ਜਲੰਧਰ (ਜ. ਬ.)- ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੋਸਾਇਟੀ (ਰਜਿ.) ਪੰਜਾਬ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 642ਵੇਂ ਪ੍ਰਕਾਸ਼ ਦਿਹਾੜੇ ਦੇ ਪਵਿੱਤਰ ਮੌਕੇ ਸੋਸਾਇਟੀ ਦੇ ਪ੍ਰਧਾਨ ਸੰਤ ਬਾਬਾ ਕੁਲਵੰਤ ਰਾਮ ਭਰੋਮਜਾਰਾ ਦੀ ਅਗਵਾਈ ਹੇਠ ਸੰਤ ਸਮਾਜ ਵੱਲੋਂ ਜੋਤੀ ਚੌਕ ਜਲੰਧਰ ਸ਼ਹਿਰ ਨੇੜੇ ਸੁੰਦਰ ਸਟੇਜ ਸਜਾ ਕੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਸ਼ੋਭਾ ਯਾਤਰਾ ’ਚ ਆਉਣ ਵਾਲੀਆਂ ਝਾਕੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸੰਤ ਸਮਾਜ ਵੱਲੋਂ ਸੰਗਤਾਂ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਦਰਸਾਏ ਹੋਏ ਮਾਰਗ ’ਤੇ ਚੱਲਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਲੱਖਾਂ ਦੀ ਗਿਣਤੀ ’ਚ ਆਈ ਸੰਗਤ ਨੇ ਸੰਤਾਂ ਦੇ ਦਰਸ਼ਨ ਕੀਤੇ। ਇਸ ਪਵਿੱਤਰ ਸ਼ੋਭਾ ਯਾਤਰਾ ਮੌਕੇ ਪ੍ਰਧਾਨ ਸੰਤ ਬਾਬਾ ਕੁਲਵੰਤ ਰਾਮ ਭਰੋਮਜਾਰਾ, ਸੰਤ ਨਿਰਮਲ ਸਿੰਘ ਅਵਾਦਾਨ ਜਨਰਲ ਸਕੱਤਰ, ਸੰਤ ਬੀਬੀ ਮੀਨਾ ਦੇਵੀ , ਸਟੇਜ ਸਕੱਤਰ, ਸੰਤ ਕਪੂਰ ਦਾਸ ਆਬਾਦਪੁਰਾ, ਕਮਲ ਬਾਬਾ ਬੂਟਾ ਮੰਡੀ, ਸੰਤ ਦਵਿੰਦਰ ਸਿੰਘ, ਗਿਆਨੀ ਨਾਜਰ ਸਿੰਘ, ਮਨਜਿੰਦਰ ਸਿੰਘ ਬਸਰਾ, ਰਕੇਸ਼ ਕੁਮਾਰ, ਸਤੀਸ਼ ਕੁਮਾਰ ਜੱਸੀ, ਰਕੇਸ਼ ਮੋਹਨ, ਰਮਨ ਅਤੇ ਹੋਰ ਸੰਤ ਸਮਾਜ ਅਤੇ ਸੰਗਤਾਂ ਹਾਜ਼ਰ ਸਨ।
ਮਲਟੀ ਸਕਿੱਲ ਡਿਵੈੱਲਪਮੈਂਟ ਸੈਂਟਰ ’ਚ ਕਲਾ ਉਤਸਵ
NEXT STORY