ਜਲੰਧਰ/ਜੰਮੂ-ਕਸ਼ਮੀਰ(ਵਰਿੰਦਰ ਸ਼ਰਮਾ)- ਜੰਮੂ-ਕਸ਼ਮੀਰ ਦੇ ਅੱਤਵਾਦ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਬੀਤੇ ਦਿਨੀਂ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਰਾਹਤ ਸਮੱਗਰੀ ਦਾ 694ਵਾਂ ਟਰੱਕ ਰਵਾਨਾ ਕੀਤਾ ਗਿਆ। ਇਹ ਟਰੱਕ ਲੁਧਿਆਣਾ ਤੋਂ ਆਪਣੇ ਪੜਪੋਤਰਿਆਂ ਹਿਮਾਂਸ਼ ਜੈਨ ਤੇ ਦਿਵਾਂਸ਼ ਜੈਨ ਦੀ ਮੰਗਲ ਕਾਮਨਾ ਲਈ ਸ਼੍ਰੀ ਸੁਦਰਸ਼ਨ ਜੈਨ ਅਤੇ ਸ਼੍ਰੀਮਤੀ ਕਾਂਤਾ ਰਾਣੀ ਜੈਨ ਵੱਲੋਂ ਭੇਟ ਕੀਤਾ ਗਿਆ, ਜਿਸ ਵਿਚ 300 ਲੋੜਵੰਦ ਪਰਿਵਾਰਾਂ ਲਈ ਕੱਪੜੇ ਸਨ।
ਟਰੱਕ ਰਵਾਨਾ ਕਰਦੇ ਪੰਜਾਬ ਕੇਸਰੀ ਦੇ ਡਾਇਰੈਕਟਰ ਸ਼੍ਰੀ ਅਭਿਜੈ ਚੋਪੜਾ ਦੇ ਨਾਲ ਵਿਪਨ ਜੈਨ, ਰੇਣੂ ਜੈਨ, ਭਗਵਾਨ ਮਹਾਵੀਰ ਸੇਵਾ ਸੰਸਥਾਨ ਦੇ ਪ੍ਰਧਾਨ ਰਾਕੇਸ਼ ਜੈਨ, ਰਾਜੇਸ਼ ਜੈਨ, ਅੰਜੂ ਜੈਨ, ਰਾਕੇਸ਼ ਜੈਨ, ਸ਼ੈਫਾਲੀ ਜੈਨ, ਮੁਕੇਸ਼ ਜੈਨ, ਮੋਨਿਕਾ ਜੈਨ, ਨਿਪੁਣ ਜੈਨ, ਸਮ੍ਰਿੱਧੀ ਜੈਨ, ਵਿਦਿਤ, ਨਿਤਾਸ਼ਾ ਜੈਨ, ਕ੍ਰਿਤਿਕਾ ਜੈਨ, ਅਕਸ਼ੈ ਜੈਨ, ਦਿਵਿਆ ਜੈਨ, ਤਨੀਸ਼ਾ ਜੈਨ, ਦਿਵਿਆਂਸ਼ੂ ਜੈਨ, ਹਿਤਾਂਸ਼ ਜੈਨ, ਦੇਵਾਂਸ਼ ਜੈਨ, ਰਤਨ ਲਾਲ ਸ਼ਰਮਾ, ਰਾਜਨ ਚੋਪੜਾ, ਰਾਜਿੰਦਰ ਸ਼ਰਮਾ, ਗੁਲਸ਼ਨ ਜੈਨ, ਤਰਸੇਮ ਲਾਲ ਜੈਨ ਅਤੇ ਰਾਹਤ ਵੰਡ ਟੀਮ ਦੇ ਇੰਚਾਰਜ ਯੋਗ ਗੁਰੂ ਵਰਿੰਦਰ ਸ਼ਰਮਾ ਅਤੇ ਹੋਰ ਹਾਜ਼ਰ ਸਨ।
ਸਮਰਾਲਾ 'ਚ ਚਾਈਨਾ ਡੋਰ ਕਾਰਨ 2 ਵਿਦੇਸ਼ੀ ਵਿਦਿਆਰਥੀ ਜ਼ਖਮੀ, ਹਸਪਤਾਲ 'ਚ ਦਾਖ਼ਲ
NEXT STORY