ਜਲੰਧਰ (ਚੋਪੜਾ)— 2019 ਦੇ ਮਹਾ ਸੰਗਰਾਮ 'ਚ ਜਲੰਧਰ ਲੋਕ ਸਭਾ ਹਲਕਾ ਦੀ ਸੀਟ ਹੁਣ ਹੌਟ ਸੀਟ ਬਣ ਚੁੱਕੀ ਹੈ। ਜਿੱਥੋਂ ਕਾਂਗਰਸ ਦੇ ਮੌਜੂਦਾ ਸੰਸਦ ਮੈਂਬਰ ਹੋਣ ਦੇ ਬਾਵਜੂਦ ਕਾਂਗਰਸ ਹਾਈਕਮਾਨ ਨੂੰ ਅਗਲੀਆਂ ਚੋਣਾਂ ਲਈ ਉਮੀਦਵਾਰ ਦੀ ਚੋਣ ਹਿੱਤ ਖਾਸ ਜੱਦੋਜਹਿਦ ਕਰਨੀ ਪੈ ਰਹੀ ਹੈ। ਇਸੇ ਕਾਰਨ ਟੀਮ ਰਾਹੁਲ ਗਾਂਧੀ ਵੱਲੋਂ ਜਲੰਧਰ ਸੀਟ ਨੂੰ ਲੈ ਕੇ ਲਗਾਤਾਰ ਸਰਵੇ ਕਰਵਾਏ ਜਾ ਰਹੇ ਹਨ। ਇਸੇ ਕੜੀ 'ਚ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਸੁਪਰਵਾਈਜ਼ਰ ਦੇ ਤੌਰ 'ਤੇ ਨਿਯੁਕਤ ਕੀਤੀ ਕਾਂਗਰਸੀ ਨੇਤਰੀ ਪਰਪ੍ਰੀਤ ਬਰਾੜ ਦੇ ਦੌਰੇ ਤੋਂ ਅਗਲੇ ਦਿਨ ਹੀ ਇਕ ਹੋਰ ਸੁਪਰਵਾਈਜ਼ਰ ਗਰੀਸ਼ ਗਰਗ ਨੂੰ ਜਲੰਧਰ 'ਚ ਸਰਵੇ ਕਰਨ ਲਈ ਭੇਜ ਦਿੱਤਾ ਗਿਆ। ਬੀਤੇ ਦਿਨ ਗਿਰੀਸ਼ ਗਰਗ ਨੇ ਸ਼ਹਿਰ 'ਚ ਰਹਿੰਦਿਆਂ ਕਈ ਕਾਂਗਰਸੀ ਨੇਤਾਵਾਂ ਸਮੇਤ ਵੱਖ-ਵੱਖ ਸਮਾਜਕ ਸੰਸਥਾਵਾਂ ਦੇ ਅਹੁਦੇਦਾਰਾਂ ਨਾਲ ਮਿਲ ਕੇ ਉਨ੍ਹਾਂ ਦੀ ਫੀਡ ਬੈਕ ਹਾਸਲ ਕੀਤੀ। ਉਨ੍ਹਾਂ ਨੇ ਸੰਸਦ ਮੈਂਬਰ ਸੰਤੋਖ ਚੌਧਰੀ ਦੇ 5 ਸਾਲਾਂ ਦੇ ਕਾਰਜਕਾਲ ਦੌਰਾਨ ਕਾਂਗਰਸੀ ਵਰਕਰਾਂ, ਆਮ ਜਨਤਾ 'ਚ ਬਣੀ ਸ਼ਸ਼ੋਪੰਜ ਅਤੇ ਉਨ੍ਹਾਂ ਦੇ ਕੰਮਾਂ ਬਾਰੇ ਵਿਸਤਾਰ ਨਾਲ ਫੀਡ ਬੈਕ ਲਈ। ਇਕ ਧਿਰ ਦੇ ਤੌਰ 'ਤੇ ਮਿਲੇ ਕਾਂਗਰਸੀ ਨੇਤਾਵਾਂ ਵੱਲੋਂ ਖੁੱਲ੍ਹ ਕੇ ਕੁਝ ਨਾ ਦੱਸਣ 'ਤੇ ਗਰਗ ਨੇ ਉਨ੍ਹਾਂ ਨੂੰ ਆਪਣਾ ਮੋਬਾਇਲ ਨੰਬਰ ਦਿੰਦੇ ਹੋਏ ਵਟਸਐਪ 'ਤੇ ਚੌਧਰੀ ਬਾਰੇ ਫੀਡ ਬੈਕ ਦੇਣ ਨੂੰ ਕਿਹਾ। ਲਗਾਤਾਰ ਹੋ ਰਹੇ ਸਰਵੇ ਕਾਰਨ ਮੌਜੂਦਾ ਹਾਲਾਤ 'ਚ ਇਹ ਜ਼ਾਹਰ ਹੈ ਕਿ ਸੰਸਦ ਮੈਂਬਰ ਸੰਤੋਖ ਚੌਧਰੀ ਲਈ ਮੁੜ ਟਿਕਟ ਹਾਸਲ ਕਰਨਾ ਕੋਈ ਆਸਾਨ ਕੰਮ ਨਹੀਂ ਹੋਵੇਗਾ।
ਸੁਖਪਾਲ ਖਹਿਰਾ ਦਾ ਬਠਿੰਡਾ ਤੋਂ ਚੋਣ ਲੜਨਾ ਤੈਅ, ਰਸਮੀ ਐਲਾਨ ਬਾਕੀ
NEXT STORY