ਜਲੰਧਰ (ਸ਼ੋਰੀ)- ਸਿਵਲ ਸਰਜਨ ਅਤੇ ਕਾਰਜਕਾਰੀ ਮੈਡੀਕਲ ਸੁਪਰਡੈਂਟ ਡਾ: ਰਮਨ ਸ਼ਰਮਾ ਨੇ ਬੁੱਧਵਾਰ ਨੂੰ ਸਿਵਲ ਹਸਪਤਾਲ ਦੇ ਜੱਚਾ-ਬੱਚਾ ਹਸਪਤਾਲ ਦੇ ਗਾਇਨੀ ਵਾਰਡ ਦਾ ਦੌਰਾ ਕੀਤਾ ਅਤੇ ਸਟਾਫ਼ ਨੂੰ ਗਰਭਵਤੀ ਔਰਤਾਂ ਨਾਲ ਦੁਰਵਿਵਹਾਰ ਨਾ ਕਰਨ ਦੇ ਸਖ਼ਤ ਹੁਕਮ ਜਾਰੀ ਕਰ ਦਿੱਤੇ ਹਨ ਕਿ ਗਰਭਵਤੀ ਔਰਤਾਂ ਨਾਲ ਬਦਤਮੀਜ਼ੀ ਕਰਨ ਵਾਲੇ ਸਟਾਫ਼ ਖ਼ਿਲਾਫ਼ ਉਹ ਐਕਸ਼ਨ ਲੈਣਗੇ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਨੋਟਿਸ ’ਚ ਆ ਰਿਹਾ ਹੈ ਕਿ ਕੁਝ ਸਟਾਫ਼ ਗਰਭਵਤੀ ਔਰਤਾਂ ਦੇ ਜਣੇਪੇ ਤੋਂ ਬਾਅਦ ਵਧਾਈਆਂ ਮੰਗਣ ਦਾ ਕੰਮ ਕਰਦਾ ਹੈ, ਜੋਕਿ ਸਰਾਸਰ ਗਲਤ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਜਾਂਚ ਉਪਰੰਤ ਜੇਕਰ ਕਿਸੇ ਸਟਾਫ਼ ’ਤੇ ਵਧਾਈ ਮੰਗਣ ਦਾ ਦੋਸ਼ ਸਾਬਿਤ ਹੋਇਆ ਤਾਂ ਉਕਤ ਸਟਾਫ਼ ਖ਼ਿਲਾਫ਼ ਚੰਡੀਗੜ੍ਹ ਤੱਕ ਲਿਖ਼ਤੀ ਤੌਰ ’ਤੇ ਰਿਪੋਰਟ ਤਿਆਰ ਕਰਕੇ ਸਖ਼ਤ ਤੋਂ ਸਖ਼ਤ ਕਰਵਾ ਕੇ ਹੀ ਦਮ ਲੈਣਗੇ। ਜ਼ਿਕਰਯੋਗ ਹੈ ਕਿ ਬੀਤੇ ਦਿਨ ਸਿਹਤ ਮੰਤਰੀ ਨੇ ਸਿਵਲ ਹਸਪਤਾਲ ਦੇ ਜੱਚਾ-ਬੱਚਾ ਹਸਪਤਾਲ ਦਾ ਦੌਰਾ ਕੀਤਾ ਤਾਂ ਵੇਖਿਆ ਕਿ ਕੁਝ ਸਟਾਫ਼ ਨੇ ਵਾਰਡ ਦੇ ਅੰਦਰ ਆਪਣੇ ਵਾਹਨ ਖੜ੍ਹੇ ਕੀਤੇ ਹੋਏ ਸਨ, ਜਿਸ ’ਤੇ ਮੰਤਰੀ ਸਾਹਿਬ ਗੁੱਸੇ ’ਚ ਆ ਗਏ ਅਤੇ ਥਾਣਾ 4 ਦੀ ਪੁਲਸ ਨੂੰ ਸਾਰੇ ਵਾਹਨ ਜ਼ਬਤ ਕਰਨ ਦੇ ਹੁਕਮ ਦੇ ਦਿੱਤੇ, ਜਿਸ ਤੋਂ ਬਾਅਦ ਪੁਲਸ ਵੱਲੋਂ ਸਾਰੇ ਵਾਹਨਾਂ ਦੇ ਚਲਾਨ ਕੱਟੇ ਗਏ। ਇਸ ਘਟਨਾ ਤੋਂ ਬਾਅਦ ਬੁੱਧਵਾਰ ਡਾ. ਰਮਨ ਨੇ ਦੋਬਾਰਾ ਵਾਰਡ ’ਚ ਜਾ ਕੇ ਚੈਕਿੰਗ ਕੀਤੀ ਤਾਂ ਬੁੱਧਵਾਰ ਨੂੰ ਕਿਸੇ ਵੀ ਕਰਮਚਾਰੀ ਨੇ ਵਾਰਡ ’ਚ ਆਪਣਾ ਵਾਹਨ ਖੜ੍ਹਾ ਨਹੀਂ ਕੀਤਾ।
