਾਮ, ਦੇਖੋ ਮੌਕੇ ਦੀਆਂ ਤਸਵੀਰਾਂ
NEXT STORY