ਜਲੰਧਰ (ਸੂਰੀ)-ਬੀਤੇ ਦਿਨੀਂ ਜੰਮੂ ਕਸ਼ਮੀਰ ਦੇ ਪੁਲਵਾਮਾ ਸ਼ਹਿਰ ਨੇਡ਼ੇ ਸੀ. ਆਰ. ਪੀ. ਐੱਫ. ਦੇ ਕਾਫਲੇ ’ਤੇ ਹੋਏ ਅੱਤਵਾਦੀ ਹਮਲੇ ਵਿਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਅਤੇ ਪਾਕਿਸਤਾਨ ਦਾ ਪੁਤਲਾ ਫੂਕਣ ਲਈ ਭਾਰਤੀਆ ਬੌਧ ਸੰਘ ਪੰਜਾਬ ਵਲੋਂ ਭੋਗਪੁਰ ਵਿਚ ਇਕ ਕੈਂਡਲ ਮਾਰਚ ਦਾ ਆਯੋਜਨ ਕੀਤਾ ਗਿਆ। ਭੋਗਪੁਰ ਸ਼ਹਿਰ ਦੇ ਵਾਰਡ ਨੰ. 4 ਵਿਚ ਸਥਿਤ ਭਗਵਾਨ ਵਾਲਮੀਕਿ ਮੰਦਰ ’ਚ ਬੌਧ ਸੰਘ ਸਮਰਥਕਾਂ ਦਾ ਇਕੱਠ ਹੋਇਆ। ਬੌਧ ਸੰਘ ਵਲੋਂ ਪੰਜਾਬ ਪ੍ਰਧਾਨ ਸਰਬਜੀਤ ਸੱਭਰਵਾਲ (ਕ੍ਰਿਸ਼ਚੀਅਨ ਸੈੱਲ) ਦੀ ਅਗਵਾਈ ਵਿਚ ਇਕ ਰੋਸ ਮਾਰਚ ਸ਼ੁਰੂ ਕੀਤਾ ਗਿਆ। ਇਹ ਰੋਸ ਮਾਰਚ ਭੋਗਪੁਰ ਦੇ ਵੱਖ-ਵੱਖ ਬਾਜ਼ਾਰਾਂ ਵਿਚੋਂ ਹੁੰਦਾ ਹੋਇਆ ਅੰਤ ਵਿਚ ਕੌਮੀ ਸ਼ਾਹ ਮਾਰਗ ’ਤੇ ਸਥਿਤ ਆਦਮਪੁਰ ਟੀ ਪੁਆਇੰਟ ਚੌਕ ਵਿਚ ਪੁੱਜਾ। ਰੋਸ ਮਾਰਚ ’ਚ ਸ਼ਾਮਲ ਸ਼ਹਿਰ ਵਾਸੀਆਂ ਨੇ ਮੋਮਬੱਤੀਆਂ ਜਗਾ ਕੇ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ। ਸੰਘ ਦੇ ਵਰਕਰਾਂ ਨੇ ਮੰਗ ਕੀਤੀ ਕਿ ਸਰਕਾਰ ਸ਼ਹੀਦਾਂ ਦੇ ਪਰਿਵਾਰਾਂ ਨੂੰ ਬਣਦੀ ਸਹਾਇਤਾ ਦੇਵੇ ਅਤੇ ਪਾਕਿਸਤਾਨ ਨੂੰ ਕਿਸੇ ਵੀ ਹਾਲਤ ਵਿਚ ਬਖ਼ਸ਼ਿਆ ਨਾ ਜਾਵੇ। ਇਸ ਮੌਕੇ ਮਾਰਚ ਵਿਚ ਸ਼ਾਮਲ ਲੋਕਾਂ ਨੇ ਪਾਕਿਸਤਾਨ ਵਿਰੁੱਧ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪੰਜਾਬ ਪ੍ਰਧਾਨ ਸਰਬਜੀਤ ਸੱਭਰਵਾਲ ਕ੍ਰਿਸ਼ਚੀਅਨ ਸੈੱਲ, ਮੀਤ ਪ੍ਰਧਾਨ ਮੁਸ਼ਤਾਕ ਮਸੀਹ, ਰਾਕੇਸ਼ ਕੁਮਾਰ, ਲਖਵਿੰਦਰ ਸਿੰਘ, ਕਸ਼ਮੀਰ ਸਿੰਘ, ਭਗਵਾਨ ਸਿੰਘ, ਜਸਵੀਰ ਕੌਰ, ਗੁਰਮੀਤ ਕੌਰ, ਇੰਦਰਜੀਤ ਕੌਰ, ਨੀਲਮ, ਸੋਨੀਆ, ਸੀਮਾ, ਖੁਸ਼ੀ, ਮਰੀਅਮ, ਛਿੰਦਰ, ਪ੍ਰਵੀਨ, ਕੋਮਲ, ਮਾਨਸੀ, ਕੁਲਦੀਪ, ਮੈਰਸੀ, ਬੈਨਹਿਲ, ਗ੍ਰੇਸ, ਅਮਰ ਕੌਰ, ਪ੍ਰੀਤੀ, ਸੰਨੀ ਅਤੇ ਸ਼ਰਨਜੀਤ ਆਦਿ ਹਾਜ਼ਰ ਸਨ।
ਬੱਚੇ ਦੀ ਵਾਹਨ ਨਾਲ ਟਕਰਾਉਣ ਕਾਰਨ ਮੌਤ
NEXT STORY