ਜਲੰਧਰ— ਮਹਾਨਗਰ ਜਲੰਧਰ ’ਚ ਹਾਈਵੇਅ ’ਤੇ ਲੱਗੇ ਕੁਝ ਸਾਈਨ ਬੋਰਡ ਲੋਕਾਂ ਦਾ ਰਾਹ ਭਟਕਾ ਰਹੇ ਹਨ। ਹਾਈਵੇਅ ਤੋਂ ਲੰਘਦੇ ਸਮੇਂ ਸਿਰਫ਼ ਸਈਨ ਬੋਰਡਾਂ ’ਤੇ ਹੀ ਨਿਰਭਰ ਨਹੀਂ ਰਹਿਣਾ ਚਾਹੀਦਾ ਸਗੋਂ ਆਪਣੇ ਦਿਮਾਗ ਨਾਲ ਵੀ ਕੰਮ ਲੈਣਾ ਚਾਹੀਦਾ ਹੈ। ਇਥੇ ਸਾਈਨ ਬੋਰਡ ’ਤੇ ਸਈਪੁਰ ਨੂੰ ਸ਼ਿਵਪੁਰ ਅਤੇ ਗਦਈਪੁਰ ਵੱਲ ਜਾਣ ਵਾਲੇ ਰਸਤੇ ਨੂੰ ਸ੍ਰੀ ਗੁਰੂ ਅਮਰਦਾਸ ਲਿਖਿਆ ਹੋਇਆ ਹੈ। ਕੁਝ ਪਰੇਸ਼ਾਨ ਲੋਕਾਂ ਨੇ ਇਹ ਮਾਮਲਾ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਦੇ ਧਿਆਨ ’ਚ ਲਿਆਉਣ ਦੀ ਤਿਆਰੀ ਕੀਤੀ ਹੈ। ਜ਼ਿਲ੍ਹਾ ਰੋਡ ਸੇਫਟੀ ਕਮੇਟੀ ਦੇ ਮੈਂਬਰ ਸੁਰਿੰਦਰ ਸੈਣੀ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਨੈਸ਼ਨਲ ਹਾਈਵੇਅ ਅਥਾਰਿਟੀ ਨੂੰ ਚਿੱਠੀ ਲਿਖੀ ਜਾਵੇਗੀ। ਹਾਈਵੇਅ ਅਥਾਰਿਟੀ ਦੇ ਧਿਆਨ ’ਚ ਲਿਆ ਕੇ ਸਾਈਨ ਬੋਰਡਾਂ ਨੂੰ ਬਦਲਿਆ ਜਾਵੇਗਾ।
ਦੱਸਣਯੋਗ ਹੈ ਕਿ ਫੋਕਲ ਪੁਆਇੰਟ ਦੇ ਸਾਹਮਣੇ ਛੋਟਾ ਸਈਪੁਰ ਇਲਾਕਾ ਹੈ। ਇਥੋਂ ਹੀ ਲੋਕ ਦੋਆਬਾ ਚੌਂਕ ਇੰਡਸਟ੍ਰੀਲ ਏਰੀਆ ਅਤੇ ਸ੍ਰੀ ਦੇਵੀ ਤਲਾਬ ਮੰਦਿਰ ਵੱਲ ਜਾਂਦੇ ਹਨ। ਹਾਈਵੇਅ ਅਥਾਰਿਟੀ ਨੇ ਸਈਪੁਰ ਦੀ ਥਾਂ ਸ਼ਿਵਪੁਰ ਲਿਖਿਆ ਹੋਇਆ ਹੈ। ਇਸ ਨਾਲ ਹਜ਼ਾਰਾਂ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ।
