ਜਲੰਧਰ (ਚੋਪੜਾ)— ਜਲੰਧਰ ਤੋਂ ਕਾਂਗਰਸੀ ਵਿਧਾਇਕ ਰਾਜਿੰਦਰ ਬੇਰੀ, ਸੁਸ਼ੀਲ ਰਿੰਕੂ, ਪਰਗਟ ਸਿੰਘ ਅਤੇ ਚੌਧਰੀ ਸੁਰਿੰਦਰ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਆਪਣੇ ਦੂਜੇ ਬਜਟ ਨੂੰ ਇਤਿਹਾਸਿਕ ਕਰਾਰ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਦੂਰਅੰਦੇਸ਼ੀ ਸੋਚ ਦਾ ਹੀ ਨਤੀਜਾ ਹੈ ਕਿ ਸੂਬੇ 'ਚ ਆਰਥਿਕ ਸੰਕਟ ਦੇ ਬਾਵਜੂਦ ਵੀ ਸਾਰੇ ਵਰਗਾਂ ਦਾ ਧਿਆਨ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਬਜਟ ਪੰਜਾਬ ਵਿਚ ਵਿਕਾਸ ਦੇ ਨਵੇਂ ਦਿਸਹੱਦੇ ਸਥਾਪਿਤ ਕਰੇਗਾ। ਕਾਂਗਰਸੀ ਵਿਧਾਇਕਾਂ ਨੇ ਕਿਹਾ ਕਿ ਬਜਟ ਵਿਚ ਜਲੰਧਰ ਦੇ ਹਿੱਸੇ ਕਈ ਅਹਿਮ ਪ੍ਰਾਜੈਕਟ ਆਏ ਹਨ। ਵਿਧਾਇਕ ਰਿੰਕੂ, ਬੇਰੀ, ਹੈਨਰੀ, ਪਰਗਟ ਅਤੇ ਚੌਧਰੀ ਨੇ ਦੱਸਿਆ ਕਿ ਪੇਸ਼ ਕੀਤੇ ਗਏ ਬਜਟ 'ਚ ਜਲੰਧਰ ਦੇ ਫੋਕਲ ਪੁਆਇੰਟ ਦੇ ਨਵੀਨੀਕਰਨ ਦੀ ਪਹਿਲ ਰੱਖੀ ਗਈ ਹੈ। ਕਾਂਗਰਸੀ ਵਿਧਾਇਕਾਂ ਨੇ ਕਿਹਾ ਕਿ ਇਸੇ ਤਰ੍ਹਾਂ 300 ਕਰੋੜ ਰੁਪਏ ਨਾਲ ਜਲੰਧਰ ਸਣੇ ਰੋਪੜ, ਫਤਿਹਗੜ੍ਹ ਸਾਹਿਬ, ਪਟਿਆਲਾ, ਅੰਮ੍ਰਿਤਸਰ ਤੇ ਹੋਰ ਜ਼ਿਲਿਆਂ 'ਚ 406 ਕਿਲੋਮੀਟਰ ਅਹਿਮ ਸੜਕਾਂ ਨੂੰ ਬਣਾਉਣ ਦਾ ਵੀ ਐਲਾਨ ਕੀਤਾ ਗਿਆ ਹੈ। ਕਾਂਗਰਸੀ ਵਿਧਾਇਕਾਂ ਨੇ ਕਿਹਾ ਹੈ ਕਿ ਇਸੇ ਤਰ੍ਹਾਂ ਸੂਬੇ ਦੀਆਂ 16000 ਕਿਲੋਮੀਟਰ ਲਿੰਕ ਸੜਕਾਂ 'ਤੇ 2000 ਕਰੋੜ ਖਰਚ ਕਰਕੇ ਨਵੀਨੀਕਰਨ ਦੇ ਫੈਸਲੇ ਨਾਲ ਜਲੰਧਰ ਸ਼ਹਿਰ ਨੂੰ ਬੇਹੱਦ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਨਕੋਦਰ, ਕਰਤਾਰਪੁਰ ਤੇ ਹੋਰ ਥਾਵਾਂ 'ਤੇ ਪੀ. ਪੀ. ਪੀ. ਮੋਡ 'ਤੇ ਬਣਾਏ ਜਾਣ ਵਾਲੇ ਬੱਸ ਅੱਡਿਆਂ ਨਾਲ ਜ਼ਿਲੇ ਦੇ ਲੋਕਾਂ ਦੀ ਪੁਰਾਣੀ ਮੰਗ ਪੂਰੀ ਹੋਈ ਹੈ। ਸਮਾਰਟ ਸਿਟੀ ਲਈ ਰੱਖੇ ਗਏ 500 ਕਰੋੜ ਰੁਪਏ ਨਾਲ ਸ਼ਹਿਰ ਦਾ ਚਹੁਪੱਖੀ ਵਿਕਾਸ ਸੰਭਵ ਹੋ ਸਕੇਗਾ। ਇਸੇ ਤਰ੍ਹਾਂ ਬਿਸਤ ਦੁਆਬ ਦੀ ਹੋਣ ਵਾਲੀ ਰੀ-ਲਾਈਨਿੰਗ ਲਈ 50 ਕਰੋੜ ਰੁਪਏ ਖਰਚ ਕੀਤੇ ਜਾਣਗੇ।
ਕਾਂਗਰਸੀ ਵਿਧਾਇਕਾਂ ਨੇ ਦੱਸਿਆ ਕਿ ਖੇਤੀਬਾੜੀ ਦੇ ਬਜਟ 'ਚ ਕੀਤੇ ਗਏ 40 ਫੀਸਦੀ ਵਾਧੇ 'ਤੇ ਕਿਸਾਨਾਂ ਨੂੰ ਕਰਜ਼ੇ ਤੋਂ ਰਾਹਤ ਦੇਣ ਲਈ 4250 ਕਰੋੜ ਰੁਪਏ ਦਾ ਫੰਡ ਸੂਬੇ ਦੇ ਅੰਨਦਾਤਾ ਭਲਾਈ ਵਿਚ ਅਹਿਮ ਰੋਲ ਅਦਾ ਕਰੇਗਾ। ਉਨ੍ਹਾਂ ਕਿਹਾ ਕਿ ਉਦਯੋਗਪਤੀਆਂ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਲਈ 1440 ਕਰੋੜ ਰੁਪਏ ਨਾਲ ਉਦਯੋਗਿਕ ਵਿਕਾਸ ਦੇ ਨਵੇਂ ਰਾਹ ਖੁੱਲ੍ਹਣਗੇ ਅਤੇ ਰੋਜ਼ਗਾਰ ਮਿਲੇਗਾ। ਕਾਂਗਰਸੀ ਵਿਧਾਇਕਾਂ ਨੇ ਦੱਸਿਆ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਲਈ 860 ਕਰੋੜ ਰੁਪਏ, ਬਾਰ੍ਹਵੀਂ ਦੇ ਵਿਦਿਆਰਥੀਆਂ ਨੂੰ ਮੁਫਤ ਕਿਤਾਬਾਂ, 100 ਨਵੇਂ ਕਾਲਜ ਖੋਲ੍ਹੇ ਜਾਣਗੇ। ਕਾਂਗਰਸੀ ਵਿਧਾਇਕਾਂ ਨੇ ਕਿਹਾ ਕਿ ਇਸ ਬਜਟ ਨਾਲ ਸੂਬੇ ਵਿਚ ਉਦਯੋਗ, ਸਿੱਖਿਆ, ਖੇਤੀਬਾੜੀ, ਲੋਕ ਭਲਾਈ ਸਣੇ ਹਰੇਕ ਖੇਤਰ ਨੂੰ ਲਾਭ ਮਿਲਿਆ ਹੈ।
ਪ੍ਰਦਰਸ਼ਨ 'ਚ ਪੁੱਜੇ ਸੰਦੋਆ, ਕਿਹਾ 'ਵਿਧਾਨ ਸਭਾ ਦੇ ਬਾਹਰ ਦੇਵਾਂਗੇ ਧਰਨਾ'
NEXT STORY