ਜਲੰਧਰ (ਵਰੁਣ)— ਹਾਈ ਅਲਰਟ ਦੇ ਬਾਵਜੂਦ ਜਲੰਧਰ 'ਚ ਸੁਰੱਖਿਆ ਨੂੰ ਲੈ ਕੇ ਪੁਲਸ ਗੰਭੀਰ ਨਹੀਂ ਹੈ। ਇਕ ਪਾਸੇ ਸੀ. ਪੀ. ਦੇਰ ਰਾਤ ਤੱਕ ਜਲੰਧਰ 'ਚ ਨਾਕੇ ਦੀ ਸਮੀਖਿਆ ਕਰਨ ਉਤਰੇ ਹਨ ਤਾਂ ਦੂਜੇ ਪਾਸੇ ਕੁਝ ਮੁਲਾਜ਼ਮ ਆਪਣੇ ਆਰਾਮ ਲਈ ਸੁਰੱਖਿਆ ਨਾਲ ਹੀ ਖਿਲਵਾੜ ਕਰ ਰਹੇ ਹਨ। ਦੇਰ ਰਾਤ ਜਲੰਧਰ ਦੇ ਕੁਝ ਚੌਰਾਹਿਆਂ ਦੇ ਨਜ਼ਾਰੇ ਅਜਿਹੇ ਹੁੰਦੇ ਹਨ ਕਿ ਉਥੇ ਪੁਲਸ ਦੀ ਗੱਡੀ ਤਾਂ ਲਾਈਟਾਂ ਆਨ ਕਰਕੇ ਖੜ੍ਹੀ ਕਰ ਦਿੱਤੀ ਜਾਂਦੀ ਹੈ ਪਰ ਉਥੇ ਇਕ ਵੀ ਪੁਲਸ ਕਰਮਚਾਰੀ ਨਹੀਂ ਹੁੰਦਾ।
ਸਤਲੁਜ ਚੌਕ, ਸ਼੍ਰੀ ਰਾਮ ਚੌਕ ਅਤੇ ਫਿਰ ਸ਼ਾਸਤਰੀ ਮਾਰਕੀਟ ਚੌਕ 'ਚ ਪੁਲਸ ਦੀਆਂ ਗੱਡੀਆਂ ਖੜ੍ਹੀਆਂ ਕਰਕੇ ਲਾਲ ਅਤੇ ਹਰੇ ਰੰਗ ਦੀ ਫਲੈਸ਼ਰ ਲਾਈਟਸ ਆਨ ਕਰ ਦਿੱਤੀ ਜਾਂਦੀ ਹੈ। ਇਹ ਗੱਡੀਆਂ ਹਾਈ ਅਲਰਟ ਹੋਣ ਦੇ ਬਾਅਦ ਇਨ੍ਹਾਂ ਚੌਰਾਹਿਆਂ 'ਤੇ ਖੜ੍ਹੀਆਂ ਹੋ ਰਹੀਆਂ ਹਨ ਪਰ ਜਿਵੇਂ ਹੀ ਰਾਤ ਦਾ 1 ਵੱਜਦਾ ਹੈ ਤਾਂ ਇਨ੍ਹਾਂ ਗੱਡੀਆਂ ਵਿਚ ਸਵਾਰ ਹੋ ਕੇ ਆਏ ਮੁਲਾਜ਼ਮ ਗਾਇਬ ਹੋ ਜਾਂਦੇ ਹਨ। 'ਜਗ ਬਾਣੀ' ਟੀਮ ਨੇ 10-10 ਮਿੰਟ ਇਨ੍ਹਾਂ ਚੌਰਾਹਿਆਂ 'ਤੇ ਖੜ੍ਹੇ ਹੋ ਕੇ ਮੁਲਾਜ਼ਮਾਂ ਦਾ ਇੰਤਜ਼ਾਰ ਕੀਤਾ ਪਰ ਕੋਈ ਵੀ ਮੁਲਾਜ਼ਮ ਨਹੀਂ ਮਿਲਿਆ। ਪਿਛਲੇ ਤਿੰਨ ਦਿਨਾਂ 'ਚ ਇਨ੍ਹਾਂ ਗੱਡੀਆਂ 'ਚ ਦੇਰ ਰਾਤ ਦੇ ਸਮੇਂ ਮੁਲਾਜ਼ਮ ਨਹੀਂ ਦਿਖਾਈ ਦਿੱਤੇ। ਕੁਝ ਦਿਨ ਪਹਿਲਾਂ ਜਦੋਂ ਸੀ. ਪੀ. ਗੁਰਪ੍ਰੀਤ ਸਿੰਘ ਭੁੱਲਰ ਸ਼ਹਿਰ 'ਚ ਨਾਕਿਆਂ ਦੀ ਸਮੀਖਿਆ ਕਰਨ ਗਏ ਤਾਂ ਕਿਸੇ ਵੀ ਨਾਕੇ 'ਤੇ ਕੋਈ ਲਾਪਰਵਾਹੀ ਨਹੀਂ ਮਿਲੀ ਜਦਕਿ ਮਾਡਲ ਟਾਊਨ 'ਚ ਚੱਲ ਰਹੀ ਚੈਕਿੰਗ ਨੂੰ ਦੇਖ ਕੇ ਸੀ. ਪੀ. ਨੇ ਉਨ੍ਹਾਂ ਮੁਲਜ਼ਮਾਂ ਨੂੰ ਪ੍ਰਸ਼ੰਸਾ ਪੱਤਰ ਦੇਣ ਦਾ ਭਰੋਸਾ ਦਿੱਤਾ। ਇਸ ਤੋਂ ਇਹ ਸਵਾਲ ਵੀ ਖੜ੍ਹਾ ਹੁੰਦਾ ਹੈ ਕਿ ਸੀ. ਪੀ. ਦੀ ਨਾਈਟ ਚੈਕਿੰਗ ਦੀ ਸੂਚਨਾ ਲੀਕ ਹੋਣ 'ਤੇ ਸ਼ਹਿਰ ਦੇ ਨਾਕੇ ਚੌਕਸ ਕਰ ਦਿੱਤੇ ਜਾਂਦੇ ਹਨ।
'ਖੰਘ' ਦੀ ਦਵਾਈ ਦਾ ਆਫਰ ਦੇ ਕਸੂਤੇ ਫਸੇ ਰਾਜਾ ਵੜਿੰਗ (ਵੀਡੀਓ)
NEXT STORY