ਇਹ ਵੀ ਪੜ੍ਹੋ: ਖਰੜ: ਪਹਿਲੀ ਵਾਰ ਜਾਣਾ ਸੀ 4 ਸਾਲਾ ਮਾਸੂਮ ਨੇ ਸਕੂਲ, ਵਾਪਰਿਆ ਅਜਿਹਾ ਭਾਣਾ ਕਿ ਮਾਂ-ਪੁੱਤ ਦੀ ਹੋ ਗਈ ਮੌਤ
ਵਾਰਡ ’ਚ ਗੰਦਗੀ ਦਾ ਮੁੱਦਾ ਵੀ ਸਿਹਤ ਮੰਤਰੀ ਕੋਲ ਉਠਾਇਆ ਗਿਆ ਸੀ, ਜਿਸ ਤੋਂ ਬਾਅਦ ਵਾਰਡ ’ਚ ਮੁਕੰਮਲ ਸਫ਼ਾਈ ਵੇਖਣ ਨੂੰ ਮਿਲੀ। ਡਾ. ਰਮਨ ਨੇ ਜੱਚਾ-ਬੱਚਾ ਹਸਪਤਾਲ ਦੇ ਸਮੂਹ ਸਫ਼ਾਈ ਸੇਵਕਾਂ ਨੂੰ ਬੁਲਾ ਕੇ ਵਾਰਡ ’ਚ ਰੋਜ਼ਾਨਾ ਸਫ਼ਾਈ ਦਾ ਕੰਮ ਸੁਚੱਜੇ ਢੰਗ ਨਾਲ ਕਰਨ ਦੇ ਹੁਕਮ ਦਿੱਤੇ। ਸਫ਼ਾਈ ਸੇਵਕਾਂ ਨੇ ਵੀ ਡਾ. ਰਮਨ ਨੂੰ ਵਿਸ਼ਵਾਸ ਦੁਆਇਆ ਕਿ ਉਹ ਸਫ਼ਾਈ ਸਹੀ ਢੰਗ ਨਾਲ ਕਰਨਗੇ ਪਰ ਜੋ ਸਫ਼ਾਈ ਸੇਵਕ ਕੱਚੇ ਹਨ ਉਨ੍ਹਾਂ ਨੂੰ ਪੱਕਾ ਕਰਨ ਲਈ ਸਿਹਤ ਮੰਤਰੀ ਨਾਲ ਜ਼ਰੂਰ ਗੱਲ ਕਰਨਗੇ।
ਜ਼ਿਕਰਯੋਗ ਹੈ ਕਿ ‘ਜਗ ਬਾਣੀ’ ਨੇ ਇਸ ਗੱਲ ਨੂੰ ਗੰਭੀਰਤਾ ਨਾਲ ਪ੍ਰਕਾਸ਼ਿਤ ਕੀਤਾ ਸੀ ਕਿ ਗਾਇਨੀ ਵਾਰਡ ’ਚ ਕੁਝ ਸਟਾਫ਼ ਜਣੇਪੇ ਤੋਂ ਬਾਅਦ ਮਰੀਜ਼ਾਂ ਦੇ ਰਿਸ਼ਤੇਦਾਰਾਂ ਤੋਂ ਵਧਾਈਆਂ ਲੈਣ ਦਾ ਕੰਮ ਕਰਦਾ ਹੈ। ਇਸ ਦੇ ਨਾਲ ਹੀ ਕੁਝ ਸਟਾਫ਼ ਮਰੀਜ਼ ਦਾ ਇਲਾਜ ਕਰਨ ਦੀ ਬਜਾਏ ਨਰਸਿੰਗ ਵਿਦਿਆਰਥਣਾਂ ਨੂੰ ਭੇਜ ਦਿੰਦਾ ਹੈ ਤੇ ਮਰੀਜ਼ ਦੇ ਬੁਲਾਉਣ ’ਤੇ ਉਨ੍ਹਾਂ ਨਾਲ ਬਦਤਮੀਜ਼ੀ ਤੱਕ ਕਰਦੀਆਂ ਹਨ।
ਇਹ ਵੀ ਪੜ੍ਹੋ: ਮੋਰਿੰਡਾ ਵਿਖੇ ਸੀਵਰੇਜ ਦੇ ਪਾਣੀ 'ਚ ਡੁੱਬਣ ਨਾਲ 2 ਸਾਲਾ ਬੱਚੇ ਦੀ ਮੌਤ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ
ਸਸਤੀ ਸ਼ਰਾਬ ਮੁਹੱਈਆ ਕਰਵਾਉਣ ਲਈ ਐਕਸਾਈਜ਼ ਅਧਿਕਾਰੀਆਂ ਨੇ ਖਿੱਚੀ ਤਿਆਰੀ, ਠੇਕਿਆਂ ’ਤੇ ਤਿੱਖੀ ਨਜ਼ਰ
NEXT STORY