ਜਲੰਧਰ (ਅਲੀ)-ਐੱਸ. ਸੀ., ਬੀ. ਸੀ. ਵਿੰਗ ਦੀ ਤਰਜ਼ ’ਤੇ ਸ਼੍ਰੋਮਣੀ ਅਕਾਲੀ ਦਲ ’ਚ ਮੁਸਲਿਮ ਵਿੰਗ ਬਣਾਉਣ ਦੀ ਮੰਗ ਪੂਰੇ ਪੰਜਾਬ ’ਚ ਉਠਣ ਲੱਗੀ ਹੈ। ਬੀਤੇ ਦਿਨੀਂ ਨਕੋਦਰ ’ਚ ਜਲੰਧਰ, ਲੁਧਿਆਣਾ, ਨਵਾਂ ਸ਼ਹਿਰ , ਗੁਰਦਾਸਪੁਰ ਅਤੇ ਦੀਨਾ ਨਗਰ ਦੇ ਮੁਸਲਿਮ ਭਾਈਚਾਰੇ ਦਾ ਵਫਦ ਪ੍ਰਧਾਨ ਸੁਖਵੀਰ ਬਾਦਲ ਨੂੰ ਮਿਲਿਆ ਤੇ ਵੱਖ ਮੁਸਲਿਮ ਵਿੰਗ ਬਣਾਉਣ ਦੀ ਮੰਗ ਰੱਖੀ। ਆਗੂਆਂ ਨੇ ਅੱਜ ਕਿਹਾ ਕਿ ਅਕਾਲੀ ਦਲ ਸਰਕਾਰ ’ਚ ਪ੍ਰਕਾਸ਼ ਸਿੰਘ ਬਾਦਲ ਨੇ ਮੁਸਲਿਮ ਭਾਈਚਾਰੇ ਲਈ ਵੱਖਰਾ ਬੋਰਡ ਬਣਾਉਣ ਤੋਂ ਇਲਾਵਾ ਪਹਿਲੀ ਵਾਰ ਸਾਰੇ ਜ਼ਿਲਿਆਂ ’ਚ ਮੈਂਬਰ ਲਾ ਕੇ ਵਕਫ ਬੋਰਡ ਨੂੰ ਪੂਰੇ ਪੰਜਾਬ ’ਚ ਨੁਮਾਇੰਦਗੀ ਦਿੱਤੀ ਸੀ ਅਤੇ ਇਕ ਇਤਿਹਾਸਕ ਫੈਸਲਾ ਲੈ ਕੇ ਪੰਜਾਬ ਦੇ ਡੀ. ਸੀ. ਸਾਹਿਬਾਨ ਨੂੰ ਮੁਸਲਮਾਨਾਂ ਨੂੰ ਕਬਰਿਸਤਾਨ ਲਈ ਜਗ੍ਹਾ ਅਲਾਟ ਕਰਨ ਦੇ ਹੁਕਮ ਜਾਰੀ ਕੀਤੇ ਸਨ। ਇਸ ਲਈ ਮੁਸਲਿਮ ਭਾਈਚਾਰਾ ਅਕਾਲੀ ਦਲ ਤੋਂ ਬਹੁਤ ਪ੍ਰਭਾਵਿਤ ਹੈ ਅਤੇ ਦਿਲਬਾਗ ਹੁਸੈਨ ਦੀ ਅਗਵਾਈ ਹੇਠ ਅਕਾਲੀ ਦਲ ਨਾਲ ਚਟਾਨ ਵਾਂਗ ਖਡ਼੍ਹਾ ਹੈ। ਮੁਸਲਿਮ ਵਿੰਗ ਬਣਾਉਣ ਦਾ ਫੈਸਲਾ ਸੁਖਵੀਰ ਕਰਨਗੇ ਇਸ ਸਬੰਧੀ ਜਨਰਲ ਸੱਕਤਰ ਨੇ ਿਕਹਾ ਕਿ ਇਹ ਮਾਮਲਾ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਧਿਆਨ ’ਚ ਹੈ। ਮੁਸਲਿਮ ਵਿੰਗ ਲਈ ਵੱਖਰਾ ਵਿੰਗ ਬਣਾਉਣ ਦਾ ਫੈਸਲਾ ਸੁਖਵੀਰ ਬਾਦਲ ਹੀ ਕਰਨਗੇ।
10ਵੀਆਂ ਸਾਲਾਨਾ ਹਲਟ ਦੌੜਾਂ ਕਰਵਾਈਆਂ
NEXT STORY