ਜਲੰਧਰ,(ਵਰੁਣ): ਥਾਣਾ 7 ਦੀ ਪੁਲਸ ਨੇ ਨਸ਼ੇ ਵਾਲੇ ਕੈਪਸੂਲਾਂ ਸਮੇਤ ਬੱਸ ਸਟੈਂਡ ਨੇੜੇ ਸਥਿਤ ਇਕ ਢਾਬਾ ਮਾਲਕ ਸਮੇਤ ਇਕ ਚਾਹ ਵਾਲੇ ਨੂੰ ਗ੍ਰਿਫਤਾਰ ਕੀਤਾ ਹੈ। ਇਸ ਆਪ੍ਰੇਸ਼ਨ ’ਚ ਐਸ. ਟੀ. ਐਫ. ਦੀ ਟੀਮ ਵੀ ਸ਼ਾਮਲ ਸਨ। ਪੁਲਸ ਨੇ ਦੋਹਾਂ ਨੂੰ 1680 ਨਸ਼ੇ ਵਾਲੇ ਕੈਪਸੂਲ ਬਰਾਮਦ ਕੀਤੇ ਹਨ, ਜੋ ਕਿ ਯੂ. ਪੀ. ਤੋਂ ਵੇਚਣ ਲਈ ਮੰਗਵਾਏ ਗਏ ਸਨ। ਥਾਣਾ ਨੰਬਰ 7 ਦੇ ਇੰਚਾਰਜ ਨਵੀਨ ਪਾਲ ਨੇ ਦੱਸਿਆ ਕਿ ਐਸ. ਟੀ. ਐਫ. ਦੀ ਟੀਮ ਮਿਲ ਕੇ ਉਨ੍ਹਾਂ ਨੇ ਬੱਸ ਸਟੈਂਡ ਸਥਿਤ ਇਕ ਢਾਬੇ ’ਚ ਰੇਡ ਕੀਤੀ ਸੀ, ਜਿਸ ਦੇ ਮਾਲਕ ਦਾਤਾਰ ਸਿੰਘ ਨਿਵਾਸੀ ਬਸਤੀ ਗੁਜ਼ਾਂ ਨੂੰ ਕਾਬੂ ਕਰ ਕੇ ਢਾਬੇ ਦੀ ਤਲਾਸ਼ੀ ਲੈਣ ’ਤੇ 1320 ਨਸ਼ੇ ਵਾਲੇ ਕੈਪਸੂਲ ਬਰਾਮਦ ਕੀਤੇ ਗਏ। ਇਸੇ ਤਰ੍ਹਾਂ 66 ਫੁੱਟੀ ਰੋਡ ’ਤੇ ਰੇਡ ਕਰ ਕੇ ਕਿਰਾਏ ਦੇ ਮਕਾਨ ’ਚ ਰਹਿਣ ਵਾਲੇ ਸ਼ਿਬੂ ਮੰਡਲ ਮੂਲ ਨਿਵਾਸੀ ਝਾਰਖੰਡ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮ ਚੀਮਾ ਚੌਕ ਨੇੜੇ ਚਾਅ ਦੀ ਦੁਕਾਨ ਚਲਾਉਂਦਾ ਹੈ ਕਿ ਮੁਲਜ਼ਮ ਕੋਲੋਂ 360 ਨਸ਼ੇ ਵਾਲੇ ਕੈਪਸੂਲ ਬਰਾਮਦ ਕੀਤੇ ਗਏ ਹਨ। ਪੁਲਸ ਨੇ ਦੋਹਾਂ ਖਿਲਾਫ ਕੇਸ ਦਰਜ ਕਰ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਪੁਲਸ ਮੁਤਾਬਕ ਮੁਲਜ਼ਮ ਇਕ ਕੈਪਸੂਲ ਯੂ. ਪੀ. ਤੋਂ ਇਥੇ ਵੇਚਣ ਲਈ ਲਿਆਉਂਦੇ ਸਨ।
ਸਿਟੀ ਰੇਲਵੇ ਸਟੇਸ਼ਨ ਦੇ ਸਰਕੂਲੇਟਿੰਗ ਏਰੀਏ ’ਚ ਚੈਕਿੰਗ
NEXT STORY