ਜਲੰਧਰ (ਸੋਨੂੰ) - ਜਲੰਧਰ ਸ਼ਹਿਰ ਵਿਖੇ ਮਾਡਲ ਹਾਊਸ ਦੇ ਮੁਹੱਲਾ ਗੁੱਲਾ ਦੀ ਚੱਕੀ 'ਚ ਸਥਿਤ ਇਕ ਘਰ 'ਤੇ ਪੀ.ਐੱਸ.ਪੀ.ਸੀ.ਐੱਲ ਵਲੋਂ ਅਚਨਚੇਤ ਛਾਪੇਮਾਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀ.ਐੱਸ.ਪੀ.ਸੀ.ਐੱਲ ਦੇ ਅਧਿਕਾਰੀਆਂ ਨੇ ਇਹ ਰੇਡ ਬਿਜਲੀ ਦੇ ਉਪਕਰਨਾ ਨਾਲ ਛੇੜਛਾੜ ਕਰਨ 'ਤੇ ਮਿਲੀ ਸੂਚਨਾ ਦੇ ਆਧਾਰ 'ਤੇ ਮਾਰੀ ਹੈ। ਪੀ.ਐੱਸ.ਪੀ.ਸੀ.ਐੱਲ ਦੇ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮਾਡਲ ਹਾਊਸ 'ਚ ਸਥਿਤ ਇਕ ਘਰ 'ਚ ਬਿਜਲੀ ਦੇ ਉਪਕਰਨਾ ਅਤੇ ਮੀਟਰ ਨਾਲ ਛੇੜਛਾੜ ਕਰਕੇ ਬਿਜਲੀ ਚੋਰੀ ਕੀਤੀ ਜਾ ਰਹੀ ਹੈ। ਜਿਸ ਦੇ ਆਧਾਰ 'ਤੇ ਉਨ੍ਹਾਂ ਨੇ ਟੀਮ ਨਾਲ ਮਿਲ ਕੇ ਘਰ 'ਚ ਰੇਡ ਮਾਰ ਲਈ। ਉਨ੍ਹਾਂ ਕਿਹਾ ਕਿ ਚੈਕਿੰਗ ਦੌਰਾਨ ਮਿਲੀ ਡਿਟੇਲ ਦੇ ਆਧਾਰ 'ਤੇ ਮਹਿਕਮੇ ਵਲੋਂ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

ਘਰ 'ਚ ਮੌਜੂਦ ਖਪਤਕਾਰਾਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਬਿਜਲੀ ਵਿਭਾਗ ਵਾਲੇ ਉਨ੍ਹਾਂ ਨੂੰ ਪਿਛਲੇ ਕਾਫੀ ਸਮੇਂ ਤੋਂ ਕਿਸੇ ਨਾ ਕਿਸੇ ਵਜ੍ਹਾ ਕਰਕੇ ਪਰੇਸ਼ਾਨ ਕਰ ਰਹੇ ਹਨ। ਬਿਜਲੀ ਵਿਭਾਗ ਵਾਲੇ 2 ਮਹੀਨਿਆਂ ਦੇ ਅੰਦਰ-ਅੰਦਰ ਉਨ੍ਹਾਂ ਦੇ ਘਰ ਦੀ 4 ਵਾਰ ਚੈਕਿੰਗ ਕਰ ਚੁੱਕੇ ਹਨ ਅਤੇ ਅੱਜ ਤਾਂ ਉਨ੍ਹਾਂ ਨੇ ਸਾਡੇ ਘਰ ਦਾ ਬਿਜਲੀ ਵਾਲਾ ਮੀਟਰ ਵੀ ਬਦਲ ਦਿੱਤਾ।
ਚੰਡੀਗੜ੍ਹ ਬਾਰੇ ਦਿੱਤੇ ਹਲਫਨਾਮੇ 'ਤੇ ਮਜੀਠੀਆ ਨੇ ਕੈਪਟਨ ਤੋਂ ਮੰਗਿਆ ਸਪੱਸ਼ਟੀਕਰਨ
NEXT STORY