ਜਲੰਧਰ(ਵਰੁਣ)— ਗੜਾ ਸਥਿਤ ਤਾਜ ਮਾਰਕੀਟ 'ਚ ਕਰੀਬ ਢਾਈ ਵਜੇ ਇਕ ਸਾਫਟਵੇਅਰ ਇੰਜੀਨੀਅਰ ਨੇ ਸੜਕ 'ਤੇ ਸੌ ਰਹੇ ਇਕ ਰਿਕਸ਼ਾ ਚਾਲਕ 'ਤੇ ਗੱਡੀ ਚੜਾ ਦਿੱਤੀ । ਜ਼ਖਮੀਆਂ 'ਚ 3 ਬੱਚੇ ਵੀ ਸ਼ਾਮਲ ਸੀ ਜਿਨ੍ਹਾਂ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਪੁਲਸ ਨੇ ਇੰਜੀਨੀਅਰ ਦੇ ਸ਼ਰਾਬ ਪੀਤੀ ਹੋਣ ਦੀ ਪੁਸ਼ਟੀ ਨਹੀਂ ਕੀਤੀ ਹੈ ।
ਰਿਕਸ਼ਾ ਚਾਲਕ ਕਾਲੂ ਲਾਲ ਨੇ ਦਸਿਆ ਕਿ ਉਹ ਆਪਣੇ ਪਰਿਵਾਰ ਦੇ ਨਾਲ ਰਾਤ ਵੇਲੇ ਤਾਜ ਮਾਰਕੀਟ 'ਚ ਹੀ ਸੌਂਦਾ ਹੈ। ਸ਼ਨੀਵਾਰ ਨੂੰ ਵੀ ਉਹ ਆਪਣੇ ਪਰਿਵਾਰ ਨਾਲ ਉਸੇ ਸੜਕ 'ਤੇ ਸੌ ਰਿਹਾ ਸੀ ਕਿ ਅਚਾਨਕ ਇਕ ਤੇਜ਼ ਰਫਤਾਰ ਨਾਲ ਆਈ ਗੱਡੀ ਉਨ੍ਹਾਂ 'ਤੇ ਚੜ ਗਈ। ਕਾਰ 'ਚ ਕੁਲ 4 ਲੋਕ ਸਨ, ਜੋ ਗੱਡੀ 'ਚੋਂ ਉਤਰ ਕੇ ਫਰਾਰ ਹੋ ਗਏ। ਕਾਲੂ ਲਾਲ ਦਾ ਕਹਿਣਾ ਹੈ ਕਿ ਸਾਰਿਆਂ ਨੇ ਸ਼ਰਾਬ ਪੀਤੀ ਹੋਈ ਸੀ। ਇਸ ਹਾਦਸੇ 'ਚ 5 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਸੂਚਨਾ ਮਿਲਦੇ ਹੀ ਥਾਣਾ-7 ਦੀ ਪੁਲਸ ਮੌਕੇ 'ਤੇ ਪਹੁੰਚ ਗਈ 'ਤੇ ਪੁਲਸ ਨੇ ਸਾਫਟਵੇਅਰ ਦੀ ਕਾਰ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ।
ਥਾਣਾ-7 ਦੇ ਮੁਖੀ ਨਵੀਨ ਪਾਲ ਨੇ ਦਸਿਆ ਕਿ ਰਿਕਸ਼ਾ ਚਾਲਕ ਦਾ ਪਰਿਵਾਰ ਤਾਜ ਮਾਰਕੀਟ ਦੀ ਪਾਰਕਿੰਗ 'ਚ ਸੌ ਰਿਹਾ ਸੀ। ਕਾਰ ਚਾਲਕ ਨੂੰ ਸੌ ਰਹੇ ਲੋਕ ਨਹੀਂ ਦਿਖੇ ਇਸ ਕਾਰਨ ਹੀ ਇਹ ਹਾਦਸਾ ਹੋ ਗਿਆ। ਉਨ੍ਹਾਂ ਕਿਹਾ ਕਿ ਇੰਜੀਨੀਅਰ ਨੇ ਸ਼ਰਾਬ ਨਹੀਂ ਪੀਤੀ ਹੋਈ ਸੀ। ਕਾਰ ਚਾਲਕ ਦੇ ਪਰਿਵਾਰ ਵਾਲਿਆ ਨੇ ਜ਼ਖਮੀਆਂ ਦਾ ਇਲਾਜ ਕਰਵਾਇਆ, ਜਿਸ ਕਾਰਨ ਉਨ੍ਹਾਂ ਨੇ ਕਾਨੂੰਨੀ ਕਾਰਵਾਈ ਕਰਵਾਉਣ ਤੋਂ ਮਨਾ ਕਰ ਦਿੱਤਾ। ਹਾਲਾਂਕਿ ਜ਼ਖਮੀਆਂ ਨੂੰ ਕਾਫੀ ਸੱਟਾ ਲੱਗੀਆਂ ਹਨ ਪਰ ਉਨ੍ਹਾਂ ਸਾਰਿਆ ਦੀ ਹਾਲਤ ਖਤਰੇ ਤੋਂ ਬਾਹਰ ਹੈ।
ਨਹੀਂ ਮੰਨੇ ਡੇਰਾ ਪ੍ਰੇਮੀ, ਪੁਲਸ ਨੇ ਵਧਾਈ ਚੌਕਸੀ
NEXT STORY