ਜਲੰਧਰ— ਮਹਾਨਗਰ ਜਲੰਧਰ ’ਚ ਵਾਰਡ ਨੰਬਰ-7 ਦੀ ਕੌਂਸਲਰ ਨੀਲਮ ਰਾਣੀ ਮੰਗਲਵਾਰ ਨੂੰ ਵਿਧਾਇਕ ਰਜਿੰਦਰ ਬੇਰੀ ਦੇ ਦਫ਼ਤਰ ਵਿਚ ਫੁੱਟ-ਫੁੱਟ ਕੇ ਰੋਈ। ਕੌਂਸਲਰ ਦਾ ਦੋਸ਼ ਸੀ ਕਿ ਉਨ੍ਹਾਂ ਦੇ ਵਾਰਡ ’ਚ ਵਿਕਾਸ ਕੰਮਾਂ ਲਈ ਉਨ੍ਹਾਂ ਨੂੰ ਪੁੱਛਿਆ ਤੱਕ ਨਹੀਂ ਜਾਂਦਾ ਅਤੇ ਨਾ ਹੀ ਕਿਸੇ ਕੰਮ ਲਈ ਸਲਾਹ ਲਈ ਜਾਂਦੀ ਹੈ। ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ। ਆਪਣਾ ਦੁੱਖੜਾ ਸੁਣਾਉਂਦੇ ਹੋਏ ਨੀਲਮ ਨੇ ਵਿਧਾਇਕ ਦੇ ਦਫ਼ਤਰ ’ਚ ਹੀ ਫੁੱਟ-ਫੁੱਟ ਕੇ ਰੋਣਾ ਸ਼ੁਰੂ ਕਰ ਦਿੱਤਾ। ਵਿਧਾਇਕ ਬੇਰੀ ਨੇ ਉਨ੍ਹਾਂ ਨੂੰ ਸਮਝਾ ਕੇ ਚੁੱਪ ਕਰਵਾਇਆ।
ਇਹ ਵੀ ਪੜ੍ਹੋ: ਪਿਮਸ ਹਸਪਤਾਲ ’ਚ 24 ਸਾਲਾ ਕੋਰੋਨਾ ਪੀੜਤ ਨੌਜਵਾਨ ਦੀ ਮੌਤ, ਮਰਨ ਤੋਂ ਪਹਿਲਾਂ ਮਾਂ ਨੂੰ ਭੇਜਿਆ ਭਾਵੁਕ ਮੈਸੇਜ
ਜਾਣੋ ਕੀ ਪੂਰਾ ਮਾਮਲਾ
ਮਾਮਲਾ ਇਹ ਹੈ ਕਿ ਕੌਂਸਲਰ ਨੀਲਮ ਦਾ ਭਤੀਜਾ ਜਾਨੀ ਯੁਵਾ ਕਾਂਗਰਸੀ ਆਗੂ ਹੈ। ਇਸ ਸਮੇਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਿਗਮ ਪ੍ਰਸ਼ਾਸਨ ’ਚ ਜਾਨੀ ਦਾ ਹੀ ਦਬਦਬਾ ਹੈ ਅਤੇ ਵਾਰਡ ਖੇਤਰ ’ਚ ਹੋਣ ਵਾਲੇ ਸਾਰੇ ਕੰਮਾਂ ਲਈ ਜਾਨੀ ਤੋਂ ਹੀ ਮਨਜ਼ੂਰੀ ਲਈ ਜਾ ਰਹੀ ਹੈ। ਇਕ ਦਿਨ ਪਹਿਲਾਂ ਵੀ ਵਾਰਡ ਨੰਬਰ 7 ’ਚ ਐੱਲ. ਈ. ਡੀ. ਲਾਈਟਸ ਦਾ ਪ੍ਰਾਜੈਕਟ ਸ਼ੁਰੂ ਕਰਦੇ ਹੋਏ ਜਾਨੀ ਹੀ ਅਧਿਕਾਰੀਆਂ ਦੇ ਨਾਲ ਮੌਜੂਦ ਰਹੇ ਸਨ।
ਇਹ ਵੀ ਪੜ੍ਹੋ: ਹੈਰਾਨੀਜਨਕ! ਫਗਵਾੜਾ ਦੇ ਪਿੰਡਾਂ 'ਚ ਕੋਰੋਨਾ ਦੀ ਮੌਤ ਦਰ ਮਹਾਰਾਸ਼ਟਰ, ਉੱਤਰਾਖੰਡ ਤੇ ਦਿੱਲੀ ਤੋਂ 3 ਗੁਣਾ ਵੱਧ
