ਜਲੰਧਰ (ਚੋਪੜਾ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਅਗਵਾਈ ਵਿਚ ਕਾਂਗਰਸ ਸਰਕਾਰ ਦੀਆਂ ਨੀਤੀਆਂ ਦੇ ਦਮ ’ਤੇ ਅਗਲੀਆਂ ਲੋਕ ਸਭਾ ਚੋਣਾਂ ਵਿਚ ਸੂਬੇ ਦੀਆਂ ਸਾਰੀਆਂ 13 ਸੀਟਾਂ ’ਤੇ ਝੰਡਾ ਲਹਿਰਾਵਾਂਗੇ। ਉਕਤ ਸ਼ਬਦ ਪੰਜਾਬ ਸੂਬਾ ਕਾਂਗਰਸ ਦੇ ਸਕੱਤਰ ਬੌਬੀ ਸਹਿਗਲ ਨੇ ਕਹੇ। ਬੌਬੀ ਸਹਿਗਲ ਨੇ ਕਿਹਾ ਕਿ ਸਿਰਫ 2 ਸਾਲ ਦੇ ਸ਼ਾਸਨਕਾਲ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਉਹ ਕੰਮ ਕਰ ਕੇ ਦਿਖਾਏ ਜੋ ਸਾਬਕਾ ਅਕਾਲੀ-ਭਾਜਪਾ ਗੱਠਜੋੜ ਸਰਕਾਰ 10 ਸਾਲਾਂ ਵਿਚ ਨਹੀਂ ਕਰ ਸਕੀ। ਬਾਦਲ ਸਰਕਾਰ ਨੇ ਸੂਬੇ ਦਾ ਵਿਕਾਸ ਨਹੀਂ, ਸਗੋਂ ਸਰਕਾਰੀ ਖਜ਼ਾਨੇ ਨੂੰ ਸੰਗਤ ਦਰਸ਼ਨਾਂ ’ਤੇ ਲੁਟਾਇਆ, ਡਰੱਗ, ਕੇਬਲ, ਲੈਂਡ ਤੇ ਸੈਂਡ, ਟ੍ਰਾਂਸਪੋਰਟ ਤੇ ਸ਼ਰਾਬ ਮਾਫੀਆ ਨੂੰ ਪ੍ਰਫੁੱਲਿਤ ਕਰਕੇ ਜਨਤਾ ਦੀ ਲੁੱਟ-ਖਸੁੱਟ ਕੀਤੀ। ਬੌਬੀ ਸਹਿਗਲ ਨੇ ਕਿਹਾ ਕਿ ਕੈ. ਅਮਰਿੰਦਰ ਨੇ ਸੱਤਾ ’ਤੇ ਕਾਬਿਜ ਹੁੰਦੇ ਹੀ ਸੂਬੇ ਦੇ ਖਾਲੀ ਹੋਏ ਖਜ਼ਾਨੇ ਨੂੰ ਭਰਦੇ ਹੋਏ ਪੰਜਾਬ ਨੂੰ ਮੁੜ ਸਟੈਂਡ ਕੀਤਾ। ਕਿਸਾਨਾਂ ਦੇ ਕਰਜ਼ੇ ਮੁਆਫ ਕੀਤੇ, ਦਲਿਤਾਂ ਦੇ ਕਰਜ਼ੇ ਮੁਆਫ ਕੀਤੇ, ਪੈਂਸ਼ਨ ਨੂੰ ਵਧਾ ਕੇ ਗਰੀਬ ਜਨਤਾ ਨੂੰ ਰਾਹਤ ਦਿੱਤੀ। ਇੰਡਸਟਰੀ ਨੂੰ ਸਸਤੀਆਂ ਦਰਾਂ ’ਤੇ ਬਿਜਲੀ ਮੁਹੱਈਆ ਕਰਵਾਈ, ਟੈਕਸ ਘੱਟ ਕਰ ਕੇ ਪੈਟਰੋਲ ਨੂੰ 5 ਰੁਪਏ ਤੱਕ ਸਸਤਾ ਕੀਤਾ। ਉਨ੍ਹਾਂ ਨੇ ਕਿਹਾ ਕਿ ਲੋਕ ਕਾਂਗਰਸ ਸਰਕਾਰ ਨੂੰ ਖਾਸਾ ਪਸੰਦ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਾਰੀਆਂ ਸੀਟਾਂ ’ਤੇ ਝੰਡੇ ਲਹਿਰਾ ਕੇ ਰਾਹੁਲ ਗਾਂਧੀ ਲਈ ਪ੍ਰਧਾਨ ਮੰਤਰੀ ਬਣਨ ਦਾ ਰਾਹ ਪੱਧਰਾ ਕਰੇਗੀ।
ਹੋਲੇ-ਮਹੱਲੇ ਸਬੰਧੀ ਨਿਰਮਲ ਭੇਖ ਦੀ ਮੀਟਿੰਗ ਹੋਈ
NEXT STORY