Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, SEP 30, 2026

    7:38:02 AM

  • school timings changed in punjab

    ਪੰਜਾਬ ’ਚ ਸਕੂਲਾਂ ਦਾ ਸਮਾਂ ਬਦਲਿਆ, ਜਾਣੋ 1 ਅਕਤੂਬਰ...

  • today is the last chance to deposit property tax

    ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ ਦਾ ਅੱਜ ਆਖਰੀ ਮੌਕਾ,...

  • person who gave a woman a lift robbed

    ਅਣਜਾਣ ਔਰਤ ਨੂੰ ਲਿਫਟ ਦੇਣੀ ਪਈ ਭਾਰੀ: ਕਾਰ 'ਤਾਂ...

  • major food crisis worldwide in the coming months

    ਦੁਨੀਆ ਭਰ 'ਚ ਵੱਡੇ ਭੋਜਨ ਸੰਕਟ ਦਾ ਖਦਸ਼ਾ, ਵਿਦੇਸ਼...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਸੁਰੱਖਿਆ ਪ੍ਰੀਸ਼ਦ ’ਚ ਸਥਾਈ ਸੀਟ ਲਈ ਭਾਰਤ ਨੂੰ ਮਜ਼ਬੂਤ ਕੂਟਨੀਤਕ ਯਤਨ ਕਰਨੇ ਹੋਣਗੇ

BLOG News Punjabi(ਬਲਾਗ)

ਸੁਰੱਖਿਆ ਪ੍ਰੀਸ਼ਦ ’ਚ ਸਥਾਈ ਸੀਟ ਲਈ ਭਾਰਤ ਨੂੰ ਮਜ਼ਬੂਤ ਕੂਟਨੀਤਕ ਯਤਨ ਕਰਨੇ ਹੋਣਗੇ

  • Edited By Harpreet Singh,
  • Updated: 29 Sep, 2026 02:33 PM
Blog
india in un
  • Share
    • Facebook
    • Tumblr
    • Linkedin
    • Twitter
  • Comment

ਭਾਰਤ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ. ਐੱਨ. ਐੱਸ. ਸੀ.) ’ਚ ਸਥਾਈ ਅਤੇ ਅਸਥਾਈ ਦੋਵਾਂ ਸੀਟਾਂ ਲਈ ਪ੍ਰਚਾਰ ਕਰ ਰਿਹਾ ਹੈ। ਸਥਾਈ ਸੀਟ ਹਾਸਲ ਕਰਨ ਲਈ ਸੰਯੁਕਤ ਰਾਸ਼ਟਰ ਦੇ ਢਾਂਚੇ ’ਚ ਮਹੱਤਵਪੂਰਨ ਬਦਲਾਅ ਦੀ ਲੋੜ ਹੈ, ਜੋ ਮੱਠੀ ਰਫਤਾਰ ਨਾਲ ਅੱਗੇ ਵਧ ਰਹੇ ਹਨ। ਭਾਰਤ ਨੂੰ ‘ਗਲੋਬਲ ਸਾਊਥ’ ਅਤੇ ਹਿੰਦ-ਪ੍ਰਸ਼ਾਂਤ ਖੇਤਰ ’ਚ ਇਕ ਮੁੱਖ ਆਵਾਜ਼ ਵਜੋਂ ਦੇਖਿਆ ਜਾਂਦਾ ਹੈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ, ਜੋ ਸੰਯੁਕਤ ਰਾਸ਼ਟਰ ਦੀ ਬੈਠਕ ਲਈ ਨਿਊਯਾਰਕ ’ਚ ਹਨ, ਨੇ ਇਸ ਸਾਲ ਅਸਥਾਈ ਸੀਟ ਲਈ ਮੁਹਿੰਮ ਸ਼ੁਰੂ ਕੀਤੀ ਹੈ।

ਅਗਸਤ 1950 ’ਚ ਅਮਰੀਕਾ ਨੇ ਆਪਣੇ ਰਾਜਦੂਤ ਰਾਹੀਂ ਭਾਰਤ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ’ਚ ਚੀਨ ਦੀ ਜਗ੍ਹਾ ਭਾਰਤ ਨੂੰ ਸਥਾਈ ਮੈਂਬਰ ਵਜੋਂ ਸ਼ਾਮਲ ਕਰਨ ਬਾਰੇ ਵਿਚਾਰ ਕਰਨ ਦੀ ਤਜਵੀਜ਼ ਦਿੱਤੀ ਸੀ। ਕਿਹਾ ਜਾਂਦਾ ਹੈ ਕਿ ਨਹਿਰੂ ਨੇ ਇਸ ਸੁਝਾਅ ਨੂੰ ਖਾਰਿਜ ਕਰ ਦਿੱਤਾ ਸੀ, ਜਿਸ ਨਾਲ ਭਾਰਤ ਨੇ ਸਥਾਈ ਮੈਂਬਰਸ਼ਿਪ ਦਾ ਮੌਕਾ ਗੁਆ ਦਿੱਤਾ।