ਵਾਰਡ ਨੰਬਰ-7 ਤੋਂ ਜਾਨੀ ਨੇ ਹੀ ਕਾਂਗਰਸ ਦੀ ਟਿਕਟ ’ਤੇ ਚੋਣ ਲੜਨੀ ਸੀ ਪਰ ਵਾਰਡ ਮਹਿਲਾ ਲਈ ਰਾਂਖਵਾਕਰਨ ਹੋ ਗਿਆ। ਉਸ ਦੇ ਬਾਅਦ ਟਿਕਟ ਉਨ੍ਹਾਂ ਦੀ ਚਾਚੀ ਨੀਲਮ ਨੂੰ ਦਿੱਤੀ ਗਈ ਸੀ। ਕਰੀਬ 6 ਮਹੀਨਿਆਂ ਤੱਕ ਚਾਚੀ ਅਤੇ ਭਤੀਜੇ ’ਚ ਤਾਲਮੇਲ ਠੀਕ ਰਿਹਾ ਪਰ ਉਸ ਦੇ ਬਾਅਦ ਤਕਰਾਰ ਸ਼ੁਰੂ ਹੋ ਗਈ, ਕਿਉਂਕਿ ਜਾਨੀ ਵਾਰਡ ਖੇਤਰ ’ਚ ਐਕਟਿਵ ਹਨ ਤਾਂ ਸਿਆਸੀ ਤੌਰ ’ਤੇ ਵੀ ਵਿਧਾਇਕ ਦਾ ਸਮਰਥਨ ਵੀ ਉਨ੍ਹਾਂ ਨੂੰ ਹਾਸਲ ਹੈ। ਇਸੇ ਕਾਰਨ ਹੀ ਕੌਂਸਲਰ ਇਨੀਂ ਦਿਨੀਂ ਪਰੇਸ਼ਾਨ ਹੈ।
ਇਹ ਵੀ ਪੜ੍ਹੋ: ਸਪਾ ਸੈਂਟਰ 'ਚ ਹੋਏ ਗੈਂਗਰੇਪ ਦੇ ਮਾਮਲੇ 'ਚ ਪੁਲਸ ਨੇ ਮੁੜ ਦੁਹਾਰਾਇਆ ਕ੍ਰਾਈਮ ਸੀਨ, ਕਈ ਰਈਸਜ਼ਾਦੇ ਹੋਣਗੇ ਬੇਨਕਾਬ
ਇਥੇ ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਲੋਕਲ ਬਾਡੀ ਚੋਣਾਂ ’ਚ ਔਰਤਾਂ ਲਈ 50 ਫ਼ੀਸਦੀ ਰਿਜ਼ਰਵੇਸ਼ਨ ਤੈਅ ਕੀਤੀ ਹੋਈ ਹੈ। ਨਗਰ ਨਿਗਮ ਜਲੰਧਰ ’ਚ 80 ਵਾਰਡਾਂ ’ਚੋਂ ਇਸ ਸਮੇਂ 44 ਔਰਤਾਂ ਕੌਂਸਲਰ ਵੀ ਹਨ। ਔਰਤਾਂ ਕੌਂਸਲਰ ਤਾਂ ਬਣ ਰਹੀਆਂ ਹਨ ਪਰ ਅਜੇ ਵੀ ਸਿਆਸੀ ਰੂਪ ਨਾਲ ਐਕਟਿਵ ਨਹੀਂ ਹੋ ਪਾ ਰਹੀਆਂ ਹਨ। ਔਰਤਾਂ ਨੂੰ ਚੋਣਾਂ ਲਈ ਅੱਗੇ ਕੀਤਾ ਜਾ ਹਿਾ ਹੈ ਪਰ ਅਸਲੀਅਤ ’ਚ ਕੰਮ ਉਨ੍ਹਾਂ ਦੇ ਪਤੀ, ਭਰਾ, ਪਿਤਾ ਅਤੇ ਸਹੁਰਾ ਹੀ ਕਰ ਰਹੇ ਹਨ। ਨਗਰ-ਨਿਗਮ ’ਚ ਜ਼ਿਆਦਾਤਰ ਔਰਤਾਂ ਕੌਂਸਲਰ ਹਾਊਸ ਦੀ ਮੀਟਿੰਗ ’ਚ ਹੀ ਨਜ਼ਰ ਆਉਂਦੀਆਂ ਹਨ ਅਤੇ ਬਾਕੀ ਦਿਨਾਂ ’ਚ ਉਨ੍ਹਾਂ ਦੇ ਸੁਰੱਖਿਆ ਕਰਮੀ ਰੋਜ਼ਾਨਾ ਦੇ ਕੰਮਾਂ ’ਚ ਸਰਗਰਮ ਰਹਿੰਦੇ ਹਨ।
ਇਹ ਵੀ ਪੜ੍ਹੋ: ਵਿਆਹ ਤੋਂ ਇਕ ਦਿਨ ਪਹਿਲਾਂ ਮਾਂ ਸਣੇ ਪੁੱਤਰ ਗ੍ਰਿਫ਼ਤਾਰ, ਹੈਰਾਨ ਕਰ ਦੇਵੇਗਾ ਪੂਰਾ ਮਾਮਲਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
'ਲਿਵ-ਇਨ-ਰਿਲੇਸ਼ਨਸ਼ਿਪ' ਵਾਲਿਆਂ ਨੂੰ ਝਟਕਾ, ਇਕ ਮਾਮਲੇ 'ਚ ਹਾਈਕੋਰਟ ਨੇ ਸੁਣਾਇਆ ਸਖ਼ਤ ਫ਼ੈਸਲਾ
NEXT STORY