ਜਲੰਧਰ (ਕਮਲੇਸ਼)—ਬੋਰਡ ਪ੍ਰੀਖਿਆਵਾਂ ਆਰੰਭ ਹੋ ਚੁੱਕੀਆਂ ਹਨ, ਇਸ ਨੂੰ ਵੇਖਦਿਆਂ ਪੁਲਸ ਦੀ ਲਾਊਡ ਸਪੀਕਰ ’ਤੇ ਆਵਾਜ਼ ਪ੍ਰਦੂਸ਼ਣ ਫੈਲਾਉਣ ਵਾਲਿਆਂ ’ਤੇ ਤਿੱਖੀ ਨਜ਼ਰ ਰਹੇਗੀ ਤਾਂ ਜੋ ਵਿਦਿਆਰਥੀਆਂ ਨੂੰ ਬੋਰਡ ਪ੍ਰੀਖਿਆ ਦੀ ਤਿਆਰੀ ਕਰਨ ਵਿਚ ਮੁਸ਼ਕਲ ਨਾ ਆਵੇ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਵਿਚ ਵੀ ਇਹ ਮੁੱਦਾ ਉਠਾਇਆ ਸੀ ਕਿ ਬੋਰਡ ਪ੍ਰੀਖਿਆ ਨੂੰ ਵੇਖਦਿਆਂ ਆਵਾਜ਼ ਪ੍ਰਦੂਸ਼ਣ ਨੂੰ ਸਰਕਾਰ ਗੰਭੀਰਤਾ ਨਾਲ ਲਵੇਗੀ ਅਤੇ ਸਾਰੇ ਜ਼ਿਲਿਆਂ ਵਿਚ ਇਸ ਦੀ ਪਾਲਣਾ ਲਈ ਸਰਕੂਲਰ ਵੀ ਜਾਰੀ ਕਰੇਗੀ। ਜ਼ਿਕਰਯੋਗ ਹੈ ਕਿ ਪ੍ਰੀਖਿਆ ਦੇ ਸਮੇਂ ਵਿਦਿਆਰਥੀ ਦਿਨ-ਰਾਤ ਤਿਆਰੀ ਕਰਦੇ ਹਨ। ਅਜਿਹੇ ਸਮੇਂ ਵਿਚ ਧਾਰਮਕ ਸਥਾਨਾਂ ਅਤੇ ਵਿਆਹ ਸਮਾਰੋਹ ਵਿਚ ਚੱਲ ਰਹੇ ਡੀ. ਜੇ. ਵਿਦਿਆਰਥੀਆਂ ਦੀ ਪ੍ਰੀਖਿਆ ਦੀ ਤਿਆਰੀ ਵਿਚ ਰੋੜਾ ਬਣਦੇ ਹਨ। ਇਸ ਸਥਿਤੀ ਨਾਲ ਨਜਿੱਠਣ ਲਈ ਸਰਕਾਰ ਨੇ ਉਲੰਘਣਾ ਕਰਨ ਵਾਲਿਆਂ ਨਾਲ ਸਖ਼ਤੀ ਵਰਤਣ ਦਾ ਫੈਸਲਾ ਕੀਤਾ ਹੈ।ਆਵਾਜ਼ ਪ੍ਰਦੂਸ਼ਣ ਐਕਟ ਤਹਿਤ ਹੋਵੇਗੀ ਕਾਰਵਾਈਜੇਕਰ ਕੋਈ ਪ੍ਰਸ਼ਾਸਨ ਦੇ ਨਿਰਦੇਸ਼ਾਂ ਦੇ ਬਾਵਜੂਦ ਲਾਊਡ ਸਪੀਕਰਾਂ ਨੂੰ ਉੱਚੀ ਆਵਾਜ਼ ਵਿਚ ਵਰਤਦਾ ਹੈ ਤਾਂ ਉਸ ਦੇ ਖਿਲਾਫ ਆਵਾਜ਼ ਪ੍ਰਦੂਸ਼ਣ ਐਕਟ ਰੂਲ 2000 ਅਤੇ ਪੰਜਾਬ ਇੰਸਟਰੂਮੈਂਟ ਐਕਟ 1956 ਦੇ ਤਹਿਤ ਕਾਰਵਾਈ ਹੋਵੇਗੀ। ਐੱਸ. ਜੀ. ਪੀ. ਸੀ. ਵੀ ਬੋਰਡ ਪ੍ਰੀਖਿਆਵਾਂ ਨੂੰ ਵੇਖਦਿਆਂ ਗੁਰਦੁਆਰਿਆਂ ਨੂੰ ਸਰਕੂਲਰ ਜਾਰੀ ਕਰ ਚੁੱਕੀ ਹੈ, ਜਿਸ ਵਿਚ ਲਾਊਡ ਸਪੀਕਰਾਂ ਦੀ ਆਵਾਜ਼ ਨੂੰ ਘੱਟ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਪੁਲਸ ਨੂੰ ਕਰੋ ਸ਼ਿਕਾਇਤ : ਡੀ. ਸੀ. ਪੀ. ਪਰਮਬੀਰ ਪਰਮਾਰਡੀ. ਸੀ. ਪੀ. ਪਰਮਬੀਰ ਸਿੰਘ ਪਰਮਾਰ ਨੇ ਕਿਹਾ ਕਿ ਪ੍ਰੀਖਿਆ ਦੀ ਤਿਆਰੀ ਕਰ ਰਹੇ ਕਿਸੇ ਵਿਦਿਆਰਥੀ ਨੂੰ ਜੇਕਰ ਘਰ ਦੇ ਨੇੜੇ-ਤੇੜੇ ਲੱਗੇ ਲਾਊਡ ਸਪੀਕਰ ਨਾਲ ਕੋਈ ਪ੍ਰੇਸ਼ਾਨੀ ਹੁੰਦੀ ਹੈ ਤਾਂ ਉਹ ਪੁਲਸ ਨੂੰ ਇਸ ਦੀ ਸ਼ਿਕਾਇਤ ਕਰ ਸਕਦਾ ਹੈ। ਪੁਲਸ ਤੁਰੰਤ ਐਕਸ਼ਨ ਲਵੇਗੀ। ਉਨ੍ਹਾਂ ਕਿਹਾ ਕਿ ਸਬੰਧਤ ਥਾਣਿਆਂ ਦੇ ਸਾਰੇ ਐੱਸ. ਐੱਚ. ਓਜ਼ ਨੂੰ ਆਵਾਜ਼ ਪ੍ਰਦੂਸ਼ਣ ਨੂੰ ਰੋਕਣ ਲਈ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਅਤੇ ਧਾਰਮਕ ਸਥਾਨਾਂ, ਰਿਜ਼ਾਰਟ ਅਤੇ ਡੀ. ਜੇ. ਸੰਚਾਲਕਾਂ ਨੂੰ ਇਹ ਸੂਚਿਤ ਕਰ ਦਿੱਤਾ ਗਿਆ ਹੈ ਕਿ ਤੈਅ ਡੈਸੀਬਲ ਤੋਂ ਜ਼ਿਆਦਾ ਆਵਾਜ਼ ਨਾ ਵਧਾਈ ਜਾਵੇ।
ਯੂਥ ਕਾਂਗਰਸ ਹਾਈਕਮਾਨ ਨੇ ਪਰਮਜੀਤ ਬੱਲ ’ਤੇ ਕੀਤੀ ਅਨੁਸ਼ਾਸਨਿਕ ਕਾਰਵਾਈ
NEXT STORY