ਇਹ ਵੀ ਪੜ੍ਹੋ: ਕਬਰਾਂ ’ਚ ਦੀਵੇ ਨੇ, ਸ਼ਹੀਦਾਂ ਘਰੀਂ ਹਨੇਰੇ ਨੇ, ਸ਼ਹਾਦਤਾਂ ਦਾ ਸਿਆਸੀਕਰਨ ਕਰਨ ਵਾਲੇ ਮੁੜ ਨੀਂ ਲੈਂਦੇ ਪਰਿਵਾਰਾਂ ਦੀ ਸਾਰ
ਇਸੇ ਤਰ੍ਹਾਂ ਵੇਰਕਾ ਮਿਲਕ ਪਲਾਂਟ ਚੌਂਕ ਵਿਚ ਸ੍ਰੀ ਗੁਰੂ ਅਮਰਦਾਸ ਨਗਰ ਦੀ ਮੇਨ ਐਂਟਰੀ ਹੈ। ਹਾਈਵੇਅ ਅਥਾਰਿਟੀ ਨੂੰ ਕਾਲੋਨੀ ਦੀ ਜਾਣਕਾਰੀ ਦੇਣ ਵਾਲਾ ਬੋਰਡ ਲਗਾਉਣਾ ਚਾਹੀਦਾ ਸੀ ਪਰ ਕਾਲੋਨੀ ਨੂੰ ਕ੍ਰਾਸ ਕਰਕੇ ਨਹਿਰ ਦੇ ਕੰਢੇ ਰੰਧਾਵਾ ਮਸੰਦਾ ਅਤੇ ਗਦਈਪੁਰ ਦੀ ਜਾਣਕਾਰੀ ਦਿੰਦੇ ਹੋਏ, ਉਸੇ ਦਿਸ਼ਾ ਵੱਲ ਗੁਰੂ ਅਮਰਦਾਸ ਲਿਖਿਆ ਹੋਇਆ ਹੈ।
ਮਕਸੂਦਾਂ ਚੌਂਕ ਤੋਂ ਵੇਰਕਾ ਮਿਲਕ ਪਲਾਂਟ ਚੌਂਕ ਦੇ ਵ੍ਹੀਕਲ ਅੰਡਰ ਪਾਸ ਹੋਣ ਤੋਂ ਪਹਿਲਾਂ ਬੋਰਡ ਲਗਾਇਆ ਹੈ। ਇਸ ’ਚ ਅੰਡਰ ਪਾਸ ਵੱਲ ਕਾਲੀਆ ਕਾਲੋਨੀ ਦਾ ਸਾਈਨ ਬੋਰਡ ਲਗਾਉਣਾ ਸੀ ਪਰ ਕਾਲੋਨੀ ਦੀ ਦਿਸ਼ਾ ਵਿਧੀਪੁਰ ਅੱਡੇ ਵੱਲ ਵਿਖਾ ਦਿੱਤੀ ਗਈ ਹੈ। ਲੋਕਾਂ ਦੀ ਪਰੇਸ਼ਾਨੀ ਨੂੰ ਦੂਰ ਕਰਨ ਨੂੰ ਗਲਤ ਸਾਈਨ ਬੋਰਡ ਦਾ ਸਟੀਕਰ ਅੱਧਾ ਉਤਾਰ ਦਿੱਤਾ ਹੈ।
ਇਹ ਵੀ ਪੜ੍ਹੋ: ਜਲੰਧਰ: ਪੁਲਸ ਕਸਟਡੀ 'ਚੋਂ ਭੱਜੇ ਹਿਮਾਂਸ਼ ਵਰਮਾ ਦੀ ਸੂਚਨਾ ਦੇਣ ਵਾਲੇ ਲਈ ਪੁਲਸ ਨੇ ਰੱਖਿਆ ਵੱਡਾ ਇਨਾਮ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਲੇਹ ਵਿਖੇ ਫੌਜੀ ਨੌਜਵਾਨ ਨੂੰ ਡਿਊਟੀ ਦੌਰਾਨ ਪਿਆ ਦਿਲ ਦਾ ਦੌਰਾ, ਹੋਈ ਮੌਤ
NEXT STORY