ਜਲੰਧਰ (ਸੋਨੂੰ): ਇੱਥੇ ਸੋਢਲ ਰੋਡ ਸਥਿਤ ਇਕ ਪਲਾਸਟਿਕ ਦੀ ਫੈਕਟਰੀ ’ਚ ਵੱਡਾ ਧਮਾਕਾ ਹੋਣ ਨਾਲ ਭੱਜਦੌੜ ਮਚ ਗਈ। ਦੱਸਿਆ ਜਾ ਰਿਹਾ ਹੈ ਕਿ ਇੱਥੇ ਅਚਾਨਕ ਅੱਗ ਲੱਗ ਗਈ। ਸੂਚਨਾ ਮਿਲਣ ’ਤੇ ਅੱਗ ਬੁਝਾਉਣ ਵਾਲੀਆਂ 20-25 ਗੱਡੀਆਂ ਮੌਕੇ ’ਤੇ ਪਹੁੰਚੀਆਂ ਪਰ ਉਸ ਸਮੇਂ ਤੱਕ ਅੱਗ ਦੀ ਚਪੇਟ ’ਚ ਆਉਣ ਨਾਲ ਫੈਕਟਰੀ ’ਚ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਸੀ।
ਇਹ ਵੀ ਪੜ੍ਹੋ : ਅਫ਼ਸੋਸਜਨਕ ਖ਼ਬਰ: ਪਟਿਆਲਾ ਮੋਰਚੇ ਦੌਰਾਨ ਭੂੰਦੜ ਦੀ ਮਜ਼ਦੂਰ ਬੀਬੀ ਦੀ ਮੌਤ

ਗਵਾਹਕਾਰੀਆਂ ਦੇ ਮੁਤਾਬਕ ਧਮਾਕੇ ਦੀ ਆਵਾਜ਼ ਨਾਲ ਪੂਰਾ ਇਲਾਕਾ ਇਕ ਦਮ ਸਹਿਮ ਗਿਆ। ਦੇਖ਼ਦੇ ਹੀ ਦੇਖ਼ਦੇ ਅੱਗ ਦੀਆਂ ਲਪਟਾਂ ਇੰਨੀਆਂ ਉੱਚੀਆਂ ਨਿਕਲਣ ਲੱਗ ਗਈਆਂ।ਉੱਥੇ ਨੇੜੇ-ਤੇੜੇ ਦੇ ਲੋਕਾਂ ਨੇ ਫੈਕਟਰੀ ਮਾਲਕ ਨੂੰ ਸੂਚਨਾ ਦਿੱਤੀ।
ਇਹ ਵੀ ਪੜ੍ਹੋ : ਡੀ.ਜੀ.ਪੀ. ਦਾ ਵੱਡਾ ਖ਼ੁਲਾਸਾ: ਪੰਜਾਬ ’ਚ ਅੱਤਵਾਦ ਨੂੰ ਮੁੜ ਸੁਰਜੀਤ ਕਰਨ ਦੀਆਂ ਕੋਸ਼ਿਸ਼ਾਂ

ਉੱਥੇ ਫੈਕਟਰੀ ਮਾਲਕ ਅਜੈ ਕੁੰਦਰਾ ਨੇ ਦੱਸਿਆ ਕਿ ਅੱਗ ਸ਼ਾਰਟ ਸਰਕਟ ਦੇ ਕਾਰਨ ਲੱਗੀ ਹੈ। ਗਨੀਮਤ ਇਹ ਰਹੀ ਹੈ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਪਰ ਫੈਕਟਰੀ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ।
ਇਹ ਵੀ ਪੜ੍ਹੋ : ਫਰੀਦਕੋਟ ’ਚ ਸ਼ਰੇਆਮ ਗੁੰਡਾਗਰਦੀ, ਕੁੱਝ ਮੁੰਡਿਆਂ ਵਲੋਂ ਵਿਦਿਆਰਥੀ ’ਤੇ ਰਾਡਾਂ ਨਾਲ ਕੀਤਾ ਹਮਲਾ (ਤਸਵੀਰਾਂ)

ਪੰਜਾਬ ਦੇ 5 ਮੰਤਰੀਆਂ ਨੇ ਸੋਨੀਆ ਗਾਂਧੀ ਨੂੰ ਲਿਖੀ ਚਿੱਠੀ, ਲਾਈ ਕੈਪਟਨ ਦੀ ਸ਼ਿਕਾਇਤ
NEXT STORY