ਜਲੰਧਰ (ਮਹੇਸ਼)—ਡੇਰਾ ਗੁਰਦੁਆਰਾ ਸੰਤ ਸਾਗਰ ਚਾਹ ਵਾਲਾ ਜੌਹਲ ਵਿਖੇ ਪ੍ਰਾਚੀਨ ਨਿਰਮਲ ਮਹਾਮੰਡਲ ਦੀ ਵਿਸ਼ੇਸ਼ ਇਕੱਤਰਤਾ ਸੰਤ ਤੇਜਾ ਸਿੰਘ ਜੀ ਗੁਰੂਸਰ ਖੁੱਡੇ ਵਾਲਿਆਂ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ-ਮਹੱਲੇ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਸਬੰਧੀ ਵਿਚਾਰ-ਵਟਾਂਦਰੇ ਉਪਰੰਤ ਅਨੇਕਾਂ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ। ਜਿਸ ਅਨੁਸਾਰ 19 ਮਾਰਚ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਿਰਮਲ ਭੇਖ ਵਲੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ, ਜੋ ਡੁਮੇਲੀ ਵਾਲੇ ਮਹਾਪੁਰਸ਼ਾਂ ਦੇ ਸਥਾਨ ਸ੍ਰੀ ਅਨੰਦਪੁਰ ਸਾਹਿਬ ਤੋਂ ਆਰੰਭ ਹੋ ਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸਮਾਪਤ ਹੋਵੇਗਾ। ਉਪਰੰਤ ਪਾਲਕੀ ਵਾਲੇ ਮਹਾਪੁਰਸ਼ਾਂ ਦੇ ਸਥਾਨ ’ਤੇ ਪਹਿਲਾਂ ਦੀ ਤਰ੍ਹਾਂ ਗੁਰਮਤਿ ਦੀਵਾਨ ਸਜਣਗੇ। ਸੰਤ ਗੁਰਬਚਨ ਸਿੰਘ ਜੀ ਪਠਲਾਵੇ ਵਾਲੇ ਮੁਖੀਆ ਮਹੰਤ ਅਤੇ ਸੰਤ ਦਿਲਾਵਰ ਸਿੰਘ ਬ੍ਰਹਮ ਜੀ ਜੱਬੜ ਵਾਲਿਆਂ ਨੂੰ ਉਨ੍ਹਾਂ ਦੀਆਂ ਬੇਮਿਸਾਲ ਸੇਵਾਵਾਂ ਲਈ ਨਿਰਮਲ ਭੇਖ ਵਲੋਂ ਸਨਮਾਨਤ ਕੀਤਾ ਜਾਵੇਗਾ। ਇਸ ਸਮੇਂ ਸੰਤ ਗੁਰਬਚਨ ਸਿੰਘ ਪਠਲਾਵੇ ਵਾਲੇ, ਸੰਤ ਨਰਿੰਦਰ ਜੀਤ ਸਿੰਘ ਪੰਡੋਰੀ, ਮੇਜਰ ਸੰਤ ਹਰਕ੍ਰਿਸ਼ਨ ਸਿੰਘ ਠੱਕਰਵਾਲ, ਸੰਤ ਦਿਲਾਵਰ ਸਿੰਘ, ਸੰਤ ਗੁਰਬਚਨ ਸਿੰਘ ਬੱਡੋਂ, ਸੰਤ ਜਸਪਾਲ ਸਿੰਘ ਜੌਹਲਾਂ, ਸੰਤ ਪ੍ਰੀਤਮ ਸਿੰਘ ਡੁਮੇਲੀ, ਸੰਤ ਗੁਰਚਰਨ ਸਿੰਘ ਪੰਡਵਾ, ਸੰਤ ਤਰਸੇਮ ਸਿੰਘ ਆਦਮਪੁਰ, ਸੰਤ ਪਾਲ ਸਿੰਘ ਲੋਹੀਆ, ਸੰਤ ਲਛਮਣ ਸਿੰਘ, ਸੰਤ ਗੁਰਨਾਮ ਸਿੰਘ ਛੱਲੀ, ਸੰਤ ਰਣਜੀਤ ਸਿੰਘ, ਸੰਤ ਬਲਬੀਰ ਸਿੰਘ ਹਰਿਆਣਾ, ਸੰਤ ਹਰਮਨ ਸਿੰਘ ਸਿੰਗੜੀਵਾਲ, ਸੰਤ ਸੁਖਵੰਤ ਸਿੰਘ ਨਾਹਲਾਂ, ਸੰਤ ਬਲਬੀਰ ਸਿੰਘ ਖੇੜਾ, ਸੰਤ ਸੁਰਿੰਦਰ ਸਿੰਘ ਕੰਦੋਲਾ, ਸੰਤ ਮੱਖਣ ਸਿੰਘ ਟੂਟੋਮਜਾਰਾ, ਸੰਤ ਭੁਪਿੰਦਰ ਸਿੰਘ ਅੰਮ੍ਰਿਤਸਰ ਸਾਹਿਬ ਸੰਤ ਜਗੀਰ ਸਿੰਘ, ਸੰਤ ਭਜਨ ਸਿੰਘ ਆਦਿ ਸ਼ਾਮਲ ਹਨ। ਡੇਰਾ ਸੰਤ ਸਾਗਰ ਜੌਹਲ ਦੇ ਮੌਜੂਦਾ ਮੁਖੀ ਸੰਤ ਬਾਬਾ ਹਰਜਿੰਦਰ ਸਿੰਘ ਚਾਹ ਵਾਲਿਆਂ ਨੇ ਆਏ ਹੋਏ ਮਹਾਪੁਰਸ਼ਾਂ ਅਤੇ ਸੰਗਤ ਦਾ ਧੰਨਵਾਦ ਕੀਤਾ।
ਈਮਾਨਦਾਰੀ ਤੇ ਯੋਗਤਾ ਨਾਲ ਮੰਜ਼ਿਲ ਜ਼ਰੂਰ ਪ੍ਰਾਪਤ ਹੋਵੇਗੀ : ਟੀ. ਐੱਸ. ਸੋਹਲ
NEXT STORY