ਨਵੀਂ ਦਿੱਲੀ ਆਪਣੀ ਵਿਦੇਸ਼ ਨੀਤੀ ਦੇ ਨਿਸ਼ਾਨਿਆਂ ਹੇਠ ਪਿਛਲੇ 30 ਸਾਲਾਂ ਤੋਂ ਇਸ ਸੀਟ ਲਈ ਕੰਮ ਕਰ ਰਹੀ ਹੈ। ਸਾਲਾਂ ਤੋਂ ਕਈ ਦੇਸ਼ਾਂ ਨੇ ਭਾਰਤ ਦੀ ਉਮੀਦਵਾਰੀ ਦਾ ਸਮਰਥਨ ਕੀਤਾ ਹੈ, ਉਸ ਦੀ ਵਧਦੀ ਪ੍ਰਭਾਵ ਸ਼ਕਤੀ, ਵੱਡੀ ਆਬਾਦੀ ਅਤੇ ਸ਼ਾਂਤੀ ਸਥਾਪਤ ਕਰਨ ’ਚ ਯੋਗਦਾਨ ਨੂੰ ਮਾਨਤਾ ਦਿੱਤੀ ਹੈ। ਹਾਲਾਂਕਿ, ਯੂ. ਐੱਨ. ਐੱਸ. ਸੀ. ਦੇ ਢਾਂਚੇ ਨੂੰ ਬਦਲਣਾ ਅੌਖਾ ਹੈ ਕਿਉਂਕਿ ਇਸ ਲਈ ਮੌਜੂਦਾ ਪੰਜ ਸਥਾਈ ਮੈਂਬਰਾਂ—ਸੰਯੁਕਤ ਰਾਜ ਅਮਰੀਕਾ, ਰੂਸ, ਚੀਨ, ਫਰਾਂਸ ਅਤੇ ਯੂਨਾਈਟਿਡ ਕਿੰਗਡਮ ਦੀ ਸਰਬਸੰਮਤੀ ਦੀ ਲੋੜ ਹੁੰਦੀ ਹੈ।

ਭਾਰਤ ਦਾ ਮੰਨਣਾ ਹੈ ਕਿ ਮੌਜੂਦਾ ਯੂ. ਐੱਨ. ਐੱਸ. ਸੀ. ਢਾਂਚਾ ਹੁਣ ਆਧੁਨਿਕ ਅਸਲੀਅਤਾਂ ਨੂੰ ਪ੍ਰਤੀਬਿੰਬਤ ਨਹੀਂ ਕਰਦਾ। ਇਸ ਦਾ ਤਰਕ ਹੈ ਕਿ ਸਭ ਤੋਂ ਵੱਡੇ ਲੋਕਤੰਤਰ ਅਤੇ ਵਧਦੀ ਅਰਥਵਿਵਸਥਾ ਦੇ ਰੂਪ ’ਚ ਇਸ ਦੀ ਸਥਿਤੀ ਇਸ ਨੂੰ ਇਕ ਮੁੱਖ ਗਲੋਬਲ ਖਿਡਾਰੀ ਬਣਾਉਂਦੀ ਹੈ। ਸ਼ਾਂਤੀ ਪ੍ਰਤੀ ਭਾਰਤ ਦੀ ਵਚਨਬੱਧਤਾ ਸੰਯੁਕਤ ਰਾਸ਼ਟਰ ਸ਼ਾਂਤੀ ਮਿਸ਼ਨਾਂ ’ਚ ਉਸ ਦੀ ਮਹੱਤਵਪੂਰਨ ਹਿੱਸੇਦਾਰੀ ਰਾਹੀਂ ਦਿਖਾਈ ਦਿੰਦੀ ਹੈ, ਜਿੱਥੇ ਉਸ ਨੇ ਸਥਿਰਤਾ ਬਣਾਏ ਰੱਖਣ ’ਚ ਮਦਦ ਕਰਨ ਲਈ ਕਈ ਕਰਮਚਾਰੀਆਂ ਨੂੰ ਭੇਜਿਆ ਹੈ।

