ਜਲੰਧਰ (ਜਤਿੰਦਰ)-ਵਿਆਨਾ ਕਾਂਡ ਸੰਘਰਸ਼ ਕਮੇਟੀ ਦੀ ਇਕ ਹੰਗਾਮੀ ਮੀਟਿੰਗ ਚੇਅਰਮੈਨ ਸਤਪਾਲ ਜੱਸੀ ਦੀ ਅਗਵਾਈ ਹੇਠ ਹੋਈ, ਜਿਸ 'ਚ ਸਮਾਜਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਸਾਰਿਆਂ ਨੇ ਸਰਬਸੰਮਤੀ ਨਾਲ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਵਿਆਨਾ ਕਾਂਡ ਦੌਰਾਨ ਹੋਏ ਝੂਠੇ ਪਰਚੇ ਪੰਜਾਬ ਸਰਕਾਰ ਜਲਦ ਰੱਦ ਕਰੇ ਅਤੇ ਇਨ੍ਹਾਂ ਪਰਚਿਆਂ 'ਚ ਨਾਮਜ਼ਦ ਬੇਕਸੂਰ ਲੋਕਾਂ ਨੂੰ ਤੰਗ-ਪ੍ਰੇਸ਼ਾਨ ਕਰਨਾ ਬੰਦ ਕਰੇ ਨਹੀਂ ਤਾਂ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਪੰਜਾਬ ਸਰਕਾਰ ਦਾ ਰਵਿਦਾਸੀਆ ਸਮਾਜ ਵੱਲੋਂ ਬਾਈਕਾਟ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸਾਬਕਾ ਸਰਪੰਚ ਖੁਸ਼ੀ ਰਾਮ ਨੂੰ ਪੁਲਸ ਨੇ ਵਿਆਨਾ ਕਾਂਡ ਦੇ ਇਕ ਮੁਕੱਦਮੇ 'ਚ ਗ੍ਰਿਫਤਾਰ ਕੀਤਾ ਹੈ, ਜਿਸ ਕਾਰਨ ਕਮੇਟੀ ਨੇ ਇਹ ਪ੍ਰਤੀਕਿਰਿਆ ਜ਼ਾਹਿਰ ਕੀਤੀ ਹੈ। ਇਸ ਮੌਕੇ ਰਾਜ ਕੁਮਾਰ ਫਿਲੌਰ ਪ੍ਰਧਾਨ, ਹੁਸਨ ਲਾਲ ਲਾਂਬੜਾ ਕੈਸ਼ੀਅਰ, ਕਮਲ ਭੈਰੋਂ ਮੀਡੀਆ ਇੰਚਾਰਜ, ਰਾਜੇਸ਼ ਕੁਮਾਰ ਜਨਰਲ ਸਕੱਤਰ, ਦਿਲਬਾਗ ਸਲ੍ਹੱਣ, ਯੱਸ਼ ਬਰਨਾ, ਰਾਮ ਸਿੰਘ, ਸਤੀਸ਼ ਸੁਮਨ, ਚੰਦਰੇਸ਼ ਕੌਲ, ਸਤਨਾਮ ਫੌਜੀ ਆਦਿ ਮੌਜੂਦ ਸਨ।
ਸ਼੍ਰੋਮਣੀ ਸਤਿਗੁਰੂ ਕਬੀਰ ਮੰਦਰ ਪ੍ਰਬੰਧਕ ਕਮੇਟੀ ਦੀ ਮੀਟਿੰਗ
NEXT STORY