ਇੰਟਰਨੈਸ਼ਨਲ ਡੈਸਕ- ਮਿਡਲ ਈਸਟ 'ਚ ਜੰਗ ਕਾਰਨ ਪੈਦਾ ਹੋਏ ਤਣਾਅ ਨੇ ਪੂਰੀ ਦੁਨੀਆ ਨੂੰ ਆਪਣੀ ਚਪੇਟ 'ਚ ਲਿਆ ਹੋਇਆ ਹੈ। 40 ਦਿਨਾਂ ਤੱਕ ਚੱਲੀ ਲੰਬੀ ਜੰਗ ਮਗਰੋਂ ਹੁਣ ਜਦੋਂ ਇਲਾਕੇ 'ਚ ਕੁਝ ਹੱਦ ਤੱਕ ਸ਼ਾਂਤੀ ਹੈ ਤਾਂ ਇਸੇ ਦੌਰਾਨ ਜੰਗ ਦੀ ਅਗਲੀ ਰਣਨੀਤੀ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਵਿਚਾਲੇ ਫ਼ੋਨ 'ਤੇ ਕਰੀਬ 1 ਘੰਟੇ ਤੱਕ ਕਾਫ਼ੀ ਤਿੱਖੀ ਗੱਲਬਾਤ ਹੋਈ ਹੈ। ਅਮਰੀਕੀ ਮੀਡੀਆ ਰਿਪੋਰਟਾਂ ਮੁਤਾਬਕ, ਅਮਰੀਕਾ ਵੱਲੋਂ ਦੁਬਾਰਾ ਫ਼ੌਜੀ ਹਮਲਾ ਕਰਨ ਦੀ ਬਜਾਏ ਸ਼ਾਂਤੀ ਸਮਝੌਤੇ ਨੂੰ ਪਹਿਲ ਦੇਣ ਕਾਰਨ ਨੇਤਨਯਾਹੂ ਕਾਫ਼ੀ ਖ਼ਫਾ ਹਨ।
ਇਜ਼ਰਾਈਲ ਜਿੱਥੇ ਇਰਾਨ ਦੀ ਫ਼ੌਜੀ ਤਾਕਤ ਅਤੇ ਬੁਨਿਆਦੀ ਢਾਂਚੇ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਲਈ ਦੁਬਾਰਾ ਹਮਲੇ ਸ਼ੁਰੂ ਕਰਨ ਦੇ ਪੱਖ ਵਿੱਚ ਹੈ, ਉੱਥੇ ਹੀ ਟਰੰਪ ਪ੍ਰਸ਼ਾਸਨ ਫਿਲਹਾਲ ਕਤਰ ਅਤੇ ਪਾਕਿਸਤਾਨ ਵਰਗੇ ਦੇਸ਼ਾਂ ਦੀ ਵਿਚੋਲਗੀ 'ਚ ਤਿਆਰ ਕੀਤੇ ਗਏ ਸ਼ਾਂਤੀ ਸਮਝੌਤੇ ਰਾਹੀਂ ਗੱਲਬਾਤ ਨੂੰ ਇੱਕ ਮੌਕਾ ਦੇਣਾ ਚਾਹੁੰਦਾ ਹੈ। ਟਰੰਪ ਨੇ ਐਤਵਾਰ ਨੂੰ ਇਰਾਨ 'ਤੇ ਹੋਣ ਵਾਲੇ ਹਮਲੇ ਦੀ ਯੋਜਨਾ ਨੂੰ ਵੀ ਫਿਲਹਾਲ ਟਾਲ ਦਿੱਤਾ ਸੀ।
ਇਹ ਵੀ ਪੜ੍ਹੋ- ਹੁਣ ਟਰੰਪ ਨੂੰ ਖ਼ਤਮ ਕਰਨੀ ਪਵੇਗੀ ਜੰਗ ! ਸੰਸਦ 'ਚ ਮਤਾ ਹੋਇਆ ਪਾਸ
ਟਰੰਪ ਨੇ ਕਿਹਾ ਕਿ ਅਮਰੀਕਾ ਅਤੇ ਇਰਾਨ ਇਸ ਸਮੇਂ ਸਮਝੌਤੇ ਅਤੇ ਜੰਗ ਦੇ ਵਿਚਕਾਰਲੇ ਮੋੜ 'ਤੇ ਖੜ੍ਹੇ ਹਨ ਅਤੇ ਜੇਕਰ ਸਹੀ ਜਵਾਬ ਨਾ ਮਿਲਿਆ ਤਾਂ ਹਾਲਾਤ ਬਹੁਤ ਤੇਜ਼ੀ ਨਾਲ ਬਦਲ ਸਕਦੇ ਹਨ। ਦੂਜੇ ਪਾਸੇ, ਇਰਾਨ ਨੇ ਪੁਸ਼ਟੀ ਕੀਤੀ ਹੈ ਕਿ ਉਹ ਪਾਕਿਸਤਾਨ ਦੇ ਗ੍ਰਹਿ ਮੰਤਰੀ ਦੀ ਮੌਜੂਦਗੀ ਵਿੱਚ ਇਸ ਪ੍ਰਸਤਾਵ ਦੀ ਸਮੀਖਿਆ ਕਰ ਰਿਹਾ ਹੈ। ਇਸ ਸੰਭਾਵੀ ਸਮਝੌਤੇ ਦਾ ਮਕਸਦ ਜੰਗ ਨੂੰ ਰਸਮੀ ਤੌਰ 'ਤੇ ਖ਼ਤਮ ਕਰ ਕੇ ਇਰਾਨ ਦੇ ਪਰਮਾਣੂ ਪ੍ਰੋਗਰਾਮ ਵਰਗੇ ਮੁੱਦਿਆਂ 'ਤੇ 30 ਦਿਨਾਂ ਦੀ ਗੱਲਬਾਤ ਸ਼ੁਰੂ ਕਰਨਾ ਹੈ।
ਇਹ ਵੀ ਪੜ੍ਹੋ- ਹੁਣ ਵਿਆਹ ਕਰਾ ਕੇ ਕੈਨੇਡਾ ਜਾਣ ਵਾਲੇ ਜੋੜੇ ਹੋ ਜਾਣ ਸਾਵਧਾਨ ! ਲੱਗ ਸਕਦੈ 5 ਸਾਲ ਤੱਕ ਦਾ ਬੈਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮਾਂਟਰੀਅਲ ਵਿਕਟੁਆਰ ਨੇ ਜਿੱਤਿਆ ਪੀਡਬਲਯੂਐਚਐਲ ਦਾ ਖਿਤਾਬ
NEXT STORY