ਭਾਰਤ ਨੂੰ ਮਜ਼ਬੂਤ ਕੂਟਨੀਤਕ ਯਤਨਾਂ ’ਚ ਸ਼ਾਮਲ ਹੋਣ ਦੀ ਲੋੜ ਹੋਵੇਗੀ ਕਿਉਂਕਿ ਤਾਜ਼ਿਕਸਤਾਨ ਵੀ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ’ਚ ਏਸ਼ੀਆ-ਪ੍ਰਸ਼ਾਂਤ ਅਸਥਾਈ ਸੀਟ ਲਈ ਹੋੜ ਕਰ ਰਿਹਾ ਹੈ। ਇਸਲਾਮਿਕ ਸਹਿਯੋਗ ਸੰਗਠਨ (ਓ. ਆਈ. ਸੀ.) ਤੋਂ ਤਾਜ਼ਿਕਸਤਾਨ ਨੂੰ ਮਿਲਣ ਵਾਲਾ ਸਮਰਥਨ ਭਾਰਤ ਲਈ ਮੁਕਾਬਲੇ ਨੂੰ ਹੋਰ ਔਖਾ ਬਣਾ ਸਕਦਾ ਹੈ। ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਭਾਰਤ ਨੂੰ ਫਿਜ਼ੀ, ਸੰਯੁਕਤ ਰਾਜ ਅਮਰੀਕਾ, ਆਸਟ੍ਰੀਆ ਅਤੇ ਸ਼੍ਰੀਲੰਕਾ ਤੋਂ ਪਰ੍ਹੇ ਹੋਰ ਅਧਿਕਾਰਤ ਸਮਰਥਨ ਦੀ ਲੋੜ ਹੈ। ਚੋਣਾਂ ਸਾਲ ’ਚ ਇਕ ਵਾਰ ਗੁਪਤ ਵੋਟਾਂ ਰਾਹੀਂ ਹੁੰਦੀਆਂ ਹਨ ਅਤੇ ਇਸ ਲਈ ਦੋ-ਤਿਹਾਈ ਬਹੁਮਤ ਦੀ ਲੋੜ ਹੁੰਦੀ ਹੈ, ਭਾਵੇਂ ਉਮੀਦਵਾਰ ਬਿਨਾਂ ਵਿਰੋਧ ਦੇ ਹੀ ਕਿਉਂ ਨਾ ਹੋਣ।

ਕੁਝ ਯੂਰਪੀਨ ਦੇਸ਼ ਯੂ. ਐੱਨ. ਐੱਸ. ਸੀ. ਲਈ ਭਾਰਤ ਦੀ ਦਾਅਵੇਦਾਰੀ ਦਾ ਸਮਰਥਨ ਕਰਦੇ ਹਨ। ਹਾਲਾਂਕਿ, ਚੁਣੌਤੀਆਂ ਬਣੀਆਂ ਹੋਈਆਂ ਹਨ, ਜਿਨ੍ਹਾਂ ’ਚ ਕਿੰਨੀਆਂ ਨਵੀਆਂ ਸੀਟਾਂ ਜੋੜਨੀਆਂ ਹਨ ਅਤੇ ਉਨ੍ਹਾਂ ਨਵੇਂ ਮੈਂਬਰਾਂ ਲਈ ਵੀਟੋ ਪਾਵਰ ਦੇ ਵਿਵਾਦਪੂਰਨ ਪ੍ਰਸ਼ਨ ’ਤੇ ਅਸਹਿਮਤੀ ਸ਼ਾਮਲ ਹੈ। ਵੱਖ-ਵੱਖ ਦੇਸ਼ਾਂ ਦੇ ਸਮਰਥਨ ਦੇ ਬਾਵਜੂਦ ਭਾਰਤ ਨੂੰ ਨਵੀਆਂ ਸੀਟਾਂ ਅਤੇ ਵੀਟੋ ਪਾਵਰ ਨੂੰ ਲੈ ਕੇ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਹਾ ਹੈ। ਇਹ ਇਕ ਅਜਿਹੀ ਤਜਵੀਜ਼ ਦਾ ਪਹਿਲੂ ਹੈ ਜੋ ਸ਼ੁਰੂ ’ਚ ਨਵੇਂ ਸਥਾਈ ਮੈਂਬਰਾਂ ਲਈ ਵੀਟੋ ਅਧਿਕਾਰਾਂ ਨੂੰ ਬਾਹਰ ਰੱਖਦਾ ਹੈ, ਜਿਸ ਨਾਲ ਮੌਜੂਦਾ ਮੈਂਬਰਾਂ ਦੀਆਂ ਚਿੰਤਾਵਾਂ ਨੂੰ ਸੰਬੋਧਿਤ ਕੀਤਾ ਜਾ ਸਕੇ ਅਤੇ ਨਾਲ ਹੀ ਨਿਰਪੱਖ ਪ੍ਰਤੀਨਿਧਤਾ ਨੂੰ ਉਤਸ਼ਾਹਤ ਕੀਤਾ ਜਾ ਸਕੇ।

