ਜਲੰਧਰ - ਪੰਜਾਬ ਵਿਚ ਇਸ ਸਮੇਂ ਗਰਮੀ ਦਾ ਕਹਿਰ ਜਾਰੀ ਹੈ। ਦਿਨ ਦੇ ਸਮੇਂ ਚੱਲਣ ਵਾਲੀ ਭਿਆਨਕ ਲੂ ਕਾਰਨ ਲੋਕਾਂ ਦਾ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ। ਪਰ ਅੱਜ ਸਵੇਰੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਮੌਸਮ ਅਚਾਨਕ ਬਦਲ ਗਿਆ। ਆਸਮਾਨ ਵਿਚ ਬੱਦਲ ਛਾਏ ਰਹਿਣ ਤੇ ਹਲਕੀ-ਹਲਕੀ ਹਵਾ ਚੱਲਣ ਤੋਂ ਬਾਅਦ ਜਲੰਧਰ ਵਿਚ ਸਵੇਰ ਦੇ ਸਮੇਂ ਮੀਂਹ ਪਿਆ, ਜਿਸ ਨਾਲ ਲੋਕਾਂ ਨੂੰ ਭਿਆਨਕ ਗਰਮੀ ਤੋਂ ਰਾਹਤ ਮਿਲੀ। ਥੋੜੇ ਸਮੇਂ ਲਈ ਪਏ ਮੀਂਹ ਕਾਰਨ ਗਰਮੀ ਦੇ ਤਾਪਮਾਨ ਦਾ ਪਾਰਾ ਕਾਫ਼ੀ ਹੇਠਾਂ ਚਲਾ ਗਿਆ।
ਇਹ ਵੀ ਪੜ੍ਹੋ - Rain Alert: ਅਗਲੇ 3 ਦਿਨ ਅਹਿਮ! ਪਵੇਗਾ ਭਾਰੀ ਮੀਂਹ, ਇਨ੍ਹਾਂ 15 ਸੂਬਿਆਂ 'ਚ ਮੌਸਮ ਵਿਭਾਗ ਦਾ ਅਲਰਟ ਜਾਰੀ
ਸੂਤਰਾਂ ਮੁਤਾਬਕ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਵਿਚ ਮੀਂਹ ਪਿਆ, ਜਿਸ ਦੌਰਾਨ ਕਈ ਥਾਵਾਂ 'ਤੇ ਗੜ੍ਹੇਮਾਰੀ ਵੀ ਹੋਈ। ਪ੍ਰੀ-ਮਾਨਸੂਨ ਦੇ ਮੀਂਹ ਤੋਂ ਪਹਿਲਾਂ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਕੁਝ ਮਿੰਟਾਂ ਲਈ ਹਲਕੀ ਬੂੰਦਾ-ਬਾਂਦੀ ਦੇਖਣ ਨੂੰ ਮਿਲੀ, ਜਿਸ ਨਾਲ ਤਾਪਮਾਨ ਵਿਚ ਗਿਰਾਵਟ ਆਈ। ਬੀਤੇ ਦਿਨ ਸਵੇਰੇ ਵੀ ਅਚਾਨਕ ਕਾਲੀਆਂ ਘਟਾਵਾਂ ਛਾਈਆਂ ਹੋਈਆਂ ਸਨ ਪਰ ਬੱਦਲ ਬਿਨਾਂ ਵਰ੍ਹੇ ਹੀ ਲੰਘ ਗਏ। ਦੱਸ ਦੇਈਏ ਕਿ ਮੌਸਮ ਵਿਭਾਗ ਨੇ ਪੰਜਾਬ ਵਿਚ 29 ਮਈ ਨੂੰ ਰੈੱਡ ਅਲਰਟ, ਜਦਕਿ 30 ਮਈ ਨੂੰ ਕਈ ਜ਼ਿਲ੍ਹਿਆਂ ਵਿਚ ਓਰੇਂਜ ਅਲਰਟ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ - ਕਾਲ ਬਣੀ ਜ਼ਹਿਰੀਲੀ ਸ਼ਰਾਬ! ਪੀਣ ਨਾਲ 15 ਲੋਕਾਂ ਦੀ ਮੌਤ, ਮਹਾਰਾਸ਼ਟਰ 'ਚ ਮਚਿਆ ਕੋਹਰਾਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਭਿਆਨਕ ਗਰਮੀ ਦੀ ਸਥਿਤੀ ਨੂੰ ਲੈ ਕੇ NGT ਨੇ ਕੇਂਦਰ ਅਤੇ ਪੰਜਾਬ ਸਹਿਤ 11 ਸੂਬਿਆਂ ਤੋਂ ਮੰਗਿਆ ਜਵਾਬ
NEXT STORY