ਜਲੰਧਰ (ਬਿਊਰੋ) : ਗੁਰੂਘਰ 'ਚ ਭੇਟਾ ਲੈ ਕੇ ਜਾਣਾ ਹਰ ਸਿੱਖ ਦਾ ਆਪਣੇ ਗੁਰੂ ਪ੍ਰਤੀ ਪਿਆਰ ਦਰਸਾਉਂਦਾ ਹੈ ਫਿਰ ਉਹ ਭੇਟਾ ਕਿੰਨੀ ਵੀ ਹੋਵੇ ਕੋਈ ਮਾਇਨੇ ਨਹੀਂ ਰੱਖਦਾ। ਕਲਗੀਧਰ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਤਖ਼ਤ ਸ੍ਰੀ ਹਰਮੰਦਿਰ ਸਾਹਿਬ ਪਟਨਾ ਸਾਹਿਬ ਵਿਖੇ ਗੁਰਸਿੱਖ ਸੋਨੇ ਤੇ ਹੀਰਿਆਂ ਜੜ੍ਹੀ ਕਲਗੀ ਲੈ ਕੇ ਪਹੁੰਚਿਆ। ਦਰਅਸਲ, ਜਲੰਧਰ ਦੇ ਕਰਤਾਰਪੁਰ ਤੋਂ ਗੁਰਸਿੱਖ ਗੁਰਵਿੰਦਰ ਸਿੰਘ ਸਮਰਾ ਨੇ 1 ਕਰੋੜ 29 ਲੱਖ ਦੀ ਕਲਗੀ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਭੇਟ ਕੀਤੀ ਹੈ। ਇਸ ਕਲਗੀ ਨੂੰ ਜਲੰਧਰ ਦੇ ਅਮਿਤ ਜਵੈਲਰ ਵਲੋਂ ਤਿਆਰ ਕੀਤਾ ਗਿਆ ਹੈ, ਜਿਸਨੂੰ ਤਿਆਰ ਕਰਨ 'ਚ 6 ਮਹੀਨਿਆਂ ਦਾ ਸਮਾਂ ਲੱਗਾ। ਇਸ ਕਲਗੀ 'ਚ 2 ਕਿਲੋ ਸ਼ੁੱਧ ਸੋਨਾ ਤੇ ਬੇਸ਼ਕੀਮਤੀ ਹੀਰੇ ਲੱਗੇ ਹੋਏ ਹਨ। ਇਸ ਕਲਗੀ ਦੀ ਕੀਮਤ 1 ਕਰੋੜ 29 ਲੱਖ ਰੁਪਏ ਹੈ।
ਇਹ ਵੀ ਪੜ੍ਹੋ : ਵਿਆਹ ਕਰਵਾ ਵਿਦੇਸ਼ ਭੱਜੇ ਪਤੀ ਖ਼ਿਲਾਫ਼ ਪਤਨੀ ਦਾ ਐਲਾਨ, ਕਿਹਾ-ਇਨਸਾਫ ਨਾ ਮਿਲਿਆ ਤਾਂ ਜਾਵਾਂਗੀ ਸਪੇਨ
ਬੀਤੇ ਦਿਨ ਗੁਰਵਿੰਦਰ ਸਿੰਘ ਸਮਰਾ ਆਪਣੇ ਪਰਿਵਾਰ ਸਮੇਤ ਗੁਰੂਘਰ ਪਹੁੰਚੇ ਅਤੇ ਸੋਨੇ ਤੇ ਹੀਰਿਆਂ ਜੜ੍ਹੀ ਇਹ ਕਲਗੀ ਤਖ਼ਤ ਸ੍ਰੀ ਹਰਮੰਦਿਰ ਸਾਹਿਬ ਪਟਨਾ ਸਾਹਿਬ ਵਿਖੇ ਭੇਟ ਕੀਤੀ, ਜਿਥੇ ਸਿੰਘ ਸਾਹਿਬਾਨ ਵਲੋਂ ਉਨ੍ਹਾਂ ਨੂੰ ਗੁਰੂਘਰ ਦੀ ਬਖਸ਼ਿਸ਼ ਸਿਰੋਪਾਓ ਭੇਟ ਕੀਤਾ ਗਿਆ। ਗੁਰਵਿੰਦਰ ਸਿੰਘ ਸਮਰਾ ਮੁਤਾਬਕ ਅਜਿਹੀ ਹੀ ਇਕ ਕਲਗੀ ਉਹ ਸ੍ਰੀ ਦਰਬਾਰ ਸਾਹਿਬ ਹਰਮਿੰਦਰ ਸਾਹਿਬ ਵਿਖੇ ਵੀ ਭੇਟ ਕਰ ਚੁੱਕੇ ਹਨ ਤੇ ਹੁਣ ਤਖ਼ਤ ਸ੍ਰੀ ਹਜ਼ੂਰ ਸਾਹਿਬ ਅਬਿਚਲ ਨਗਰ ਵਿਖੇ ਵੀ ਅਜਿਹੀ ਹੀ ਕਲਗੀ ਭੇਟ ਕਰਨਗੇ। ਦੇਸ਼-ਵਿਦੇਸ਼ 'ਚ ਵੱਸਦੇ ਸਿੱਖ ਸ਼ਰਧਾਲੂਆਂ ਸਮੇਂ-ਸਮੇਂ 'ਤੇ ਗੁਰੂ ਘਰਾਂ 'ਚ ਅਜਿਹੀਆਂ ਸੇਵਾਵਾਂ ਨਿਭਾਉਂਦੇ ਰਹਿੰਦੇ ਹਨ।
ਇਹ ਵੀ ਪੜ੍ਹੋ : ਗੁੰਡਾਗਰਦੀ: ਫਤਿਹ ਗੈਂਗ ਵਲੋਂ ਅਗਵਾ ਨੌਜਵਾਨ 'ਤੇ ਬੇਤਹਾਸ਼ਾ ਤਸ਼ੱਦਦ, ਵੀਡੀਓ ਬਣਾ ਕੀਤੀ ਵਾਇਰਲ
ਜੇ. ਈ. ਈ. ਐਡਵਾਂਸ ਪ੍ਰੀਖਿਆ ਲਈ 'ਐਡਮਿਟ ਕਾਰਡ' ਜਾਰੀ, ਜਾਣੋ ਕਦੋਂ ਆਵੇਗਾ ਨਤੀਜਾ
NEXT STORY