ਜਿਵੇਂ ਕਿ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸੰਸਦੀ ਸੈਸ਼ਨਾਂ ’ਚ ਦੁਹਰਾਇਆ ਹੈ, ਭਾਰਤ ਯੂ. ਐੱਨ. ਐੱਸ. ਸੀ. ਸੁਧਾਰਾਂ ’ਤੇ ਅੰਤਰ-ਸਰਕਾਰੀ ਵਾਰਤਾ ’ਚ ਸਰਗਰਮ ਤੌਰ ’ਤੇ ਲੱਗਿਆ ਹੋਇਆ ਹੈ। ਭਾਰਤ ਯੂ. ਐੱਨ. ਐੱਸ. ਸੀ. ਦੇ ਵਿਸਥਾਰ ਲਈ ਵਿਆਪਕ ਸਮਰਥਨ ਇਕੱਠਾ ਕਰਨ ਲਈ ਕੰਮ ਕਰ ਰਿਹਾ ਹੈ। ਇਸ ਰਣਨੀਤਕ ਜੁੜਾਅ ’ਚ ਗਲੋਬਲ ਸਾਊਥ ਦੇਸ਼ਾਂ ਨਾਲ ਆਪਣੇ ਸੰਬੰਧਾਂ ਨੂੰ ਮਜ਼ਬੂਤ ਕਰਨਾ, ਸਮੂਹਿਕ ਵਿਕਾਸ ਨੂੰ ਉਤਸ਼ਾਹਤ ਕਰਨਾ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਸਾਂਝੀਆਂ ਚੁਣੌਤੀਆਂ ਦਾ ਹੱਲ ਕਰਨ ਲਈ ਭਾਰਤ ਦੀ ਵਚਨਬੱਧਤਾ ਨੂੰ ਉਜਾਗਰ ਕਰਨਾ ਸ਼ਾਮਲ ਹੈ।

ਭਾਰਤ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ’ਚ ਸੁਧਾਰ ਦੀ ਵਕਾਲਤ ਕਰਦਾ ਹੈ ਕਿਉਂਕਿ ਉਸ ਦਾ ਮੰਨਣਾ ਹੈ ਕਿ ਮੌਜੂਦਾ ਢਾਂਚਾ ਹੁਣ 21ਵੀਂ ਸਦੀ ਦੀਆਂ ਅਸਲੀਅਤਾਂ ਨੂੰ ਪ੍ਰਤੀਬਿੰਬਤ ਨਹੀਂ ਕਰਦਾ। ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਅਤੇ ਤੇਜ਼ੀ ਨਾਲ ਵਧਦੀ ਅਰਥਵਿਵਸਥਾ ਵਜੋਂ ਭਾਰਤ ਗਲੋਬਲ ਮੰਚ ’ਤੇ ਇਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।

ਕਈ ਯੂਰਪੀਨ ਦੇਸ਼ਾਂ ਨੇ ਭਾਰਤ ਦੀ ਉਮੀਦਵਾਰੀ ਦਾ ਸਮਰਥਨ ਕੀਤਾ ਹੈ, ਇਸ ਨੂੰ ਪ੍ਰੀਸ਼ਦ ਦੇ ਅੰਦਰ ਪ੍ਰਤੀਨਿੱਧਤਾ ’ਚ ਵੰਨ-ਸੁਵੰਨਤਾ ਲਿਆਉਣ ਦੇ ਇਕ ਤਰੀਕੇ ਵਜੋਂ ਦੇਖਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੁਧਾਰ ਦੀ ਤੁਰੰਤ ਲੋੜ ਬਾਰੇ ਵਿਸ਼ੇਸ਼ ਤੌਰ ਬੜਬੋਲੇ ਰਹੇ ਹਨ, ਉਨ੍ਹਾਂ ਨੇ ਸੀਟ ਵੰਡ ਅਤੇ ਖੇਤਰੀ ਪ੍ਰਤੀਨਿਧਤਾ ਦੇ ਦਾਅਵਿਆਂ ਵਰਗੇ ਮਹੱਤਵਪੂਰਨ ਮੁੱਦਿਆਂ ’ਤੇ ਜ਼ੋਰ ਦਿੱਤਾ ਹੈ। ਹਾਲਾਂਕਿ, ਸੁਧਾਰ ਪ੍ਰਕਿਰਿਆ ਨੂੰ ਮਹੱਤਵਪੂਰਨ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ ਕਿਉਂਕਿ ਕੋਈ ਸੰਗਠਿਤ ਵਾਰਤਾ ਪਾਠ ਮੌਜੂਦ ਨਹੀਂ ਹੈ ਅਤੇ ਵਿਸਥਾਰਤ ਮੈਂਬਰਸ਼ਿਪ ਅਤੇ ਵੀਟੋ ਪਾਵਰ ਦੇ ਵਿਵਾਦਪੂਰਨ ਮੁੱਦੇ ’ਤੇ ਵਿਵਾਦ ਜਾਰੀ ਹੈ।

