ਜਲੰਧਰ (ਸਾਹਨੀ)-ਲੋਕ ਸਭਾ ਦੇ ਸਾਬਕਾ ਡਿਪਟੀ ਸਪੀਕਰ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਵਰਗੇ ਅਹਿਮ ਅਹੁਦਿਆਂ ’ਤੇ ਸੇਵਾਵਾਂ ਨਿਭਾ ਚੁੱਕੇ ਅਤੇ ਜਲੰਧਰ ਲੋਕ ਸਭਾ ਸੀਟ ਤੋਂ ਅਕਾਲੀ ਦਲ ਭਾਜਪਾ ਦੇ ਸੰਭਾਵੀ ਉਮੀਦਵਾਰ ਵਜੋਂ ਵੇਖੇ ਜਾਦੇਂ ਚਰਨਜੀਤ ਸਿੰਘ ਅਟਵਾਲ ਨੇ ਅੱਜ ਸਥਾਨਕ ਵਿਸ਼ਵਕਰਮਾ ਭਵਨ ਵਿਖੇ ਸ਼੍ਰੋਅਦ ਸ਼ਹਿਰੀ ਵਲੋਂ ਉਲੀਕੀ ਗਈ ਵਿਸ਼ੇਸ਼ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਦੋਆਬਾ ਉਨ੍ਹਾਂ ਦਾ ਕਰਮ ਖੇਤਰ ਹੈ ਅਤੇ ਪਾਰਟੀ ਵਲੋਂ ਉਨ੍ਹਾਂ ਨੂੰ 62 ਸਾਲ ਲੰਣੇ ਰਾਜਨੀਤਕ ਜੀਵਨ ਵਿਚ ਜੋ ਵੀ ਸੇਵਾਵਾਂ ਦਿੱਤੀਆਂ ਹਨ, ਉਨ੍ਹਾਂ ਨੂੰ ਪੂਰੀ ਈਮਾਨਦਾਰੀ ਅਤੇ ਲੋਕ ਸੇਵਾ ਵਿਚ ਸਮਰਪਤ ਹੋ ਕੇ ਨਿਭਾਈ ਹੈ ਅਤੇ ਅਗਾਂਹ ਵੀ ਲੋਕ ਮੌਕਾ ਦੇਣਗੇ ਤਾਂ ਉਹ ਆਪਣੀ ਸੇਵਾਵਾਂ ਲੋਕਾਂ ਵਿਚ ਵਿਚਰ ਕੇ ਨਿਭਾਉਣਗੇ। ਇਸ ਤੋਂ ਪਹਿਲਾਂ ਕਰਤਾਰਪੁਰ ਪੁੱਜਣ ’ਤੇ ਕੌਂਸਲਰ ਸੇਵਾ ਸਿੰਘ, ਕੌਂਸਲਰ ਮਨਜੀਤ ਸਿੰਘ, ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ ਨਰੇਸ਼ ਅਗਰਵਾਲ, ਯੂਥ ਆਗੂ ਗੁਰਦੇਵ ਸਿੰਘ ਮਾਹਲ, ਭਾਜਪਾ ਦੇ ਜ਼ਿਲਾ ਪ੍ਰਧਾਨ ਅਮਰਜੀਤ ਸਿੰਘ ਅਮਰੀ, ਸੂਦਰਸ਼ਨ ਉਹਰੀ, ਕੌਂਸਲਰ ਪ੍ਰਦੀਪ ਅਗਰਵਾਲ, ਕੌਂਸਲਰ ਜਸਵਿੰਦਰ ਨਿਕੂ, ਕੌਂਸਲਰ ਸਤਪਾਲ ਸੱਤੀ, ਕੌਂਸਲਰ ਪਤੀ ਡਿੰਪਲ ਕਪੂਰ, ਬਾਲ ਕ੍ਰਿਸ਼ਨ, ਗੁਰਬਚਨ ਸਿੰਘ ਲਾਲੀ, ਕੁਲਵਿੰਦਰ ਸਿੰਘ ਲੂਡੀ, ਸ਼ੈਲੀ ਮਹਾਜਨ, ਅਮਨਦੀਪ ਸਿੰਘ, ਵਿਪਨ ਥਾਪਰ, ਚੌਧਰੀ ਤਿਲਕ ਰਾਜ, ਗੁਰਮੀਤ ਕੌਰ ਸਾਹਨੀ, ਧੀਰਜ ਸਕਸੈਨਾ, ਗੁਰਦੀਪ ਸਿੰਘ, ਜਗਜੀਤ ਸਿੰਘ ਭੱਟੀ ਤੇ ਪ੍ਰਵੀਨ ਭੱਲਾ ਆਦ ਸ਼ਾਮਲ ਸਨ।
ਕੈ. ਅਮਰਿੰਦਰ ਸਿੰਘ ਦੀਆਂ ਨੀਤੀਆਂ ਦੇ ਦਮ ’ਤੇ 13 ਲੋਕ ਸਭਾ ਸੀਟਾਂ ’ਤੇ ਲਹਿਰਾਵਾਂਗੇ ਝੰਡਾ : ਬੌਬੀ ਸਹਿਗਲ
NEXT STORY