ਜਲੰਧਰ— ਪੰਜਾਬ ਦੇ ਸ਼ਹਿਰ ਜਲੰਧਰ 'ਚੋਂ ਪੰਛੀ ਨੂੰ ਬਚਾਉਣ ਦੀ ਇਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਤੁਹਾਡੀ ਵੀ ਰੂਹ ਖੁਸ਼ ਹੋ ਜਾਵੇਗੀ। ਦਰਅਸਲ ਦਰੱਖਤ ਨਾਲ ਲਟਕ ਰਹੇ ਇਕ ਪੰਛੀ ਨੂੰ ਬਚਾਉਣ ਲਈ ਫਾਇਰ ਬ੍ਰਿਗੇਡ ਪਹੁੰਚ ਗਈ। ਜਦੋਂ ਇਸ ਘਟਨਾ ਨੂੰ ਆਸ-ਪਾਸ ਦੇ ਲੋਕਾਂ ਨੇ ਦੇਖਿਆ ਤਾਂ ਉਨ੍ਹਾਂ ਇਸ ਨੂੰ ਕੈਮਰੇ 'ਚ ਕੈਦ ਕਰਨਾ ਸ਼ੁਰੂ ਕਰ ਦਿੱਤਾ ਅਤੇ ਫਾਇਰ ਬ੍ਰਿਗੇਡ ਮੁਲਾਜ਼ਮਾਂ ਦੀ ਵੀ ਰੱਜ ਕੇ ਤਾਰੀਫ ਕੀਤੀ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।
ਪੰਜਾਬ 'ਚ ਸ਼ਾਇਦ ਇਹ ਆਪਣੀ ਤਰ੍ਹਾਂ ਦੀ ਪਹਿਲੀ ਵੀਡੀਓ ਹੈ। ਜਦੋਂ ਪੰਛੀਆਂ ਨੂੰ ਬਚਾਉਣ ਲਈ ਕਿਸੇ ਵਿਭਾਗ ਨੇ ਸਰਗਰਮੀ ਦਿਖਾਈ ਹੋਵੇ। ਛੋਟੀਆਂ-ਛੋਟੀਆਂ ਇਹ ਘਟਨਾਵਾਂ ਹਰ ਜੀਵ ਦੀ ਜੀਵਨ ਦੀ ਮਹੱਤਤਾ ਨੂੰ ਦਰਸਾਉਂਦੀਆਂ ਹਨ ਅਤੇ ਸਮਾਜ ਵਿਚ ਮਨੁੱਖਤਾ ਭਰਨ ਲਈ ਬੇਹੱਦ ਜ਼ਰੂਰੀ ਹਨ।
ਬੁਟੀਕ ਸੰਚਾਲਕਾ ਦਾ ਪਰਸ ਖੋਹਣ ਵਾਲਾ ਲੁਟੇਰਾ ਗ੍ਰਿਫਤਾਰ
NEXT STORY