ਕਈ ਦੇਸ਼ਾਂ ਤੋਂ ਮਜ਼ਬੂਤ ਸਮਰਥਨ ਦੇ ਬਾਵਜੂਦ ਮਹੱਤਵਪੂਰਨ ਚੁਣੌਤੀਆਂ ਬਣੀਆਂ ਹੋਈਆਂ ਹਨ। ਇਨ੍ਹਾਂ ਚੁਣੌਤੀਆਂ ਦੇ ਕੇਂਦਰ ’ਚ ਨਵੀਆਂ ਸੀਟਾਂ ਦੀ ਵੰਡ ਅਤੇ ਵਾਧੂ ਮੈਂਬਰਾਂ ਨੂੰ ਵੀਟੋ ਪਾਵਰ ਦਾ ਉਪਯੋਗ ਕਰਨ ਦੀ ਅਨੁਮਤੀ ਦੇਣ ਦੇ ਸਿੱਟਿਆਂ ’ਤੇ ਵਿਵਾਦਪੂਰਨ ਚਰਚਾਵਾਂ ਹਨ। ਫਿਰ ਵੀ ਭਾਰਤ ਸਥਾਈ ਮੈਂਬਰਸ਼ਿਪ ਦੀ ਵਕਾਲਤ ਕਰਨਾ ਜਾਰੀ ਰੱਖੇ ਹੋਏ ਹੈ, ਗਲੋਬਲ ਸ਼ਾਸਨ ਅਤੇ ਸ਼ਾਂਤੀ ਤੇ ਸੁਰੱਖਿਆ ਦੇ ਉਨ੍ਹਾਂ ਸਿਧਾਂਤਾਂ ਪ੍ਰਤੀ ਆਪਣੀ ਵਚਨਬੱਧਤਾ ਨੂੰ ਪ੍ਰਗਟ ਕਰਦਾ ਹੈ ਜਿਨ੍ਹਾਂ ਨੂੰ ਯੂ. ਐੱਨ. ਐੱਸ. ਸੀ. ਨੇ ਬਣਾਏ ਰੱਖਣਾ ਹੈ।

ਭਾਰਤ ਦੀ ਉਮੀਦਵਾਰੀ ਲਈ ਸਮਰਥਨ ਲਗਾਤਾਰ ਵਧ ਰਿਹਾ ਹੈ, ਜਿਸ ’ਚ ਅਫਰੀਕੀ ਸੰਘ ਵਰਗੀਆਂ ਸੰਸਥਾਵਾਂ ਦਾ ਸਮਰਥਨ ਸ਼ਾਮਲ ਹੈ, ਜਿਸ ਨੇ ਇਹ ਯਕੀਨੀ ਬਣਾਉਣ ਲਈ ਸਥਾਈ ਸੀਟ ਦੀ ਮੰਗ ਕੀਤੀ ਹੈ ਕਿ ਯੂ. ਐੱਨ. ਐੱਸ. ਸੀ. ਅਫਰੀਕੀ ਹਿੱਤਾਂ ਅਤੇ ਦ੍ਰਿਸ਼ਟੀਕੋਣਾਂ ਦੀ ਪੂਰੀ ਤਰ੍ਹਾਂ ਪ੍ਰਤੀਨਿਧਤਾ ਕਰੇ। ਫਿਰ ਵੀ ਸਥਾਈ ਮੈਂਬਰਸ਼ਿਪ ਦਾ ਰਾਹ ਜਟਿਲ ਹੈ ਅਤੇ ਇਸ ਲਈ ਵਰਤਮਾਨ ਸਥਾਈ ਮੈਂਬਰਾਂ ਵਿਚਕਾਰ ਸਾਵਧਾਨੀਪੂਰਵਕ ਗੱਲਬਾਤ ਅਤੇ ਆਮ ਸਹਿਮਤੀ ਬਣਾਉਣ ਦੀ ਲੋੜ ਹੈ। ਇਹ ਦਾਅਵੇਦਾਰੀ ਖੇਤਰਾਂ ’ਚ, ਵਿਸ਼ੇਸ਼ ਰੂਪ ਨਾਲ ਗਲੋਬਲ ਸਾਊਥ, ਓ. ਆਈ. ਸੀ. ਮੈਂਬਰਾਂ, ਜੀ-20 ਦੇਸ਼ਾਂ, ਅਫਰੀਕੀ ਰਾਜਾਂ, ਟਾਪੂ ਦੇਸ਼ਾਂ ਅਤੇ ਮੁੱਖ ਪੱਛਮੀ ਹਿੱਸੇਦਾਰੀ ਵਿਚਕਾਰ ਭਾਰਤ ਦੀ ਕੂਟਨੀਤਕ ਪਹੁੰਚ ਦੀ ਪ੍ਰੀਖਿਆ ਕਰੇਗੀ।

