ਜਲੰਧਰ (ਜ. ਬ.)- ਜਲੰਧਰ ਸਿਵਲ ਹਸਪਤਾਲ ਜਿੱਥੇ ਪਹਿਲਾਂ ਤੋਂ ਹੀ ਨਰਸਿੰਗ ਸਟਾਫ਼ ਘੱਟ ਹੋਣ ਕਾਰਨ ਉਨ੍ਹਾਂ ’ਤੇ ਦਿਨ-ਰਾਤ ਮਰੀਜ਼ਾਂ ਦੀ ਸੇਵਾ ਦਾ ਕੰਮ ਬਹੁਤ ਹੈ। ਵਾਰ-ਵਾਰ ਨਰਸਿੰਗ ਸਟਾਫ਼ ਹਸਪਤਾਲ ਵਿਚ ਹੋਰ ਆਉਣ ਦੀ ਗੱਲ ਕਹਿ ਕੇ ਅਧਿਕਾਰੀ ਆਪਣਾ ਪੱਲਾ ਝਾੜ ਲੈਂਦੇ ਹਨ ਪਰ ਦੂਜੇ ਪਾਸੇ ਨਿਰਸਵਾਰਥ ਭਾਵਨਾ ਨਾਲ ਸੇਵਾ ਕਰਨ ਵਾਲੇ ਇਕ ਨਰਸਿੰਗ ਸਟਾਫ਼ ਤੋਂ ਇਕ ਵਿਵਾਦਿਤ ਡਾਕਟਰ ਜਿਸ ’ਤੇ ਅਕਸਰ ਚੰਗੇ ਤਰੀਕੇ ਨਾਲ ਡਿਊਟੀ ਨਾ ਕਰਨ ਦੇ ਦੋਸ਼ ਲੱਗਦੇ ਰਹੇ ਹਨ। ਉਸ ਨੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰਕੇ ਸਟਾਫ਼ ਨਾਲ ਬਦਤਮੀਜ਼ੀ ਕੀਤੀ ਅਤੇ ਆਪਣੇ ਮੋਬਾਇਲ ਫੋਨ ਨਾਲ ਉਸ ਦੀਆਂ ਫੋਟੋਆਂ ਖਿੱਚੀਆਂ।
ਹਸਪਤਾਲ ਦੇ ਭਰੋਸੇਮੰਦ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕੁਝ ਦਿਨ ਪਹਿਲਾਂ ਟਰੋਮਾ ਵਾਰਡ, ਜਿੱਥੇ ਉਕਤ ਡਾਕਟਰ ਦੀ ਡਿਊਟੀ ’ਤੇ ਸੀ। ਵਾਰਡ ਵਿਚ ਇਕ ਮਰੀਜ਼ ਦੀ ਮੌਤ ਤੋਂ ਬਾਅਦ ਸਟਾਫ਼ ਨੇ ਉਕਤ ਡਾਕਟਰ ਨੂੰ ਬੁਲਾਇਆ, ਤਾਂਕਿ ਉਸ ਮਰੀਜ਼ ਦੀ ਮੌਤ ਬਾਰੇ ਡਾਕਟਰ ਐਲਾਨ ਕਰੇ ਪਰ ਜਿਵੇਂ ਹੀ ਉਕਤ ਡਾਕਟਰ ਸਵੇਰੇ ਆਇਆ ਤਾਂ ਉਹ ਸਟਾਫ਼ ਨਾਲ ਵਿਵਾਦ ਕਰਨ ਲੱਗਾ ਅਤੇ ਬਦਤਮੀਜ਼ੀ ’ਤੇ ਉਤਾਰੂ ਹੋ ਕੇ ਝੂਠੇ ਇਲਜ਼ਾਮ ਲਾਉਣ ਲੱਗਾ।
ਇਹ ਵੀ ਪੜ੍ਹੋ: ਡੇਰਾ ਬਿਆਸ ਨਾਲ ਜੁੜੀ ਵੱਡੀ ਖ਼ਬਰ, ਹਜ਼ੂਰ ਜਸਦੀਪ ਸਿੰਘ ਗਿੱਲ ਨੇ ਕੀਤਾ ਪਹਿਲਾ ਸਤਿਸੰਗ
ਡਾਕਟਰ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਸਟਾਫ਼ ਆਪਣਾ ਕੰਮ ਸਹੀ ਢੰਗ ਨਾਲ ਨਹੀਂ ਕਰਦਾ ਅਤੇ ਰਾਤ ਨੂੰ ਸੌਂਦਾ ਹੈ। ਹਾਲਾਂਕਿ ਇਹ ਕਿਹਾ ਜਾ ਰਿਹਾ ਹੈ ਕਿ ਉਕਤ ਨਰਸਿੰਗ ਸਟਾਫ਼ ਨੇ ਇਸ ਮਾਮਲੇ ਬਾਰੇ ਮੈਡੀਕਲ ਸੁਪਰਡੈਂਟ ਦੇ ਦਫ਼ਤਰ ਵਿਚ ਵੀ ਸ਼ਿਕਾਇਤ ਕੀਤੀ ਹੈ। ਸਟਾਫ਼ ਦਾ ਕਹਿਣਾ ਹੈ ਕਿ ਉਹ ਸੋਮਵਾਰ ਨੂੰ ਮੁੜ ਮੈਡੀਕਲ ਸੁਪਰਡੈਂਟ ਦੇ ਦਫ਼ਤਰ ਜਾਵੇਗਾ ਤਾਂ ਜੋ ਪਤਾ ਲਾਇਆ ਜਾ ਸਕੇ ਕਿ ਉਸ ਦੀ ਸ਼ਿਕਾਇਤ ’ਤੇ ਕੀ ਕਾਰਵਾਈ ਕੀਤੀ ਗਈ ਹੈ। ਨਰਸਿੰਗ ਸਟਾਫ਼ ਯੂਨੀਅਨ ਦੀ ਮੁਖੀ ਕਾਂਤਾ ਨੇ ਕਿਹਾ ਕਿ ਪੀੜਤ ਸਟਾਫ਼ ਉਨ੍ਹਾਂ ਨੂੰ ਜਾਣਕਾਰੀ ਪ੍ਰਦਾਨ ਕਰੇ, ਕਿਉਂਕਿ ਨਰਸਿੰਗ ਸਟਾਫ ਵਿਰੁੱਧ ਝੂਠੇ ਦੋਸ਼ ਬਰਦਾਸ਼ਤ ਨਹੀਂ ਕੀਤੇ ਜਾਣਗੇ। ਜੇਕਰ ਨਰਸਿੰਗ ਸਟਾਫ਼ ਨਾਲ ਅਜਿਹਾ ਹੋਇਆ ਹੈ ਤਾਂ ਉਹ ਸੰਘਰਸ਼ ਤੱਕ ਕਰਨਗੇ।
ਇਹ ਵੀ ਪੜ੍ਹੋ: CM ਭਗਵੰਤ ਮਾਨ ਦਾ ਵੱਡਾ ਬਿਆਨ, ਪਾਣੀ ਨੂੰ ਲੈ ਕੇ ਪੰਜਾਬ ’ਚ ਕਤਲ ਹੋ ਜਾਂਦੇ ਹਨ
ਲੇਡੀ ਵਾਸ਼ਰੂਮ ਇਸਤੇਮਾਲ ਕਰਨ ’ਤੇ ਹੋ ਚੁੱਕੀ ਹੈ ਕਿਰਕਰੀ
ਲੇਡੀ ਵਾਸ਼ਰੂਮ ਦੀ ਵਰਤੋਂ ਕਰਨਾ ਸੱਭਿਅਕ ਪੁਰਸ਼ਾਂ ਨੂੰ ਸ਼ੋਭਾ ਨਹੀਂ ਦਿੰਦਾ ਪਰ ਉਕਤ ਚਰਚਿਤ ਡਾਕਟਰ ਉਲਟ-ਪੁਲਟ ਕੰਮ ਕਰਨ ਲਈ ਹਮੇਸ਼ਾ ਹੀ ਤਿਆਰ ਰਹਿੰਦਾ ਹੈ। ਕੁਝ ਮਹੀਨੇ ਪਹਿਲਾਂ ਐਮਰਜੈਂਸੀ ਵਾਰਡ ਵਿਚ ਡਿਊਟੀ ’ਤੇ ਤਾਇਨਾਤ ਡਾਕਟਰ ਰਾਤ 3 ਵਜੇ ਐਮਰਜੈਂਸੀ ਰਾਹੀਂ ਟਰੋਮਾ ਵਾਰਡ ਪਹੁੰਚਿਆ। ਉੱਥੇ ਡਿਊਟੀ 'ਤੇ ਮੌਜੂਦ ਨਰਸਿੰਗ ਸਟਾਫ ਨਾਲ ਬਹਿਸ ਕਰਨ ਤੋਂ ਬਾਅਦ, ਉਸ ਨੇ ਆਪ੍ਰੇਸ਼ਨ ਥੀਏਟਰ ਟਾਇਲਟ (ਜੋ ਔਰਤਾਂ ਵਰਤ ਦੀਆਂ ਹਨ) ਨੂੰ ਖੋਲ੍ਹਣ ਦੀ ਜ਼ਿੱਦ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਸਟਾਫ਼ ਨੇ ਉਸ ਨੂੰ ਪੁੱਛਿਆ ਕਿ ਉਹ ਐਮਰਜੈਂਸੀ ਵਾਰਡ ਦੇ ਟਾਇਲਟ ਛੱਡ ਕੇ ਇਸ ਜਗ੍ਹਾ ’ਤੇ ਕਿਉਂ ਆਇਆ ਹੈ, ਤਾਂ ਉਸ ਨੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਲਗਭਗ ਅੱਧਾ ਘੰਟਾ ਟਾਇਲਟ ਵਰਤਣ ਤੋਂ ਬਾਅਦ ਉਹ ਬਾਹਰ ਆਇਆ ਤੇ ਇਹ ਕਹਿ ਕੇ ਚਲਾ ਗਿਆ ਕਿ ਉਹ ਮੁੜ ਆਵੇਗਾ।
ਇਹ ਵੀ ਪੜ੍ਹੋ: ਡਰਾਈਵਿੰਗ ਵਾਲੇ ਦੇਣ ਧਿਆਨ! ਟ੍ਰੈਫਿਕ ਚਲਾਨਾਂ ਨੂੰ ਲੈ ਕੇ ਲਿਆ ਗਿਆ ਵੱਡਾ ਫ਼ੈਸਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜਲ੍ਹਿਆਂਵਾਲਾ ਬਾਗ ਨੇੜੇ ਵੱਡੀ ਵਾਰਦਾਤ, ਰੇੜੀ ਚਾਲਕ ਨੇ ਆਟੋ ਵਾਲੇ ਦਾ ਬਾਂਹ ਨਾਲੋਂ ਵੱਖ ਕਰ 'ਤਾ ਗੁੱਟ
NEXT STORY