ਜਲੰਧਰ (ਬੈਂਸ)- ਧੰਨ-ਧੰਨ ਬਾਬਾ ਭੂਪ ਸਿੰਘ ਯੂਥ ਸਪੋਰਟਸ ਕਲੱਬ (ਰਜਿ.), ਉਕਤ ਗੁਰਦੁਆਰਾ ਪ੍ਰਬੰਧਕ ਕਮੇਟੀ, ਸਰਬੱਤ ਨੌਜਵਾਨ ਸਭਾ, ਸਮੂਹ ਨਗਰ ਵਾਸੀਆਂ, ਗ੍ਰਾਮ ਪੰਚਾਇਤ ਚਕਰਾਲਾ ਤੇ ਐੱਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਬ੍ਰਹਮ ਗਿਆਨੀ ਬਾਬਾ ਭੂਪ ਸਿੰਘ ਦੇ ਪ੍ਰਕਾਸ਼ ਦਿਹਾੜੇ ਨੂੰ ਸਪਰਪਿਤ 27ਵਾਂ ਕਬੱਡੀ ਟੂਰਨਾਮੈਂਟ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਸ਼ੁਰੂ ਹੋ ਗਿਆ। ਉਦਘਾਟਨੀ ਮੈਚ ’ਚ 55 ਕਿਲੋ ਵਰਗ ਭਾਰ ’ਚ ਤਲਵੰਡੀ ਭੀਲਾਂ ਨੇ ਘੁਮਿਆਰਾ ਨੂੰ ਹਰਾਇਆ, ਦੂਸਰੇ ਮੁਕਾਬਲੇ ’ਚ ਕਾਲਾ ਸੰਘਿਆਂ ਨੇ ਸ਼ੱਕਰਪੁਰ ਨੂੰ ਹਰਾਇਆ ਤੇ 65 ਕਿਲੋ ਵਰਗ ਭਾਰ ਦੇ ਮੁਕਾਬਲੇ ’ਚ ਬਜਾਜਾ ਨੇ ਖਹਿਰਾ ਮਾਝਾ ਨੂੰ ਹਰਾਇਆ। ਉਕਤ ਟੀਮਾਂ ਨੂੰ ਆਸ਼ੀਰਵਾਦ ਪ੍ਰਧਾਨ ਅਜੀਤ ਸਿੰਘ ਚਕਰਾਲਾ ਨੇ ਦਿੱਤਾ।ਇਸ ਮੌਕੇ ਪ੍ਰਧਾਨ ਅਜੀਤ ਸਿੰਘ ਚਕਰਾਲਾ, ਸਰਪੰਚ ਰਜਿੰਦਰ ਕੁਮਾਰ ਸ਼ਰਮਾ, ਜਨਰਲ ਸਕੱਤਰ ਰਾਜਪਾਲ ਸਿੰਘ ਚਕਰਾਲਾ, ਜੋਗਿੰਦਰ ਸਿੰਘ, ਦਲਜੀਤ ਸਿੰਘ (ਦੋਵੇਂ ਮੀਤ ਪ੍ਰਧਾਨ), ਮਦਨ ਲਾਲ, ਗਿਆਨ ਸਿੰਘ, ਗੁਰਪ੍ਰੀਤ ਸਿੰਘ, ਹਰਵਿੰਦਰ ਸਿੰਘ, ਹਰਜਿੰਦਰ ਸਿੰਘ, ਲੰਬੜਦਾਰ ਗੁਰਜਪਾਲ ਸਿੰਘ, ਜਰਨੈਲ ਸਿੰਘ ਸੈਕਟਰੀ, ਜਗੀਰ ਸਿੰਘ, ਸਰਬਜੀਤ ਸਿੰਘ, ਪਰਮਜੀਤ ਸਿੰਘ, ਰਵਿੰਦਰ ਸਿੰਘ, ਦੀਪਕ ਕੁਮਾਰ ਤੇ ਹੋਰ ਹਾਜ਼ਰ ਸਨ।
12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਵਿਦਾਇਗੀ ਸਮਾਰੋਹ ਆਯੋਜਿਤ
NEXT STORY