—ਕਲਿਆਣੀ ਸ਼ੰਕਰ

  • India
  • United Nations
  • Permanent Seat

ਅਜਿਹੀਆਂ ਖਬਰਾਂ ਕਿ ਮਨ ਖੁਸ਼ੀ ਨਾਲ ਭਰ ਜਾਵੇ

NEXT STORY

Stories You May Like

  • india receives support from 4 european nations for a permanent seat in the unsc
    UNSC 'ਚ ਸਥਾਈ ਸੀਟ ਲਈ ਭਾਰਤ ਨੂੰ ਮਿਲਿਆ 4 ਯੂਰਪੀ ਦੇਸ਼ਾਂ ਦਾ ਸਮਰਥਨ
  • india  vietnam  tamil nadu  investment
    ਹੋਰ ਮਜ਼ਬੂਤ ਹੋਣਗੇ ਭਾਰਤ-ਵੀਅਤਨਾਮ ਦੇ ਸਬੰਧ ! ਤਾਮਿਲਨਾਡੂ ਨਾਲ ਵਧਾਇਆ ਸਹਿਯੋਗ
  • india  s economy is strong  moody  s raises growth forecast
    ਸੰਕਟ ਦੇ ਬਾਵਜੂਦ ਭਾਰਤ ਦੀ ਅਰਥਵਿਵਸਥਾ ਮਜ਼ਬੂਤ, ਮੂਡੀਜ਼ ਨੇ ਵਧਾਇਆ ਗ੍ਰੋਥ ਦਾ ਅਨੁਮਾਨ
  • bilateral relations
    ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਗੇ ਬੰਗਲਾਦੇਸ਼ ਅਤੇ ਪਾਕਿਸਤਾਨ
  • india in un
    UN ਦਾ ਸਥਾਈ ਮੈਂਬਰ ਬਣੇਗਾ ਭਾਰਤ ! ਯੂਰਪ ਦੇ 4 ਦੇਸ਼ਾਂ ਨੇ ਕੀਤਾ ਸਮਰਥਨ
  • screen guard industry hopes for big business in india
    ਚੀਨੀ ਦਰਾਮਦ ’ਤੇ ਸ਼ਿਕੰਜਾ, ਸਕ੍ਰੀਨ ਗਾਰਡ ਉਦਯੋਗ ਨੂੰ ਭਾਰਤ ’ਚ ਵੱਡੇ ਕਾਰੋਬਾਰ ਦੀ ਉਮੀਦ
  • every voter should exercise their vote for a strong democracy
    ਮਜ਼ਬੂਤ ਲੋਕਤੰਤਰ ਲਈ ਹਰ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨ:  SDM ਗਗਨਦੀਪ ਸਿੰਘ
  • india un support
    UN 'ਚ ਭਾਰਤ ਨੂੰ ਮਿਲੇਗੀ 'ਪੱਕੀ' ਸੀਟ ! ਯੂਰਪ ਮਗਰੋਂ ਦੁਨੀਆ ਦੇ ਸਭ ਤੋਂ ਵੱਡੇ ਦੇਸ਼ ਨੇ ਵੀ ਕੀਤਾ ਪੂਰਾ ਸਮਰਥਨ
  • school timings changed in punjab
    ਪੰਜਾਬ ’ਚ ਸਕੂਲਾਂ ਦਾ ਸਮਾਂ ਬਦਲਿਆ, ਜਾਣੋ 1 ਅਕਤੂਬਰ ਤੋਂ ਕਿੰਨੇ ਵਜੇ ਲੱਗਣਗੇ ਸਕੂਲ
  • bhogpur cooperative sugar mill  s annual meeting
    ਭੋਗਪੁਰ ਸਹਿਕਾਰੀ ਖੰਡ ਮਿੱਲ ਦੇ ਸਾਲਾਨਾ ਇਜਲਾਸ ਦੌਰਾਨ ਗੰਨਾ ਕਾਸ਼ਤਕਾਰਾਂ ਦੀਆਂ...
  • 13 day journeys sparked a people  s movement  kewal dhillon
    13 ਦਿਨਾਂ ਦੀਆਂ ਯਾਤਰਾਵਾਂ ਨੇ ਲੋਕ-ਅੰਦੋਲਨ ਖੜ੍ਹਾ ਕੀਤਾ: ਕੇਵਲ ਢਿੱਲੋਂ
  • punjab fought against mughals and british  now it is time to fight against drugs
    ਪੰਜਾਬ ਨੇ ਮੁਗਲਾਂ-ਅੰਗਰੇਜ਼ਾਂ ਨਾਲ ਲੜਾਈ ਲੜੀ, ਹੁਣ ਨਸ਼ੇ ਖ਼ਿਲਾਫ਼ ਲੜਨ ਦੀ ਵਾਰੀ:...
  • jalandhar rally to become a means to save punjab  s youth and future
    ਜਲੰਧਰ ਰੈਲੀ ਪੰਜਾਬ ਦੀ ਜਵਾਨੀ ਤੇ ਭਵਿੱਖ ਬਚਾਉਣ ਦਾ ਬਣੇਗੀ ਜ਼ਰੀਆ: ਕੇਵਲ ਸਿੰਘ...
  • situation normal at lovely professional university
    ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ 'ਚ ਹਾਲਾਤ ਨਾਰਮਲ, ਪੰਜਾਬ ਪੁਲਸ ਵੱਲੋਂ ਸਰਚ...
  • amit shah  punjab bjp  mega rally
    ਭਲਕੇ ਜਲੰਧਰ 'ਚ ਅਮਿਤ ਸ਼ਾਹ ਦੀ ਵੱਡੀ ਰੈਲੀ, 80 ਹਜ਼ਾਰ ਤੋਂ ਵੱਧ ਕੁਰਸੀਆਂ ਲੱਗੀਆਂ
  • the case of violence in lpu reached the highcourt
    LPU 'ਚ ਹਿੰਸਾ ਦਾ ਮਾਮਲਾ ਹਾਈਕੋਰਟ ਪੁੱਜਾ, CBI ਜਾਂਚ ਦੀ ਮੰਗ, ਪੜ੍ਹੋ ਕਦੋਂ...
Trending
Ek Nazar
trump denied claim

