ਜਲੰਧਰ (ਬੀ.ਐੱਨ. 211/3)- ਏਸ਼ੀਆ ਦਾ ਤੇਜ਼ੀ ਨਾਲ ਵੱਧਦਾ ਹੋਇਆ ਬਿਊਟੀ ਸਕੂਲ ਇੰਟਰਨੈਸ਼ਨਲ ਕੋਸਮੇਟੋਲਾਜੀ ਸਕੂਲ ਦੀ ਵਾਈਸ ਪ੍ਰੈਜ਼ੀਡੈਂਟ ਮਿਸ ਪ੍ਰਿੰਯਕਾ ਸਹਿਦੇਵ ਨੇ ਦੱਸਿਆ ਕਿ ਉਨ੍ਹਾਂ ਨੇ ਇੰਟਰਨੈਸ਼ਨਲ ਵੂਮੈਨ ਡੇਅ ’ਤੇ ਆਪਣੇ ਕੁਝ ਕੋਰਸਾਂ ’ਚ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ 50 ਫੀਸਦੀ ਤੱਕ ਦੀ ਛੋਟ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ’ਚ ਜਲੰਧਰ, ਦਸੂਹਾ, ਨਵਾਂ ਸ਼ਹਿਰ, ਖਰੜ ਤੇ ਸੰਗਰੂਰ ਦੇ ਸੈਂਟਰਾਂ ’ਚ 2 ਮਹੀਨੇ ਤੋਂ ਲੈ ਕੇ 18 ਮਹੀਨੇ ਤੱਕ ਦੇ ਕੋਰਸ ਉਪਲਬਧ ਹਨ, ਜਿਸ ’ਚ ਹੇਅਰ, ਮੇਕਅਪ, ਬਿਊਟੀ, ਸਕੀਨ ਤੇ ਨੇਲ ਆਰਟ ਦੇ ਐਡਵਾਂਸ ਕੋਰਸ ਮਾਹਰਾਂ ਵਲੋਂ ਕਰਵਾਏ ਜਾਂਦੇ ਹਨ। 8 ਮਾਰਚ ਨੂੰ ਰਿਲਾਇੰਸ ਮਾਲ ਗੜਾ ਰੋਡ ’ਤੇ ਇੰਟਰਨੈਸ਼ਨਲ ਵੂਮੈਨ ਡੇਅ ’ਤੇ ਉਨ੍ਹਾਂ ਦੇ ਇੰਸਟੀਚਿਊਟਸ ਵਲੋਂ ਮਹਿੰਦੀ, ਫ੍ਰੀ ਹੇਅਰ ਕੱਟ, ਫ੍ਰੀ ਮੇਕਅੱਪ, ਫ੍ਰੀ ਨੇਲ ਆਰਟ ਦੀਆਂ ਸੇਵਾਵਾਂ ਦਿੱਤੀਆਂ ਦਾ ਰਹੀਆਂ ਹਨ।
ਅਮਰੂਤ ਯੋਜਨਾ ਤਹਿਤ ਸ਼ਹਿਰ ’ਚ ਪਹਿਲਾ ਕੰਮ ਸ਼ੁਰੂ
NEXT STORY