ਜਲੰਧਰ : ਜਲੰਧਰ ਲੋਕ ਸਭਾ ਜ਼ਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਨੇ ਭਾਵੇਂ ਵੱਡੀ ਜਿੱਤ ਹਾਸਲ ਕੀਤੀ ਹੈ ਪਰ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਮੈਦਾਨ ਵਿਚ ਉਤਰੇ ਨੀਟੂ ਸ਼ਟਰਾਂਵਾਲੇ ਨੂੰ ਵੀ ਇਸ ਵਾਰ ਕਾਫੀ ਵੋਟਾਂ ਹਾਸਲ ਹੋਈਆਂ ਹਨ। ਨੀਟੂ ਸ਼ਰਟਾਂਵਾਲੇ ਨੂੰ 4599 ਲੋਕਾਂ ਨੇ ਵੋਟ ਕੀਤੀ। ਇਹ ਵੋਟਾਂ ਨੀਟੂ ਦੇ ਚੋਣ ਇਤਿਹਾਸ ਦੀਆਂ ਹੁਣ ਤਕ ਦੀਆਂ ਸਭ ਤੋਂ ਵੱਧ ਵੋਟਾਂ ਹਨ। ਉਂਝ ਜਲੰਧਰ ਜ਼ਿਮਨੀ ਚੋਣ ਵਿਚ ਕੁੱਲ 8 ਉਮੀਦਵਾਰ ਆਜ਼ਾਦ ਤੌਰ ’ਤੇ ਚੋਣ ਮੈਦਾਨ ਵਿਚ ਉਤਰੇ ਸਨ, ਜਿਨ੍ਹਾਂ ਵਿਚ ਨੀਟੂ ਸ਼ਟਰਾਂਵਾਲੇ ਨੂੰ ਸਭ ਤੋਂ ਵੱਧ 4599 ਵੋਟਾਂ ਮਿਲੀਆਂ ਹਨ। ਇਸ ਤੋਂ ਇਲਾਵਾ 6656 ਵੋਟਰਾਂ ਨੇ ਨੋਟਾ ਵਾਲੇ ਬਟਨ ਦੀ ਵਰਤੋਂ ਕੀਤੀ ਹੈ।
ਇਹ ਵੀ ਪੜ੍ਹੋ : ਜਲੰਧਰ ਜ਼ਿਮਨੀ ਚੋਣ : ‘ਆਪ’ ਤੇ ਕਾਂਗਰਸ ’ਵਿਚਾਲੇ ਸਖ਼ਤ ਟੱਕਰ, ਅਕਾਲੀ ਦਲ ਨੇ ਭਾਜਪਾ ਨੂੰ ਪਛਾੜਿਆ
ਪਹਿਲਾਂ ਵਾਂਗ ਫਿਰ ਰੋ ਪਿਆ ਨੀਟੂ
ਚੋਣ ਨਤੀਜੇ ਦੇਖ ਕੇ ਨੀਟੂ ਸ਼ਟਰਾਂਵਾਲਾ ਫਿਰ ਰੋ ਪਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨੀਟੂ ਨੇ ਕਿਹਾ ਕਿ ਉਹ ਵੋਟਰਾਂ ਤੋਂ ਬਹੁਤ ਖੁਸ਼ ਹੈ। ਉਸ ਨੇ ਕਿਹਾ ਕਿ ਇਸ ਵਾਰ ਲੋਕਾਂ ਵਲੋਂ ਮਿਲੇ ਹੁੰਗਾਰੇ ਤੋਂ ਬੜੀ ਖੁਸ਼ੀ ਮਿਲੀ ਹੈ, ਚੱਲੋ ਇਸ ਵਾਰ ਬਦਲਾਅ ਤਾਂ ਆਵੇਗਾ। ਇਸ ਵਾਰ ਨਾ ਜਿੱਤਾਂਗੇ ਤਾਂ ਅਗਲੀ ਵਾਰ ਹੀ ਸਹੀ। ਨੀਟੂ ਨੇ ਕਿਹਾ ਕਿ 2024 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਪੰਜਾਬ ਦੀਆਂ 13 ਦੀਆਂ 13 ਸੀਟਾਂ ’ਤੇ ਘਰ ਦੇ ਜਿੰਨੇ ਵੀ ਮੈਂਬਰ ਹਨ, ਆਜ਼ਾਦ ਤੌਰ ’ਤੇ ਉਤਾਰੇ ਜਾਣਗੇ। ਪੂਰੇ ਪੰਜਾਬ ਵਿਚ ਸਾਰੇ ਮੈਂਬਰ ਖੜ੍ਹੇ ਕਰਾਂਗੇ। ਉਸ ਨੇ ਕਿਹਾ ਕਿ ਭਾਵੇਂ ਆਪਾਂ ਹਾਰ ਜਾਈਏ ਪਰ ਲੱਡੂ ਜ਼ਰੂਰ ਵੰਡਾਂਗੇ।
ਇਹ ਵੀ ਪੜ੍ਹੋ : ਜਲੰਧਰ ਲੋਕ ਸਭਾ ਜ਼ਿਮਨੀ ਚੋਣ : ਕਾਊਂਟਿੰਗ ਸੈਂਟਰ ਵਿਚ ਛਿੜਿਆ ਵਿਵਾਦ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਜਲੰਧਰ ਜ਼ਿਮਨੀ ਚੋਣ : 'ਕਾਂਗਰਸ' ਦੇ ਗੜ੍ਹ 'ਚ AAP ਨੇ ਲਾਈ ਸੰਨ੍ਹ, ਜਾਣੋ ਪਾਰਟੀ ਦੀ ਹਾਰ ਦੇ ਮੁੱਖ ਕਾਰਨ
NEXT STORY