ਟਰੰਪ ਨੇ ਅਮਰੀਕੀ ਹਥਿਆਰ ਖਰੀਦਣ ਬਾਰੇ ਸ਼ੀ ਨਾਲ ਗੱਲਬਾਤ ਬਾਰੇ ਦਾਅਵੇ ਨੂੰ ਨਕਾਰਿਆ

falkland oil fields

ਅਰਜਨਟੀਨਾ ਨੇ ਫਾਕਲੈਂਡ ਤੇਲ ਖੇਤਰਾਂ 'ਤੇ ਅੰਤਰਰਾਸ਼ਟਰੀ ਕਾਨੂੰਨੀ ਕਾਰਵਾਈ ਦੀ...

namal rajapaksa

ਸ਼੍ਰੀਲੰਕਾ : ਵਿਰੋਧੀ ਧਿਰ ਦਾ ਆਗੂ ਨਮਲ ਰਾਜਪਕਸੇ ਤੀਜੀ ਵਾਰ ਹਿਰਾਸਤ 'ਚ

rain in thailand

ਥਾਈਲੈਂਡ 'ਚ ਮੀਂਹ ਰੁਕਿਆ, ਪਰ ਹਜ਼ਾਰਾਂ ਲੋਕਾਂ ਨੂੰ ਛੱਡਣਾ ਪਿਆ ਘਰ

ai   pope leo

AI ਸੁਰੱਖਿਆ ਚਿੰਤਾਵਾਂ 'ਜਾਅਲੀ ਖ਼ਬਰਾਂ' ਨਹੀਂ ਹਨ: ਪੋਪ ਲੀਓ

sunita went on the honeymoon alone veteran actor reveals a big secret

'ਹਨੀਮੂਨ 'ਤੇ ਇਕੱਲੀ ਗਈ ਸੀ ਸੁਨੀਤਾ'; ਦਿੱਗਜ ਅਦਾਕਾਰ ਨੇ ਸਾਲਾਂ ਬਾਅਦ ਖੋਲ੍ਹਿਆ...

ran us conflict

ਖ਼ਤਮ ਹੋਵੇਗਾ ਈਰਾਨ-ਅਮਰੀਕਾ ਟਕਰਾਅ ! ਵਿਚੋਲਿਆਂ ਵੱਲੋਂ ਕੋਸ਼ਿਸ਼ਾਂ 'ਚ ਤੇਜ਼ੀ

economic crisis

ਚੀਨ 327 ਅਰਬ ਡਾਲਰ ਦੇ ਖਰਾਬ ਖਪਤਕਾਰ ਕਰਜ਼ੇ ਨੂੰ ਨਿਪਟਾਉਣ ਲਈ ਕਰ ਰਿਹੈ ਜੱਦੋ-ਜਹਿਦ

jackie chan hit by death hoax

ਨਹੀਂ ਰਹੇ ਦਿੱਗਜ ਅਦਾਕਾਰ "ਜੈਕੀ ਚੈਨ?", ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਖ਼ਬਰ,...

diljit dosanjh shares no tension mantra

ਦਿਲਜੀਤ ਦੋਸਾਂਝ ਨੇ ਦਿੱਤਾ 'ਨੋ ਟੈਂਸ਼ਨ' ਮੰਤਰ: ਜੋ ਤੁਹਾਨੂੰ ਟੈਂਸ਼ਨ ਦੇਵੇ,...

famous bollywood actress wanted to become a mother before marriage

ਵਿਆਹ ਤੋਂ ਪਹਿਲਾਂ ਹੀ ਮਾਂ ਬਣਨਾ ਚਾਹੁੰਦੀ ਸੀ ਮਸ਼ਹੂਰ ਅਦਾਕਾਰਾ ! 2 ਵਾਰ ਨਾਕਾਮ...

delhi government  air pollution  office  timings

ਬਦਲੇਗੀ ਦਫ਼ਤਰਾਂ ਦੀ ਟਾਈਮਿੰਗ ! ਨਿਰਮਾਣ ਕਾਰਜਾਂ 'ਤੇ ਵੀ ਲੱਗੀ ਰੋਕ, ਦਿੱਲੀ...

