ਜਲੰਧਰ (ਸੋਮ, ਬੀ. ਐੱਨ. 627/4)-ਪੀ. ਐੱਮ. ਜੀ. ਬੱਚਿਆਂ ਦਾ ਹਸਪਤਾਲ ਨੇੜੇ ਕਪੂਰਥਲਾ ਚੌਕ ਜਲੰਧਰ ਦੇ ਦੋ ਸਾਲ ਪੂਰੇ ਹੋਣ ਸਬੰਧੀ ਵਿਸ਼ੇਸ਼ ਸਮਾਗਮ ਹਸਪਤਾਲ ਵਿਚ ਆਯੋਜਿਤ ਕੀਤਾ ਗਿਆ। ਇਸ ਮੌਕੇ ਹਸਪਤਾਲ ਦੇ ਸੰਚਾਲਕ ਡਾ. ਸੁਰਜੀਤ ਕੌਰ ਮਦਾਨ, ਡਾ. ਹਰਬੀਰ ਸਿੰਘ ਮਦਾਨ, ਪੰਜਾਬ ਮੈਡੀਕਲ ਇੰਸਟੀਚਿੳੂਟ ਆਫ ਨਰਸਿੰਗ ਅਤੇ ਹਸਪਤਾਲ ਦੇ ਡਾਇਰੈਕਟਰ ਕੈਪਟਨ ਡਾ. ਜੀ. ਬੀ. ਐੱਸ. ਮਦਾਨ, ਪ੍ਰਿੰਸੀਪਲ ਡਾ. ਕੈਪਟਨ ਪੁਨੀਤ ਮਦਾਨ ਅਤੇ ਹੋਰ ਸ਼ਖਸੀਅਤਾਂ ਤੋਂ ਇਲਾਵਾ ਹਸਪਤਾਲ ਦਾ ਸਮੂਹ ਸਟਾਫ ਹਾਜ਼ਰ ਸੀ। ਇਸ ਮੌਕੇ ਡਾਕਟਰ ਸੁਰਜੀਤ ਕੌਰ ਮਦਾਨ ਨੇ ਦੱਸਿਆ ਕਿ ਅਸੀਂ ਦੋ ਸਾਲ ਵਿਚ 1500 ਨਵ-ਜਨਮੇ ਬੱਚਿਆਂ ਜਿਹੜੇ ਕਿ ਸਮੇਂ ਤੋਂ ਪਹਿਲਾਂ ਜਨਮੇ ਸਨ, ਉਨ੍ਹਾਂ ਦਾ ਭਾਰ ਘੱਟ ਸੀ ਅਤੇ ਪੀਲੀਏ ਦੇ ਸ਼ਿਕਾਰ ਸਨ, ਉਨ੍ਹਾਂ ਦਾ ਸਫਲਤਾਪੂਰਵਕ ਇਲਾਜ ਕੀਤਾ ਹੈ ਅਤੇ 400 ਤੋਂ ਵੀ ਵੱਧ ਵੱਡੇ ਬੱਚੇ-ਬੱਚੀਆਂ ਦਾ ਸਫਲਤਾ ਪੂਰਵਕ ਇਲਾਜ ਕੀਤਾ ਹੈ।
ਆਦਿ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਦਰਸ਼ਨਾਂ ਲਈ ਸੰਗਤ ਕਰਤਾਰਪੁਰ ਕਿਲੇ ਪੁੱਜੀ
NEXT STORY