pak police identify suspects

ਪਾਕਿ 'ਚ ਵਿਦੇਸ਼ੀ ਮਹਿਲਾ ਨਾਲ ਸਮੂਹਿਕ ਗੈਂਗਰੇਪ ਦਾ ਮਾਮਲਾ,  3 ਸ਼ੱਕੀਆਂ ਦੀ ਹੋਈ...

netanyahu meets emirati leader

ਇਜ਼ਰਾਇਲੀ PM ਨੇਤਨਯਾਹੂ ਨੇ ਕੀਤੀ ਗੁਪਤ ਯਾਤਰਾ, UAE ਆਗੂ ਨਾਲ ਕੀਤੀ ਮੁਲਾਕਾਤ

school  timing change  1 october  students

ਸਕੂਲਾਂ ਦਾ ਬਦਲਿਆ ਸਮਾਂ, ਜੰਮੂ 'ਚ 1 ਅਕਤੂਬਰ ਤੋਂ ਲਾਗੂ ਹੋਵੇਗੀ ਨਵੀਂ Timing

ebola outbreak

ਕਾਂਗੋ 'ਚ ਈਬੋਲਾ ਦੇ ਮਾਮਲੇ 8,000 ਤੋਂ ਪਾਰ; ਬਿਮਾਰੀ ਅਜੇ ਵੀ ਬੇਕਾਬੂ

social media influencer

30 ਸਾਲ ਦੀ ਉਮਰ 'ਚ ਮਸ਼ਹੂਰ ਸੋਸ਼ਲ ਮੀਡੀਆ ਇਨਫਲੂਐਂਸਰ ਨੇ ਛੱਡੀ ਦੁਨੀਆ, ਮੌਤ ਤੋਂ...

avalanche in nepal

ਨੇਪਾਲ 'ਚ ਬਰਫ਼ ਖਿਸਕਣ ਮਗਰੋਂ ਦੋ ਹੋਰ ਲਾਸ਼ਾਂ ਬਰਾਮਦ, 12 ਲੋਕ ਅਜੇ ਵੀ ਲਾਪਤਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • ashok singhal
      ਰਾਸ਼ਟਰ ਨਿਰਮਾਣ ਲਈ ਸਮਰਪਿਤ ਸਨ ਅਸ਼ੋਕ ਸਿੰਘਲ
    • there is no dearth of true saints in india
      ਭਾਰਤ ’ਚ ਸੱਚੇ ਸੰਤਾਂ ਦੀ ਘਾਟ ਨਹੀਂ!
    • election commission
      ਚੋਣ ਕਮਿਸ਼ਨ ’ਚ ਇਕਤਰਫ਼ਾ ਫੈਸਲਿਆਂ ਲਈ ਕੋਈ ਜਗ੍ਹਾ ਨਹੀਂ
    • students education
      ਵਿਦਿਆਰਥੀਆਂ ਨੂੰ ਵਿੱਤੀ ਮੈਨੇਜਮੈਂਟ ਦੀ ਸਿੱਖਿਆ ਦੇਣਾ ਜ਼ਰੂਰੀ
    • india should learn from brazil about the growing threat
      ‘ਆਨਲਾਈਨ ਗੇਮਾਂ ਦਾ ਵਧਦਾ ਖ਼ਤਰਾ’ ਬ੍ਰਾਜ਼ੀਲ ਤੋਂ ਸਿੱਖੇ ਭਾਰਤ!
    • honestleaders
      ਸਮਾਜ ਨੂੰ ਇਮਾਨਦਾਰ ਅਤੇ ਸਵੱਛ ਦਿੱਖ ਵਾਲੇ ਸਿਆਸਤਦਾਨਾਂ ਤੇ ਅਧਿਕਾਰੀਆਂ ਦੀ ਲੋੜ
    • bhagat singh
      ਭਗਤ ਸਿੰਘ ਦੇ ਸਵਾਲਾਂ ਲਈ ਕੀ ਅਸੀਂ ਤਿਆਰ ਹਾਂ ?
    • certain people are committing suicide
      ‘ਵਿਸ਼ੇਸ਼ ਲੋਕ-ਖੁਦਕੁਸ਼ੀਆਂ ਕਰ ਰਹੇ’ ਚੁਣੌਤੀਆਂ ਤੋਂ ਘਬਰਾ ਕੇ!
    • donald trump
      ਅਮਰੀਕੀ ਪ੍ਰੈੱਸ ਉਠਾ ਰਹੀ ਹੈ ਟਰੰਪ ਦੀ ਦਾਦਾਗਿਰੀ ਦੇ ਖ਼ਿਲਾਫ਼ ਆਵਾਜ਼
    • circumstances determine the direction of a country s politics
      ਹਾਲਾਤ ਹੀ ਕਿਸੇ ਦੇਸ਼ ਦੀ ਸਿਆਸਤ ਨੂੰ ਦਿਸ਼ਾ ਦਿੰਦੇ ਹਨ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +